ਤਲਵਾਡ਼ਾ, 24 ਨਵੰਬਰ( ਦਾ ਮਿਰਰ ਪੰਜਾਬ)-ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਭਲਕੇ (ਵੀਰਵਾਰ) ਨੂੰ ਦਸੂਹਾ ਵਿਖੇ ਪਹੁੰਚ ਰਹੇ ਹਨ। ਇਹ ਜਾਣਕਾਰੀ ਅਕਾਲੀ ਬਸਪਾ ਗਠਜੋਡ਼ ਦੇ ਸਾਂਝੇ ਉਮੀਦਵਾਰ ਸੁਸ਼ੀਲ ਕੁਮਾਰ ਪਿੰਕੀ ਨੇ ਦਿੰਦਿਆਂ ਦੱਸਿਆ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੁਖਬੀਰ ਬਾਦਲ ਭਲਕੇ ਸਾਢੇ ਦਸ ਵਜੇ ਇਤਿਹਾਸਕ ਗੁਰਦੁਆਰਾ ਗਰਨਾ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸ ਉਪਰੰਤ ਸ੍ਰ ਬਾਦਲ ਪਿੰਡ ਬੋਦਲ ਬੇਰਛਾ ਤੇ ਬੁੱਧੋ ਬਰਕਤ ਵਿਖੇ ਜਨਤਕ ਰੈਲ਼ੀਆਂ ਕਰਨਗੇ, ਪਿੰਡ ਹਮਜ਼ਾ ‘ਚ ਦੁਪਹਿਰ ਦੇ ਖਾਣੇ ਤੋਂ ਬਾਅਦ ਕਰੀਬ ਸਾਢੇ ਤਿੰਨ ਵਜੇ ਤਲਵਾਡ਼ਾ ਦੀ ਖੋਖਾ ਮਾਰਕੀਟ ਗਰਾਉਂਡ ‘ਚ ਪਹੁੰਚਣਗੇ ਅਤੇ ਵਿਸ਼ਾਲ ਰੈਲ਼ੀ ਨੂੰ ਸੰਬੋਧਨ ਕਰਨਗੇੇ। ਇਸ ਉਪਰੰਤ ਕਸਬਾ ਦਾਤਾਰਪੁਰ ਵਿਖੇ ਬਾਬਾ ਲਾਲ ਦਿਆਲ ਅਤੇ ਕਮਾਹੀ ਦੇਵੀ ਮੰਦਰ ‘ਚ ਮੱਥਾ ਟੇਕ ਮੁਡ਼ ਦਸੂਹਾ ਸ਼ਹਿਰ ‘ਚ ਦੁਕਾਨਦਾਰਾਂ ਨਾਲ ਮਿਲਣਗੇ।





