ਫਿਰੋਜ਼ਪੁਰ ( ਦਾ ਮਿਰ ਰ ਪੰਜਾਬ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਫਿਰੋਜ਼ਪੁਰ ਰੈਲੀ ਦੌਰਾ ਰੱਦ ਕਰ ਦਿੱਤਾ ਹੈ ।ਅੱਜ ਉਨ੍ਹਾਂ ਨੇ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਸੀ।
ਪ੍ਰਧਾਨ ਮੰਤਰੀ ਨੇ ਬਾਅਦ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਾ ਸੀ ਪਰ ਕਿਸਾਨਾਂ ਵੱਲੋਂ ਰੋਡ ਜਾਮ ਕੀਤੇ ਜਾਣ ਕਾਰਨ ਉਹ ਪਿੱਛੇ ਹਟ ਗਏ।
ਪਤਾ ਲਗਾ ਹੈ ਕਿ ਕਿਸਾਨ ਇਸ ਦੌਰੇ ਦਾ ਵੱਡੇ ਪੱਧਰ ਤੇ ਵਿਰੋਧ ਕਰ ਰਹੇ ਸਨ। ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਰੈਲੀ ਵਾਲੀ ਥਾਂ ਤੇ ਜ਼ਿਆਦਾਤਾਰ ਕੁਰਸੀਆਂ ਖਾਲੀ ਹੀ ਸਨ। ਸੂਤਰਾਂ ਨੇ ਦੱਸਿਆ ਕਿ ਮੋਦੀ, ਜੋ ਬਠਿੰਡਾ ਦੇ ਭਿਸੀਆਣਾ ਏਅਰਫੋਰਸ ਸਟੇਸ਼ਨ ‘ਤੇ ਉਤਰਿਆ ਸੀ, ਹੁਣ ਉੱਥੇ ਵਾਪਸ ਜਾ ਰਿਹਾ ਹੈ ਅਤੇ ਜਲਦੀ ਹੀ ਦਿੱਲੀ ਲਈ ਰਵਾਨਾ ਹੋਵੇਗਾ।





