ਜਲੰਧਰ, 3 ਦਸੰਬਰ (ਦਾ ਮਿਰਰ ਪੰਜਾਬ ) : ਸਾਹਿਤ ਪ੍ਰੇਮੀ ਅਤੇ ਪ੍ਰਮੁੱਖ ਪੱਤਰਕਾਰ ਤੇ ‘ਜਨਤਾ ਸੰਸਾਰ’ ਮੈਗਜ਼ੀਨ ਦੇ ਬਾਨੀ ਸੰਪਾਦਕ ਸ੍ਰੀ ਕੇਵਲ ਵਿੱਗ ਦੀ ਯਾਦ ਵਿਚ ਸਥਾਪਿਤ ‘ਕੇਵਲ ਵਿੱਗ ਐਵਾਰਡ’ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਖੇ ਬਾਅਦ ਦੁਪਹਿਰ ਹੋਵੇਗਾ। ਜਿਸ ਦੌਰਾਨ ਲਿਖਾਰੀ ਪ੍ਰੋਫੈਸਰ ਡਾ. ਐੱਸ.ਐੱਸ. ਛੀਨਾ ਨੂੰ ਬਤੌਰ ਸਰਵੋਤਮ ਲੇਖਕ ਅਤੇ ਪ੍ਰਮੁੱਖ ਗੀਤਕਾਰ ਲਾਲ ਅਠੌਲੀ ਵਾਲੇ ਨੂੰ ਬਤੌਰ ਸਰਵੋਤਮ ਗੀਤਕਾਰ ਵਜੋਂ ਇਹ ਸਨਮਾਨ ਪ੍ਰਦਾਨ ਕੀਤੇ ਜਾਣਗੇ।
ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਆਈ.ਜੀ. ਪੁਲਿਸ ਅਤੇ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਗੇ ਜਦਕਿ ਪ੍ਰਧਾਨਗੀ ਸ੍ਰ. ਕੁਲਵੰਤ ਸਿੰਘ, ਡਿਪਟੀ ਕਮਿਸ਼ਨਰ, ਤਰਨ ਤਾਰਨ ਕਰਨਗੇ। ਡਾ. ਐੱਸ.ਕੇ. ਕਾਲੀਆ (ਆਈ.ਜੀ., ਪੀ.ਏ.ਪੀ.), ਸ੍ਰੀ ਰਮੇਸ਼ ਚੰਦਰ (ਅੰਬੈਸਡਰ ਆਈ.ਐੱਫ.ਐੱਸ. ਰਿਟਾਇਰਡ), ਸ੍ਰੀ ਬੀ.ਕੇ. ਵਿਰਦੀ (ਡਿਪਟੀ ਕਮਿਸ਼ਨਰ ਸਟੇਟ ਜੀ.ਐੱਸ.ਟੀ.), ਸ੍ਰ. ਚੇਤਨ ਸਿੰਘ (ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, (ਰਿਟਾਇਰਡ), ਸ਼੍ਰੀ ਓਮ ਪ੍ਰਕਾਸ਼ ਖੇਮਕਰਨੀ (ਮੈਂਬਰ ਪ੍ਰੈੱਸ ਕੌਂਸਲ ਆਫ਼ ਇੰਡੀਆ) ਅਤੇ ਸ੍ਰ. ਸਤਨਾਮ ਬਿੱਟਾ (ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ) ਵਿਸ਼ੇਸ਼ ਮਹਿਮਾਨ ਹੋਣਗੇ। ਫਾੳੂਂਡੇਸ਼ਨ ਦੇ ਮੁੱਖੀ ਜਤਿੰਦਰ ਮੋਹਨ ਵਿੱਗ ਨੇ ਦੱਸਿਆ ਕਿ ਸਮਾਗਮ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।





