*ਆਰਐਸਐਸ ਦੇ ਏਜੰਟ ਬਹਿਰੂਪੀਏ ਨੇ ਫਗਵਾੜਾ ਵਿਚ ਕੱਟੀਆਂ ਦੋ ਨਜਾਇਜ਼ ਕਲੋਨੀਆਂ*

पंजाब
Spread the love

ਫਗਵਾੜਾ (ਦਾ ਮਿਰਰ ਪੰਜਾਬ)-ਭਾਰਤੀ ਜਨਤਾ ਪਾਰਟੀ ਜਿੱਥੇ ਪੰਜਾਬੀਆਂ ਨੂੰ ਪੂਰੀ ਤਰ੍ਹਾਂ ਨਾਲ ਤਬਾਹ ਤੇ ਲੱਗੀ ਹੋਈ ਹੈ ਇਸਦੇ ਨਾਲ ਹੀ ਪਾਰਟੀ ਦੀ ਜਥੇਬੰਦੀ ਆਰਐਸਐਸ ਦਾ ਬਹੁਰੂਪੀਆ ਏਸੈਂਟ ਅੱਜ ਕੱਲ੍ਹ ਵੱਡੇ ਪੱਧਰ ਤੇ ਪੰਜਾਬ ਸਰਕਾਰ ਨੂੰ ਚੂਨਾ ਲਗਾਉਣ ਤੇ ਤੁਲਿਆ ਹੋਇਆ ਹੈ। ਆਰਐਸਐਸ ਦੇ ਏਜੰਟ ਫਗਵਾੜਾ ਵਿਖੇ ਦੋ ਨਜਾਇਜ ਕਲੋਨੀਆਂ ਕੱਟ ਕੇ ਪੰਜਾਬ ਸਰਕਾਰ ਨੂੰ ਵੱਡੇ ਪੱਧਰ ਤੇ ਰਗੜਾ ਲਗਾਇਆ।


ਆਰ ਐਸ ਐਸ ਦਾ ਬਹੁਰੂਪੀਆ ਏਜੰਟ ਕਦੇ ਦਾੜ੍ਹੀ ਰੱਖ ਲੈਂਦਾ ਹੈ ਅਤੇ ਕਦੇ ਦਾੜੀ ਸਾਫ਼ ਕਰਾਂਗੇ ਹੋਰਸ ਰੇਡਿੰਗ ਵਾਲੀ ਟੋਪੀ ਸਿਰ ਤੇ ਰੱਖ ਲੈਂਦਾ ਹੈ। ਇਸ ਠੱਗ ਨੇ ਫਗਵਾੜਾ ਦੇ ਇਲਾਕਾ ਸੁਖਚੈਨ ਨਗਰ ਗੁਰਦੁਆਰੇ ਦੇ ਸਾਹਮਣੇ ਦੋ ਏਕੜ ਘਰ ਦੇ ਕਰੀਬ ਨੈਸ਼ਨਲ ਹਾਈਵੇ ਉੱਤੇ ਨਜਾਇਜ਼ ਕਲੋਨੀ ਕੱਟ ਦਿੱਤੀ ਹੈ ਜਿਸ ਵਿੱਚ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ, ਏਸ ਕਲੋਨੀ ਦਾ ਕੰਮ ਤੇਜੀ ਨਾਲ ਕਰਵਾਇਆ ਜਾ ਰਿਹਾ। ਬਹਿਰੂਪੀਏ ਏਜੈਂਟ ਦਾ ਕਹਿਣਾ ਹੈ ਕਿ ਉਕਤ ਕਲੋਨੀ ਪਾਸ ਕਰਵਾਈ ਗਈ ਹੈ। ਪਰ ਦੂਜੇ ਪਾਸੇ ਸੂਤਰ ਦੱਸਦੇ ਹਨ ਕਿ ਨਗਰ ਨਿਗਮ ਦਾ ਇੱਕ ਅਧਿਕਾਰੀ ਹੁਣ ਏਸ ਬਹਿਰੂਪੀਏ ਨਾਲ ਰਲਿਆ ਹੋਇਆ ਹੈ , ਦੋਵੇਂ ਜਣੇ ਮੋਟੇ ਪੈਸੇ ਕਮਾ ਰਹੇ ਹਨ ਅਤੇ ਪੰਜਾਬ ਸਰਕਾਰ ਨੂੰ ਰਗੜਾ ਲਗਾ ਰਹੇ ਹਨ।
ਇਸੇ ਤਰ੍ਹਾਂ ਇਸ ਬਹਿਰੂਪੀਏ ਨੇ ਫਗਵਾੜਾ ਦੇ ਰਾਮਗੜ੍ਹੀਆ ਕਾਲਜ ਦੇ ਨਜ਼ਦੀਕ ਨਵੀਂ ਕਲੋਨੀ ਦੀ ਸ਼ੁਰੂਆਤ ਕਰ ਦਿੱਤੀ ਹੈ, ਇਸ ਕਲੋਨੀ ਦਾ ਵੀ ਕੰਮ ਤੇਜੀ ਨਾਲ ਕਰਵਾਇਆ। ਬਹਿਰੂਪੀਏ ਆਰ ਐਸ ਐਸ ਦਾ ਏਜੰਟ ਦਾ ਸਥਾਨਕ ਲੋਕਾਂ ਨੂੰ ਮੈ ਉਕਤ ਕਲੋਨੀ ਵੀ ਪਾਸ ਕਰਵਾ ਲਈ ਹੈ, ਇਹ ਕਹਿ ਕੇ ਇਸ ਕਲੋਨੀ ਵਿੱਚ ਵੀ ਪਲਾਟ ਵੇਚੇ ਜਾ ਰਹੇ ਹਨ।
ਪੰਜਾਬ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾਂ ਲਗਾਉਣ ਵਾਲੇ ਏਸ ਬਹਿਰੂਪੀਏ ਆਰ ਐਸ ਐਸ ਦੇ ਏਜੰਟ ਨੇ ਹੋਰ ਵੀ ਕਈ ਨਜਾਇਜ਼ ਕਲੋਨੀਆਂ ਕਟੀਆਂ ਹੋਈਆਂ ਹਨ ਜਿਸਦਾ ਖੁਲਾਸਾ ਅਗਲੀ ਕਿਸ਼ਤ ਵਿਚ ਕੀਤਾ ਜਾਵੇਗਾ। ਇਹ ਖੁਲਾਸਾ ਕੀਤਾ ਜਾਵੇਗਾ ਕੇ ਕਿਸ ਕਿਸ ਭਾਈਵਾਲ ਨਾਲ ਰਲ ਕੇ ਇਸ ਨੇ ਸਰਕਾਰ ਨੂੰ ਰਗੜਾ ਲਗਾਇਆ ਹੈ।

Leave a Reply

Your email address will not be published. Required fields are marked *