*ਰਿਵਾਇਤੀ ਸਿਆਸੀ ਪਾਰਟੀਆਂ ਪੰਜਾਬ ਦੇ ਲੋਕਾਂ ਦੀ ਬੋਲੀ ਲਗਾਉਣ ਤੋਂ ਗੁਰੇਜ਼ ਕਰਨ – ਬੀਰਮੀ*

पंजाब
Spread the love

ਜਲੰਧਰ (ਦਾ ਮਿਰਰ ਪੰਜਾਬ)-ਜਲੰਧਰ ਦੇ ਪਰਜਾਪਤ ਭਵਨ ਵਿੱਖੇ ਚੋਣਵੇਂ ਪੱਤਰਾਕਾਰਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਲੋਕ ਹਿੱਤ ਪਾਰਟੀ ਦੇ ਪ੍ਰਧਾਨ ਸਾਬਕਾ ਜੇਲ ਮੰਤਰੀ ਮਲਕੀਤ ਸਿੰਘ ਬੀਰਮੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਿੱਛਲੇ ਦਿਨੀਂ ਲੁਧਿਆਣਾ ਵਿੱਖੇ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦੀ ਜੋ ਗੱਲ ਕਹੀ ਉਹ ਕੇਵਲ ਆਮ ਜਨਤਾ ਨੂੰ ਵਰਗਲਾਉਣ ਦਾ ਸ਼ੋਸ਼ਾ ਛੱਡਿਆ ਹੈ ਜਦਕਿ ਅਸਲੀਅਤ ਵਿੱਚ ਪੰਜਾਬ ਤਿੰਨ ਲੱਖ ਕਰੋੜ ਦਾ ਕਰਜਾਈ ਸੂਬਾ ਹੈ । ਇਸ ਲਈ 13 ਹਜ਼ਾਰ ਕਰੋੜ ਰੁਪਏ ਦੀ ਸਲਾਨਾ ਲੋੜ ਪਵੇਗੀ ,ਜਦਕਿ ਪੰਜਾਬ ਸਰਕਾਰ ਨੂੰ ਪਿੱਛਲੇ ਕਰਜ਼ੇ ਦੀ ਕਿਸ਼ਤ ਮੋੜਨ ਲਈ ਹੋਰ ਕਰਜ਼ਾ ਲੈਣਾ ਪੈ ਰਿਹਾ ਹੈ । ਜਦੋਂ ਕਿ ਦਿੱਲੀ ਸਰਕਾਰ ਤੇ ਕੋਈ ਵੀ ਕਰਜ਼ਾ ਨਾ ਹੈ ਉਹਨਾਂ ਨੇ ਅਜਿਹੀ ਕੋਈ ਵੀ ਸਕੀਮ ਦਿੱਲੀ ਵਿੱਚ ਨਹੀਂ ਚਲਾਈ ਜਿਸ ਨਾਲ ਔਰਤਾਂ ਜਾ ਬੇਰੁਜ਼ਗਾਰਾਂ ਨੂੰ ਮਹੀਨੇਵਾਰ ਸਹਾਇਤਾ ਦਿੱਤੀ ਜਾ ਸਕੇ ।ਉਹਨਾਂ ਹੋਰ ਕਿਹਾ ਕਾਂਗਰਸ ਅਤੇ ਅਕਾਲੀ ਦਲ ਵੀ ਅਜਿਹੇ ਐਲਾਨ ਕਰਕੇ ਪੰਜਾਬ ਦੇ ਲੋਕਾਂ ਦੀ ਬੋਲੀ ਲਾ ਰਿਹੇ ਹਨ । ਜਦਕਿ ਪੰਜਾਬ ਦੇ ਅਣਖੀ ਲੋਕ ਆਪਣੇ ਸਵੈ-ਮਾਣ ਲਈ ਪੂਰੀ ਦੁਨੀਆ ਵਿੱਚ ਜਾਣੇ ਜਾਂਦੇ ਹਨ 

 ਇਸ ਮੋਕੇ ਬੀਰਮੀ ਨੇ ਹੋਰ ਕਿਹਾ ਕਿ ਮੁੱਖ ਮੰਤਰੀ ਚੰਨੀ ਵੀ ਜੋ ਘੋਸ਼ਣਾਵਾਂ ਕਰ ਰਹੇ ਹਨ ਉਹ ਕੇਵਲ ਦਿਖਾਵਾ ਹੈ ਉਹਨਾਂ ਵੱਲੋਂ ਕੀਤੇ ਜਾ ਰਿਹੇ ਵਾਅਦੇ ਕਦੀ ਵੀ ਵਫਾ ਨਹੀਂ ਹੋ ਸਕਦੇ ਅਤੇ ਨਾ ਹੀ ਪੰਜਾਬ ਸਰਕਾਰ ਨੇ ਪੈਸਿਆਂ ਦੀ ਪੂਰਤੀ ਸੰਬੰਧੀ ਵਸੀਲਿਆਂ ਬਾਰੇ ਜਾਣਕਾਰੀ ਦਿੱਤੀ ਹੈ 

ਇਸ ਮੌਕੇ ਉਨ੍ਹਾਂ ਨਾਲ ਸੁਖਬੀਰ ਸਿੰਘ ਸ਼ਾਲੀਮਾਰ, ਕੁਲਵੰਤ ਸਿੰਘ ਮੱਲ੍ਹੀ, ਕਰਮਜੀਤ ਸਿੰਘ ਨਾਰੰਗਵਾਲ, ਗੁਰਪ੍ਰੀਤਮ ਸਿੰਘ ਚੀਮਾ, ਬਲਵਿੰਦਰ ਸਿੰਘ ਸਰੀਂਹ (ਸਾਰੇ ਵਾਈਸ ਪ੍ਰਧਾਨ), ਗੁਰਮੇਜ ਸਿੰਘ ਮਠਾਰੂ, ਰਜਿੰਦਰ ਸਿੰਘ ਸਫਰ, ਪ੍ਰਮੋਦ ਸਾਹਨੀ (ਸਾਰੇ ਜਨਰਲ ਸਕੱਤਰ) ਕੁਲਦੀਪ ਸਿੰਘ ਦਫਤਰੀ ਜਨਰਲ ਸਕੱਤਰ, ਸੁਰਿੰਦਰ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਮੋਗਾ, ਡਾ. ਸੋਹਣ ਲਾਲ ਬਲੱਗਣ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *