ਅੰਮਿ੍ਰਤਸਰ 29 ਨਵੰਬਰ (ਵਰੁਣ ਸੋਨੀ) ਸਿੱਖਾਂ ਦੀ ਸਰਵ ਉੱਚ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 44ਵੇ ਪ੍ਰਧਾਨ ਦੀ ਚੋਣ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸ੍ਰ ਹਰਜਿੰਦਰ ਸਿੰਘ ਧਾਮੀ 142 ਵੋਟਾਂ ਵਿੱਚੋ 122 ਵੋਟਾਂ ਲੈ ਕੇ ਬਹੁ ਸੰਮਤੀ ਨਾਲ ਪ੍ਰਧਾਨ ਚੁਣੇ ਗਏ ਜਦ ਕਿ ਵਿਰੋਧੀ ਧਿਰ ਦੇ ਉਮੀਦਵਾਰ ਮਿੱਠੂ ਸਿੰਘ ਕਾਹਨੇ ਕੇ ਨੂੰ 19 ਵੋਟਾਂ ਮਿਲੀਆ ਅਤੇ ਇੱਕ ਵੋਟ ਰੱਦ ਕਰ ਦਿੱਤੀ ਗਈ।1925 ਦੇ ਗੁਰਦੁਆਰਾ ਐਕਟ ਅਨੁਸਾਰ ਹਰ ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ , ਹੋਰ ਆਹੁਦੇਦਾਰਾਂ ਤੇ ਅੰਤਰਿੰਗ ਕਮੇਟੀ ਦੀ ਚੋਣ ਪਹਿਲੀ ਅਕਤੂਬਰ ਤੋ 30 ਨਵੰਬਰ ਤੱਕ ਹੋਣੀ ਜਰੂਰੀ ਹੁੰਦੀ ਹੈ। ਇਸੇ ਸੰਦਰਭ ਵਿੱਚ ਹੀ ਅੱਜ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦੀ ਮੀਟਿੰਗ ਹੋਈ ਜਿਸ ਵਿੱਚ ਪ੍ਰਧਾਨ , ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ ਤੇ ਜਰਨਲ ਸਕੱਤਰ ਤੋ ਇਲਾਵਾ 11 ਅੰਤਰਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਹੋਈ। ਪ੍ਰਧਾਨਗੀ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵੱਲੋ ਭੇਜੇ ਗਏ ਲਿਫਾਫੇ ਵਿੱਚੋ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਮ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਨਾਮ ਸੁਰਜੀਤ ਸਿੰਘ ਭਿੱਟੇਵੱਡ ਨੇ ਪੇਸ਼ ਕੀਤਾ ਜਦ ਤਾਈਦ ਭਗਵੰਤ ਸਿੰਘ ਸਿਆਲਕਾ ਤੇ ਮਜੀਦ ਰਾਵਿੰਦਰ ਸਿੰਘ ਖਾਲਸਾ ਨੇ ਕੀਤੀ । ਉਸੇ ਸਮੇਂ ਹੀ ਵਿਰੋਧੀ ਧਿਰ ਨੇ ਵੀ ਆਪਣਾ ਉਮੀਦਵਾਰ ਅੰਤਰਿੰਗ ਕਮੇਟੀ ਮੈਂਬਰ ਸ੍ਰ ਮਿੱਠੂ ਸਿੰਘ ਕਾਹਨੇਕੇ ਦਾ ਨਾਮ ਅਮਰੀਕ ਸਿੰਘ ਸ਼ਾਹਪੁਰ ਨੇ ਪੇਸ਼ ਕੀਤਾ। ਦੋਹਾਂ ਧਿਰਾਂ ਵਿਚਕਾਰ ਵੋਟਾਂ ਪਈਆ ਤਾਂ ਸ੍ਰ ਧਾਮੀ ਨੂੰ 142 ਮੈਂਬਰਾਂ ਵਿੱਚੋ 122 ਵੋਟਾਂ ਮਿਲੀਆ ਜਦ ਕਿ ਮਿੱਠੂ ਸਿੰਘ ਕਾਹਨੇ ਕੇ ਨੂੰ ਸਿਰਫ 19 ਵੋਟਾਂ ਹੀ ਮਿਲੀਆ। ਇੱਕ ਵੋਟ ਰੱਦ ਕਰ ਦਿੱਤੀ ਗਈ। ਇਸੇ ਤਰਾ ਜਨਰਲ ਸਕੱਤਰ ਦੇ ਆਹੁਦੇ ਲਈ ਵੀ ਦੋ ਨਾਮ ਪੇਸ਼ ਹੋਏ। ਅਕਾਲੀ ਦਲ ਬਾਦਲ ਵੱਲੋ ਕਰਨੈਲ ਸਿੰਘ ਪੰਜੋਲੀ ਤੇ ਵਿਰੋਧੀ ਧਿਰ ਵੱਲੋ ਗੁਰਪ੍ਰੀਤ ਸਿੰਘ ਰੰਧਾਵਾ ਦਾ ਨਾਮ ਪੇਸ਼ ਹੋਇਆ ਤੇ ਪੰਜੋਲੀ ਨੂੰ 112 ਵੋਟਾਂ ਮਿਲੀਆ ਜਦ ਕਿ ਗੁਰਪ੍ਰੀਤ ਸਿੰਘ ਰੰਧਾਵਾ ਨੂੰ 21 ਵੋਟਾਂ ਮਿਲੀਆ ਜਦ ਕਿ 9 ਉਮੀਦਵਾਰਾਂ ਨੇ ਆਪਣੀਆ ਵੋਟਾਂ ਹੀ ਨਹੀ ਪਾਈਆ।ਇਸੇ ਤਰਾ ਸੀਨੀਅਰ ਮੀਤ ਪ੍ਰਧਾਨ ਬਾਦਲ ਪਰਿਵਾਰ ਦੀ ਮੁੱਛ ਦੇ ਵਾਲ ਮੰਨੇ ਜਾਂਦੇ ਹਰਿਆਣਾ ਤੋ ਮੈਂਬਰ ਸ੍ਰ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਪਿੰ੍ਰਸੀਪਲ ਸੁਰਿੰਦਰ ਸਿੰਘ ਸਰਬਸੰਮਤੀ ਨਾਲ ਚੁਣੇ ਗਏ। ਅਤੰਰਿੰਗ ਕਮੇਟੀ ਮੈਂਬਰਾਂ ਵਿੱਚ ਸੁਰਜੀਤ ਸਿੰਘ ਕੰਗ, ਸਰਵਣ ਸਿੰਘ ਕੁਲਾਰ, ਸੁਰਜੀਤ ਸਿੰਘ ਗੜੀ, ਬਲਵਿੰਦਰ ਸਿੰਘ ਵੇਈ ਪੂਈ, ਹਰਜਾਪ ਸਿੰਘ ਸੁਲਵਾਨ ਵਿੰਡ, ਜੋਧ ਸਿੰਘ ਸਮਰਾ, ਗੁਰਿੰਦਰਪਾਲ ਸਿੰਘ ਗੋਰਾ, ਜਰਨੈਲ ਸਿੰਘ ਡੋਗਰਾਵਾਲਾ, ਅਮਰਜੀਤ ਸਿੰਘ ਬੰਡਾਲਾ , ਬੀਬੀ ਗੁਰਪ੍ਰੀਤ ਕੌਰ ਤੇ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਨੂੰ ਸ਼ਾਮਲ ਕੀਤਾ ਗਿਆ ਹੈ। ਵਿਰੋਧੀ ਧਿਰ 2 ਅੰਤਰਿੰਗ ਕਮੇਟੀ ਦੇ ਮੈਂਬਰ ਮੰਗ ਕਰ ਰਿਹਾ ਸੀ ਪਰ ਕਾਬਜ ਧਿਰ ਨੇ ਇੱਕ ਹੀ ਮੈਂਬਰ ਸ਼ਾਮਲ ਕੀਤਾ। ਅੱਜ ਦੇ ਇਜਲਾਸ ਵਿੱਚੋ ਵੱਡੀਆ ਹਸਤੀਆ ਵਿੱਚੋ ਜਥੇਦਾਰਾਂ ਤੋਤਾ ਸਿੰਘ ਗੈਰ ਹਾਜਰ ਰਹੇ।ਸ਼੍ਰੋਮਣੀ ਕਮੇਟੀ ਵਿੱਚ 170 ਮੈਬਰਾਂ ਦੀ ਚੋਣ ਵੱਖ ਵੱਖ ਹਲਕਿਆ ਤੋ ਵੋਟਾਂ ਰਾਹੀ ਚੁਣ ਕੇ ਕੀਤੀ ਜਾਂਦੀ ਹੈ ਤੇ 120 ਹਲਕਿਆ ਵਿੱਚੋ ਹਰਿਆਣਾ ਦੇ 8 ਹਲਕਿਆ ਵਿੱਚੋ 11 ਮੈਂਬਰ , ਇੱਕ ਚੰਡੀਗੜ ਤੇ ਇੱਕ ਹਿਮਾਚਲ ਪ੍ਰਦੇਸ਼ ਵਿੱਚੋ ਚੁਣਿਆ ਜਾਂਦਾ ਹੈ ਜਦ ਕਿ 110 ਹਲਕੇ ਪੰਜਾਬ ਵਿੱਚ ਹੁੰਦੇ ਹਨ ਜਿਹਨਾਂ ਵਿੱਚ 157 ਮੈਬਰਾਂ ਦੀ ਚੋਣ ਕੀਤੀ ਜਾਂਦੀ ਹੈ। 20 ਹਲਕੇ ਦੋਹਰੇ ਮਰਦ ਹਲਕੇ ਹੁੰਦੇ ਹਨ ਤੇ ਇੱਕ ਜਨਰਲ ਤੇ ਇੱਕ ਅਨੂਸੂਚਿਤ ਜਾਤੀ ਦੀ ਉਮੀਦਵਾਰ ਖੜਾ ਕੀਤਾ ਜਾਂਦਾ ਹੈ ਇਸੇ ਤਰਾ 25 ਹਲਕਿਆ ਵਿੱਚੋ 20 ਹਲਕੇ ਔਰਤਾਂ ਨਾਲ ਦੋਹਰੇ ਹੁੰਦੇ ਹਨ ਤੇ ਜਨਰਲ ਔਰਤਾਂ ਤੇ ਜਨਰਲ ਮਰਦ ਚੁਣੇ ਜਾਂਦੇ ਹਨ ਜਦ ਕਿ ਪੰਜ ਹਲਕਿਆ ਤੋ ਜਰਨਲ ਤੇ ਅਨੂਸੂਚਿਤ ਜਾਤੀ ਨਾਲ ਸਬੰਧਿਤ ਔਰਤਾਂ ਚੁਣੀਆ ਜਾਂਦੀਆ ਹਨ। 23 ਕਰੀਬ ਇਸ ਫਾਨੀ ਸੰਸਾਰ ਤੋ ਕੂਚ ਕਰ ਚੁੱਕੇ ਹਨ ਜਦ ਕਿ ਦੋ ਮੈਂਬਰ ਅਸਤੀਫਾ ਦੇ ਚੁੱਕੇ ਹਨ। 18 ਦੇ ਕਰੀਬ ਮੈਂਬਰ ਗੈਰ ਹਾਜਰ ਰਹੇ ਜਿਹਨਾਂ ਨੇ ਆਪਣੀ ਵੋਟ ਦਾ ਇਸਤੇਮਾਲ ਨਹੀ ਕੀਤਾ ਸ੍ਰ ਹਰਜਿੰਦਰ ਸਿੰਘ ਧਾਮੀ ਦੇ ਪਿਛੋਕੜ ਵੱਲ ਜੇਕਰ ਪੰਛੀ ਝਾਤ ਮਾਰੀ ਜਾਵੇ ਤਾਂ ਉਹਨਾਂ ਦਾ ਜਨਮ 1956 ਵਿੱਚ ਹੋਇਆ ਤੇ ਉਹਨਾਂ ਨੇ ਆਪਣਾ ਸਿਆਸੀ ਕੈਰੀਅਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੋ ਸ਼ੁਰੂਕੀਤਾ ਤੇ ਸਭ ਤੋ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮਰਹੂਮ ਪ੍ਰਧਾਨ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸ਼ਗਿਰਦੀ ਕੀਤੀ । 1996 ਵਿੱਚ ਪਹਿਲੀ ਵਾਰੀ ਉਹਨਾਂ ਹਲਕਾ ਸ਼ਾਮ ਚੁਰਾਸੀ(ਹੁਸ਼ਿਆਰਪੁਰ) ਤੋ ਸ਼੍ਰੋਮਣੀ ਕਮੇਟੀ ਦੀ ਚੋਣ ਲੜਕੇੇ ਮੈਂਬਰ ਬਣੇ ਤੇ ਪਹਿਲੀ ਵਾਰੀ ਹੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਅੰਤਰਿੰਗ ਕਮੇਟੀ ਮੈਂਬਰ ਬਣੇ। 1996 ਤੋ ਲੈ ਕੇ ਅੱਜ ਤੱਕ ਸ਼੍ਰੋਂਮਣੀ ਕਮੇਟੀ ਮੈਂਬਰ ਆ ਰਹੇ ਹਨ। ਸੰਨ 2004 ਤੱਕ ਉਹ ਜਥੇਦਾਰ ਟੌਹੜਾ ਦੇ ਨਾਲ ਹੀ ਰਹੇ ਤੇ 31 ਮਾਰਚ 2004 ਨੂੰ ਜਥੇਦਾਰ ਟੌਹੜਾ ਦੇ ਸੱਚਖੰਡ ਪਿਆਨਾ ਕਰ ਜਾਣ ਉਹ ਸਿੱਧੇ ਤੌਰ ਤੇ ਸ੍ਰ ਸੁਖਬੀਰ ਸਿੰਘ ਬਾਦਲ ਦੇ ਸੰਪਰਕ ਵਿੱਚ ਆਏ। ਉਹਨਾਂ ਨੇ ਆਪਣੇ ਨਾਲ ਹੀ ਹੁਣ ਤੱਕ ਕੰਮ ਕਰਦੇ ਆ ਰਹੇ ਹਨ ਅਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਸਮੇ ਵਧੇਰੇ ਕਰਕੇ ਸਮਾਮਗਮਾ ਦੀ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਦੇ ਰਹੇ। 2019 ਵਿੱਚ ਉਹ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਬਣੇ ਤੇ 2020 ਵਿੱਚ ਜਦੋ ਉਹਨਾਂ ਨੂੰ ਪ੍ਰਧਾਨ ਬਣਾਉਣ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਸਨ ਤਾਂ ਬੀਬੀ ਜਗੀਰ ਕੌਰ ਨੇ ਨਵਾਂ ਪੰਗਾ ਹੀ ਪਾ ਦਿੱਤਾ ਤੇ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਜੇਕਰ ਉਸ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਨਹੀ ਬਣਾਉਣਾ ਤਾਂ ਫਿਰ ਇਸਤਰੀ ਅਕਾਲੀ ਦਲ ਦੀ ਪ੍ਰਧਾਨਗੀ ਵੀ ਕਿਸੇ ਹੋਰ ਦੇ ਦੇਣ। ਧਰਮ ਸੰਕਟ ਵਿੱਚ ਫਸੇ ਸੁਖਬੀਰ ਸਿੰਘ ਬਾਦਲ ਨੇ ਫਿਰ ਭੋਰੇ ਵਿੱਚੋ ਵੱਡੇ ਬਾਦਲ ਤੇ ਸਿਆਸਤ ਦੇ ਬੋਹੜ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਬਾਹਰ ਕੱਢਿਆ ਤੇ ਪੁੱਛਿਆ ਕਿ ਬਾਪੂ ਜੀ ਸੰਕਟ ਮੋਚਨ ਬਣੋ ਤਾਂ ਉਸੇ ਵੇਲੇ ਹੀ ਸ੍ਰ ਬਾਦਲ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ । ਸ੍ਰ ਸੁਖਬੀਰ ਸਿੰਘ ਬਾਦਲ ਨੇ ਹਿੱਕ ਤੇ ਪੱਥਰ ਰੱਖ ਕੇ ਬੀਬੀ ਨੂੰ ਪ੍ਰਧਾਨ ਤਾਂ ਬਣਾ ਦਿੱਤਾ ਪਰ ਸਾਰੇ ਅਧਿਕਾਰ ਮੁੱਖ ਸਕੱਤਰ ਸ੍ਰ ਹਰਜਿੰਦਰ ਸਿੰਘ ਧਾਮੀ ਥਾਪ ਕੇਦੇ ਦਿੱਤੇ ਤੇ ਬਾਜ਼ ਅੱਖ ਰੱਖਣ ਦੀ ਤਾਕੀਦ ਕੀਤੀ। ਬੀਤੇ ਕਲ ਵੀ ਜਦੋ ਬੀਬੀ ਜਗੀਰ ਆਪਣੇ ਚਹੇਤੇ ਮੁਲਾਜਮਾਂ ਨੂੰ ਤਰੱਕੀਆ ਦੇਣ ਲਗੀ ਤਾਂ ਮੁੱਖ ਸਕੱਤਰ ੍ਰਸ੍ਰ ਧਾਮੀ ਨੇ ਤੁਰੰਤ ਕਾਰਵਾਈ ਰਜਿਸਟਰ ਆਪਣੇ ਕੋਲ ਮੰਗਵਾ ਲਿਆ ਕਿ ਕਿਹਾ ਕਿ ਉਸ ਕੋਲ ਹੁਣ ਕੋਈ ਅਧਿਕਾਰ ਨਹੀ ਰਿਹਾ। ਬੀਬੀ ਨੇ ਵੀ ਕਸੀਸ ਵੱਟ ਲਈ ਪਰ ਅੱਜ ਜਿਹੜੀ ਇੱਕ ਵੋਟ ਰੱਦ ਹੋਈ ਹੈ ਉਹ ਵੀ ਸ਼ੱਕ ਦੇ ਘੇਰੇ ਵਿੱਚ ਹੈ। ਸ੍ਰ ਧਾਮੀ ਪਿਛਲੇ 40 ਸਾਲਾਂ ਤੋ ਵਕਾਲਤ ਕਰ ਰਹੇ ਹਨ ਤੇ ਪੰਜਾਬ ਵਿੱਚ ਮਾੜੇ ਮਾਹੌਲ ਸਮੇ ਜਿਆਦਤੀਆ ਦਾ ਸ਼ਿਕਾਰ ਹੋਏ ਸਿੱਖ ਪਰਿਵਾਰਾਂ ਦੇ ਕੇਸ ਬਿਨਾਂ ਕੋਈ ਫੀਸ ਲਏ ਨਿਸ਼ਕਾਮ ਸੇਵਾ ਕਰਕੇ ਲੜੇ ਤੇ ਅੱਜ ਵੀ ਉਹ ਸੇਵਾ ਵਿੱਚ ਹੀ ਵਧੇਰੇ ਯਕੀਨ ਰੱਖਦੇ ਹਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਵੀ ਸ਼੍ਰੋਮਣੀ ਕਮੇਟੀ ਕੋਲੋ ਕਿਸੇ ਪ੍ਰਕਾਰ ਦੀ ਸਹੂਲਤ ਨਹੀ ਲੈਦੇ ਸਨ ਤੇ ਉਸੇ ਤਰਾ ਹੀ ਸ੍ਰ ਧਾਮੀ ਨੇ ਵੀ ਮੁੱਖ ਸਕੱਤਰ ਹੋਣ ਦੇ ਬਾਵਜੂਦ ਵੀ ਨਾ ਤਾਂ ਕੋਈ ਤਨਖਾਹ ਲਈ ,ਨਾ ਹੀ ਸ਼੍ਰੋਮਣੀ ਕਮੇਟੀ ਦੀ ਗੱਡੀ ਵਰਤੀ ਤੇ ਨਾ ਹੀ ਕੋਈ ਹੋਰ ਸਹੂਲਤ ਲਈ ਹੈ। ਉਹਨਾਂ ਦੀ ਨਿਸ਼ਕਾਮ ਸੇਵਾ ਨੂੰ ਵੇਖਦਿਆ ਹੋਇਆ ਹੀ ਉਹਨਾਂ ਨੂੰ ਸ਼ੇਰ ਦੀ ਸਵਾਰੀ ਵਾਲਾ ਪ੍ਰਧਾਨਗੀ ਦਾ ਆਹੁਦਾ ਸੋਪਿਆ ਹੈ ਜਿਸ ਬਾਰੇ ਉਮੀਦ ਹੀ ਕੀਤੀ ਜਾ ਸਕਦੀ ਹੈ ਕਿ ਉਹ ਪਹਿਲਾਂ ਦੀ ਤਰਾ ਇਮਾਨਦਾਰੀ ਨਾਲ ਇਸ ਜਿੰਮੇਵਾਰੀ ਨੂੰ ਕੌਂਮ ਤੇ ਧਰਮ ਸੇਵਾ ਕਰਦਿਆ ਨਿਭਾਉਣਗੇ। ਕਨੇਡਾ ਤੋ ਸ੍ਰ ਅਜਮੇਰ ਸਿੰਘ ਬੈਂਸ ਨੇ ਸ੍ਰ ਧਾਮੀ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੰਦਿਆ ਕਿਹਾ ਕਿ ਗੁਰ ਪਾਤਸ਼ਾਹ ਦੀ ਕਿਰਪਾ ਨਾਲ ਇੱਕ ਇਮਾਨਦਾਰ ਤੇ ਗੁਰ ਘਰ ਦੇ ਅਨਿਨ ਭਗਤ ਤੇ ਗੁਰਸੇਵਕ ਨੂੰ ਸੇਵਾ ਮਿਲੀ ਹੈ।





