*ਪੌਂਗ ਡੈਮ ‘ਚ ਪਾਣੀ ਦਾ 1375 ਫੁੱਟ ਹੋਇਆ, ਪਾਣੀ ਦੀ ਆਮਦ ਚਾਰ ਲੱਖ ਕਿਊਸਕ ਤੋਂ ਟੱਪੀ*

देश पंजाब
Spread the love

ਤਲਵਾਡ਼ਾ,20 ਅਗਸਤ (ਦੀਪਕ ਠਾਕੁਰ)-ਸਥਾਨਕ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਦੇ ਕੈਚਮੈਂਟ ਏਰੀਏ ’ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪਾਣੀ ਦੀ ਆਮਦ ਵਧੀ ਹੈ। ਡੈਮ ’ਚ ਪਾਣੀ ਦਾ ਪੱਧਰ 1375 ਫੁੱਟ ਪਹੁੰਚ ਗਿਆ ਹੈ। ਅਗਲੇ ਦੋ ਤਿੰਨ ਦਿਨਾਂ ’ਚ ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਬੀਬੀਐਮਬੀ ਨੇ ਹੇਠਲੇ ਇਲਾਕਿਆਂ ’ਚ ਅਡਵਾਇਜ਼ਰੀ ਜ਼ਾਰੀ ਕੀਤੀ ਹੈ।

ਡੈਮ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ ਛੇ ਵਜੇ ਡੈਮ ’ਚ ਪਾਣੀ ਦਾ ਪੱਧਰ 1375.13 ਫੁੱਟ ਪਹੁੰਚ ਗਿਆ ਹੈ। ਝੀਲ ’ਚ ਹਰ ਘੰਟੇ 412463 ਕਿਊਸਕ ਪਾਣੀ ਪਹੁੰਚ ਅਤੇ 17554 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਮੌਸਮ ਵਿਭਾਗ ਵੱਲੋਂ ਅਗਲੇ ਦੋ ਤਿੰਨ ਦਿਨਾਂ ’ਚ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ। ਸੰਭਾਵੀ ਮੀਂਹ ਦੇ ਮੱਦੇਨਜ਼ਰ ਬੀਬੀਐਮਬੀ ਪ੍ਰਸ਼ਾਸਨ ਨੇ ਅਤਿਹਾਤ ਵਜੋਂ ਹੇਠਲੇ ਇਲਾਕਿਆਂ ਨੂੰ ਐਡਵਾਇਜ਼ਰੀ ਜ਼ਾਰੀ ਕਰਕੇ ਅਲਰਟ ਕਰ ਦਿੱਤਾ ਹੈ। ਝੀਲ ਅਤੇ ਬਿਆਸ ਦਰਿਆ ਦੇ ਕੰਢਿਆਂ ’ਤੇ ਵਸੇ ਇਲਾਕਿਆਂ ’ਚ ਪ੍ਰਸ਼ਾਸਨ ਵੱਲੋਂ ਮੁਨਿਆਦੀ ਕਰਵਾਈ ਜਾ ਰਹੀ ਹੈ। ਬੀਬੀਐਮਬੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਅੱਜ ਦੇ ਦਿਨ ਪੌਂਗ ਡੈਮ ’ਚ ਪਾਣੀ ਦਾ ਪੱਧਰ 1334.86 ਫੁੱਟ ਸੀ। ਝੀਲ ’ਚ ਪਾਣੀ ਦੀ ਆਮਦ 9910 ਕਿਊਸਕ ਅਤੇ 12005 ਕਿਊਸਕ ਪਾਣੀ ਛੱਡਿਆ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਡੈਮ ਦੀ ਕੁੱਲ ਸਮਰਥਾ 1390 ਫੁੱਟ ਹੈ ਜਿਸ ਨੂੰ 1395 ਤੱਕ ਵਧਾਇਆ ਜਾ ਸਕਦਾ ਹੈ।

Leave a Reply

Your email address will not be published. Required fields are marked *