*ਡਾ. ਐਸ.ਐਸ. ਛੀਨਾ ਅਤੇ ਲਾਲ ਅਠੌਲੀ ‘ਕੇਵਲ ਵਿੱਗ ਐਵਾਰਡ-2021’ ਨਾਲ ਸਨਮਾਨਿਤ*

पंजाब
Spread the love

ਜਲੰਧਰ 5 ਦਸੰਬਰ (ਦਾ ਮਿਰ ਰ ਪੰਜਾਬ)-ਲੇਖਕ ਡਾ. ਐਸ.ਐਸ. ਛੀਨਾ ਅਤੇ ਲਾਲ ਅਠੌਲੀ ਵਾਲੇ ਨੂੰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਆਯੋਜਿਤ ਸਮਾਗਮ ਦੌਰਾਨ ‘ਕੇਵਲ ਵਿੱਗ ਐਵਾਰਡ-2021’ ਦੇ ਕੇ ਸਨਮਾਨਿਤ ਕੀਤਾ ਗਿਆ। ਸਾਹਿਤ ਪ੍ਰੇਮੀ ਅਤੇ ਪ੍ਰਮੁੱਖ ਪੱਤਰਕਾਰ ਸਵਰਗੀ ਸ੍ਰੀ ਕੇਵਲ ਵਿੱਗ ਦੀ 29ਵੀਂ ਬਰਸੀ ਦੇ ਮੌਕੇ ’ਤੇ ਆਯੋਜਿਤ ਸਮਾਗਮ ਵਿੱਚ ਇਹ ਐਵਾਰਡ ਪ੍ਰਦਾਨ ਕੀਤੇ ਗਏ। ਕੇਵਲ ਵਿੱਗ ਫਾੳੂਂਡੇਸ਼ਨ ਦੇ ਮੁਖੀ ਜਤਿੰਦਰ ਮੋਹਨ ਵਿੱਗ ਨੇ ਆਏ ਸਾਰੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਸਾਹਿਤਕ ਦੁਨੀਆਂ ਵਿੱਚ ਇਸ ਐਵਾਰਡ ਦੀ ਅਲੱਗ ਹੀ ਪਹਿਚਾਣ ਹੈ ਅਤੇ ਹੁਣ ਤੱਕ 59 ਪ੍ਰਸਿੱਧ ਲੇਖਕ ਅਤੇ ਕਵੀ ਇਸ ਯਾਦਗਾਰੀ ਐਵਾਰਡ ਨੂੰ ਪ੍ਰਾਪਤ ਕਰ ਚੁੱਕੇ ਹਨ।

ਸਮਾਰੋਹ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਹਰਜਿੰਦਰ ਸਿੰਘ ਜਿੰਦੀ ਅਤੇ ਜਗਦੀਸ਼ ਕਟਾਰੀਆ ਨੇ ਧਾਰਮਿਕ ਸ਼ਬਦ ਗਾਇਨ ਕੀਤਾ। ਤਨਮਨਜੀਤ ਕੌਰ, ਜਰਨੈਲ ਸਿੰਘ ਸਬ ਇੰਸਪੈਕਟਰ, ਸੁਰਿੰਦਰ ਗੁਲਸ਼ਨ, ਅਮਰਜੀਤ ਸਿੰਘ, ਬਲਵਿੰਦਰ ਦਿਲਦਾਰ ਅਤੇ ਦਲਵਿੰਦਰ ਦਿਆਲਪੁਰੀ ਨੇ ਸਾਹਿਤਕ ਰੰਗ ਦੀ ਗਾਇਕੀ ਪੇਸ਼ ਕਰਕੇ ਸਰੋਤਿਆਂ ਦਾ ਮੰਨ ਮੋਹ ਲਿਆ।

ਮੁੱਖ ਮਹਿਮਾਨ ਸਾਬਕਾ ਆਈ.ਜੀ. ਅਤੇ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਸੰਬੋਧਨ ਵਿੱਚ ਸਵਰਗੀ ਸ਼੍ਰੀ ਕੇਵਲ ਵਿੱਗ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਪੱਤਰਕਾਰਤਾ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਸੇਵਾਵਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਅਤੇ ਉਨ੍ਹਾਂ ਨੇ ਆਪਣੀ ਕਲਮ ਰਾਹੀਂ ਸਮਾਜ ਨੂੰ ਚੰਗੀ ਸੇਧ ਪ੍ਰਦਾਨ ਕੀਤੀ। ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਡਾ. ਐਸ.ਕੇ. ਕਾਲੀਆ, ਆਈ.ਜੀ. ਪੀ.ਏ.ਪੀ., ਸ੍ਰੀ ਰਮੇਸ਼ ਚੰਦਰ, ਸਾਬਕਾ ਅੰਬੈਸਡਰ, ਸ੍ਰੀ ਸਤਨਾਮ ਬਿੱਟਾ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ ਨੇ ਡਾ. ਛੀਨਾ ਅਤੇ ਅਠੌਲੀ ਵਾਲੇ ਨੂੰ ਵਧਾਈ ਦਿੱਤੀ।

ਪ੍ਰਧਾਨਗੀ ਮੰਡਲ ਵਿੱਚ ਸ. ਚੇਤਨ ਸਿੰਘ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਸ੍ਰੀ ਓਮ ਪ੍ਰਕਾਸ਼ ਖੇਮਕਰਨੀ, ਸ. ਦਿਲਬਾਗ ਸਿੰਘ ਗਿੱਲ, ਸਾਬਕਾ ਐਸ.ਐਸ.ਪੀ, ਸ੍ਰੀ ਕਮਲ ਸਹਗਲ ਸਾਬਕਾ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ, ਸ੍ਰੀ ਰਾਜਿੰਦਰ ਗਿੱਲ ਪ੍ਰਧਾਨ ਡੈਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਅਤੇ ਸ਼ਿਵ ਕੰਵਰ ਸਿੰਘ ਸੰਧੂ ਹਾਜ਼ਰ ਸਨ। ਮੰਚ ਸੰਚਾਲਨ ਗਗਨਦੀਪ ਸੋਂਧੀ ਨੇ ਬਾਖੂਬੀ ਨਿਭਾਈ। ਇਸ ਮੌਕੇ ਸ਼ਹਿਰ ਦੇ ਬੁੱਧੀਜੀਵੀ, ਲੇਖਕ, ਕਵੀ, ਵਕੀਲ ਅਤੇ ਅਲੱਗ ਅਲੱਗ ਪਾਰਟੀਆਂ ਦੇ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *