ਜਲੰਧਰ, 29 ਨਵੰਬਰ (ਦਾ ਮਿਰਰ ਪੰਜਾਬ): ਇੰਨੋਸੈਂਟ ਹਾਰਟਸ ਦੇ ਇੰਨੋਕਿਡਜ਼ ਵਿੰਗ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਕਪੂਰਥਲਾ ਰੋਡ ਅਤੇ ਨੂਰਪੁਰ ਬ੍ਰਾਂਚ) ਵਿੱਚ 1 ਦਸੰਬਰ ਤੋਂ ਪ੍ਰੀ-ਸਕੂਲ ਤੋਂ ਕੇ.ਜੀ.-2 ਤੱਕ ਦੀਆਂ ਜਮਾਤਾਂ ਦੇ ਲਈ ਰਜਿਸਟ੍ਰੇਸ਼ਨ ਆਰੰਭ ਹੋਵੇਗੀ। ਇੰਨੋਸੈਂਟ ਹਾਰਟਸ ਦੇ ਹਰੇਕ ਸਕੂਲ ਵਿੱਚ ਇੰਨੋਕਿਡਜ਼ ਦੀਆਂ ਜਮਾਤਾਂ ਦੇ ਲਈ ਸੀਟਾਂ ਦੀ ਉਪਲੱਬਧਤਾ ਨੂੰ ਦੇਖਦੇ ਹੋਏ ਫਾਰਮ ਦਿੱਤੇ ਜਾਣਗੇ। ਵਰਤਮਾਨ ਸਥਿਤੀ ਨੂੰ ਦੇਖਦੇ ਹੋਏ ਫਾਰਮ ਦੀ ਰਜਿਸਟ੍ਰੇਸ਼ਨ ਆਨਲਾਈਨ ਹੀ ਰੱਖੀ ਗਈ ਹੈ। ਪਰ ਕੈਂਟ ਜੰਡਿਆਲਾ ਰੋਡ ਅਤੇ ਨੂਰਪੁਰ ਬ੍ਰਾਂਚ ਵਿੱਚ ਫਾਰਮ ਆਨਲਾਈਨ ਅਤੇ ਆਫਲਾਈਨ ਦੋਨੋਂ ਦਰ੍ਹਾਂ ਨਾਲ ਹੀ ਉਪਲੱਬਧ ਹੋਣਗੇ ਜੱਦਕਿ ਗ੍ਰੀਨ ਮਾਡਲ ਟਾਊਨ, ਲੋਹਾਰਾਂ ਅਤੇ ਕਪੂਰਥਲਾ ਰੋਡ ਬ੍ਰਾਂਚ ਵਿੱਚ ਫਾਰਮ ਦੀ ਰਜਿਸਟ੍ਰੇਸ਼ਨ ਆਨਲਾਈਨ ਹੀ ਹੈ। ਕੈਂਟ ਜੰਡਿਆਲਾ ਰੋਡ ਅਤੇ ਨੂਰਪੁਰ ਬ੍ਰਾਂਚ ਦੇ ਜੋ ਮਾਤਾ-ਪਿਤਾ ਸਕੂਲ ਆ ਕੇ ਫਾਰਮ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਰਕਾਰ ਵੱਲੋਂ (ਕੋਵਿਡ-19) ਜਾਰੀ ਕੀਤੀ ਗਾਈਡਲਾੲੀਂਸ ਦਾ ਧਿਆਨ ਰੱਖਦੇ ਹੋਏ ਉਸ ਦਾ ਪਾਲਣ ਕਰਦੇ ਹੋਏ ਆਉਣਾ ਹੋਵੇਗਾ। ਇੰਨੋਸੈਂਟ ਹਾਰਟਸ ਦੇ ਬੁਲਾਰੇ ਨੇ ਦੱਸਿਆ ਕਿ ਇੰਨੋਸੈਂਟ ਹਾਰਟਸ ਦੇ ਹਰੇਕ ਸਕੂਲ ਵਿੱਚ ਮਾਤਾ-ਪਿਤਾ ਦੀ ਸੁਵਿਧਾ ਦੇ ਲਈ ਹੈੱਲਪ ਡੈਸਕ ਬਣਾਇਆ ਗਿਆ ਹੈ ਜੋ ਉਨ੍ਹਾਂ ਨੂੰ ਆਨਲਾਈਨ ਫਾਰਮ ਭਰਨ ਵਿੱਚ ਸਹਾਇਤਾ ਕਰੇਗਾ। ਸੰਨ 2022-23 ਦੇ ਲਈ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਆਨਲਾਈਨ ਰਜਿਸਟ੍ਰੇਸ਼ਨ ਨੂੰ ਹੀ ਪਹਿਲ ਦੇਣ।





