ਲਖਨਊ (ਦਾ ਮਿਰਰ ਪੰਜਾਬ )-ਪੰਜਾਬ ਦੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸੈਣੀ ਦੀ ਪਤਨੀ ਅਦਿਤੀ ਸਿੰਘ ਬੀਜੇਪੀ ਚ ਸ਼ਾਮਲ ਹੋ ਗਈ ਹੈ। ਰਾਏਬਰੇਲੀ ਸਦਰ ਤੋਂ ਕਾਂਗਰਸ ਦੀ ਵਿਧਾਇਕਾ ਅਦਿਤੀ ਸਿੰਘ ਕੁਝ ਸਮੇਂ ਤੋਂ ਕਾਂਗਰਸ ਨਾਲ ਨਾਰਾਜ਼ ਚੱਲ ਰਹੀ ਸੀ , ਅਦਿਤੀ ਸਿੰਘ ਦੇ ਬੀਜੇਪੀ ਚ ਸ਼ਾਮਲ ਹੋਣ ਨਾਲ ਉਨ੍ਹਾਂ ਦੇ ਪਤੀ ਨਵਾਂਸ਼ਹਿਰ ਤੋਂ ਕਾਂਗਰਸੀ ਵਿਧਾਇਕ ਅੰਗਦ ਸਿੰਘ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।
ਦੂਜੇ ਪਾਸੇ ਇਸ ਕਦਮ ਨੂੰ ਕਾਂਗਰਸ ਪਾਰਟੀ ਲਈ ਇੱਕ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ ਜੋ 2022 ਦੀਆਂ ਯੂਪੀ ਚੋਣਾਂ ਤੋਂ ਪਹਿਲਾਂ ਰਾਜ ਵਿੱਚ ਆਪਣਾ ਗੁਆਚਿਆ ਸਿਆਸੀ ਆਧਾਰ ਮੁੜ ਹਾਸਲ ਕਰਨ ਲਈ ਸੰਘਰਸ਼ ਕਰ ਰਹੀ ਹੈ।
ਰਾਏਬਰੇਲੀ ਸੀਟ ਉਹ ਹੈ ਜਿੱਥੇ ਅਦਿਤੀ ਸਿੰਘ ਦੇ ਪਰਿਵਾਰ ਦਾ ਕਰੀਬ ਤਿੰਨ ਦਹਾਕਿਆਂ ਤੋਂ ਕਬਜ਼ਾ ਹੈ। ਉਸ ਦੇ ਪਿਤਾ ਮਰਹੂਮ ਅਖਿਲੇਸ਼ ਸਿੰਘ 1993 ਤੋਂ 2007 ਤੱਕ ਇੱਥੇ ਕਾਂਗਰਸ ਦੇ ਵਿਧਾਇਕ ਰਹੇ ਸਨ, ਇਸ ਤੋਂ ਪਹਿਲਾਂ 2007 ਵਿੱਚ ਕਾਂਗਰਸ ਵੱਲੋਂ ਉਨ੍ਹਾਂ ਨੂੰ ਕੱਢਣ ਤੋਂ ਬਾਅਦ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਸਨ





