*ਜਲੰਧਰ ਵਿੱਚ ਆਮ ਆਦਮੀ ਪਾਰਟੀ ਦੋਫਾੜ-ਆਪਸ ਵਿਚ ਚਾਰ ਵਾਰ ਹੋਏ ਜ਼ਬਰਦਸਤ ਘਸੁੰਨ – ਮੁੱਕੀ*

पंजाब पॉलिटिक्स
Spread the love

ਜਲੰਧਰ 7 ਜਨਵਰੀ (ਜੇ.ਐਸ ਸੋਢੀ ) ਸਥਾਨਕ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਦੇ ਇੰਚਾਰਜ ਰਾਘਵ ਚੱਢਾ ਦੀ ਕਾਨਫਰੰਸ ਰੱਖੀ ਗਈ ਸੀ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕਾਫੀ ਪੁਰਾਣੇ ਆਗੂ ਜਿਨ੍ਹਾਂ ਨੂੰ ਟਿਕਟਾਂ ਦੇਣ ਦਾ ਆਪ ਵੱਲੋਂ ਵਾਅਦਾ ਕੀਤਾ ਗਿਆ ਸੀ , ਇਸ ਕਾਨਫ਼ਰੰਸ ਦੌਰਾਨ ਕਈ ਆਗੂਆਂ ਨੂੰ ਆਪ ਵਿੱਚ ਸ਼ਾਮਲ ਕੀਤਾ ਜਾਣਾ ਸੀ ਜਿਸ ਲਈ ਪ੍ਰੈੱਸ ਕਾਨਫਰੰਸ ਦਾ ਸਮਾਂ ਚਾਰ ਵਜੇ ਦਾ ਰੱਖਿਆ ਗਿਆ ਸੀ 

ਪਰ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠ ਹੋਏ ਵਰਕਰਾਂ ਅਤੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਨੂੰ ਜਾਣ ਦੇ ਗੇਟ ਬੰਦ ਕਰ ਰੱਖੇ ਸਨ । ਰਸਤਾ ਨਾ ਹੋਣ ਕਾਰਨ ਰਾਘਵ ਚੱਢਾ ਕਰੀਬ ਪੌਣਾ ਘੰਟਾ ਦੇਰੀ ਨਾਲ ਆਏ ਤੇ ਪੁਲਿਸ ਨੇ ਉਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਕਾਨਫਰੰਸ ਹਾਲ ਤੱਕ ਪਹੁੰਚਾਇਆ । ਇਸ ਦੌਰਾਨ ਆਪ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚ ਚਾਰ ਵਾਰ ਜ਼ਬਰਦਸਤ ਘਸੁੰਨ ਮੁੱਕੀ ਹੋਈ । ਹਾਲਾਤ ਜੰਗ ਦੇ ਮੈਦਾਨ ਨਾਲੋਂ ਬਦਤਰ ਬਣੇ ਹੋਏ ਸਨ । ਵਰਕਰਾਂ ਦਾ ਦੋਸ਼ ਸੀ ਕਿ ਇਸ ਵਾਰ ਵੀ ਟਿਕਟਾਂ ਪੈਸੇ ਲੈ ਕੇ ਵੇਚੀਆਂ ਜਾ ਰਹੀਆਂ ਹਨ ਤੇ ਪੁਰਾਣੇ ਵਰਕਰਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ । ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ( ਬਾਦਲ ) ਨੂੰ ਛੱਡ ਕੇ ਆਏ ਇਕਬਾਲ ਸਿੰਘ ਢੀਂਡਸਾ ਨੂੰ ਉਸ ਸਮੇਂ ਧੱਕਾ ਲੱਗਾ ਜਦੋਂ ਜਲੰਧਰ ਕੇਂਦਰ ਤੋਂ ਉਨ੍ਹਾਂ ਨਾਲ ਕੀਤੀ ਟਿਕਟ ਦਾ ਵਾਅਦਾ ਕਰਕੇ ਰਮਨ ਅਰੋੜਾ ਨੂੰ ਦੇ ਦਿੱਤੀ ਗਈ । ਉਨ੍ਹਾਂ ਕਿਹਾ ਕਿ ਮੈਂ ਹੁਣ ਆਜ਼ਾਦ ਚੋਣ ਲੜਾਂਗਾ । ਆਮ ਆਦਮੀ ਪਾਰਟੀ ਦੇ ਪੁਰਾਣੇ ਤੇ ਸੀਨੀਅਰ ਆਗੂ ਜੋ ਪਹਿਲਾਂ ਵੀ ਚੋਣ ਲੜ ਚੁੱਕੇ ਡਾ. ਸ਼ਿਵ ਦਿਆਲ ਮਾਲੀ ਦੀ ਜਗ੍ਹਾ ਤੇ ਭਾਜਪਾ ਤੋਂ ਪੈਰਾਸ਼ੂਟ ਰਾਹੀਂ ਉਤਾਰੇ ਸ਼ੀਤਲ ਅੰਗੂਰਾਲ ਨੂੰ ਟਿਕਟ ਦੇ ਦਿੱਤੀ ਗਈ । ਹੋਰ ਵੀ ਕਈ ਪੁਰਾਣੇ ਆਗੂ ਜੋ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ , ਉਨ੍ਹਾਂ ਦਾ ਇਹ ਵੀ ਦੋਸ਼ ਸੀ ਕਿ ਆਮ ਆਦਮੀ ਪਾਰਟੀ ਟਿਕਟਾਂ ਵੇਚ ਰਹੀ ਹੈ । ਇਸ ਜੰਗ ਦੇ ਮੈਦਾਨ ਬਣੇ ਆਪ ਦੇ ਦੋਫਾੜ ਗਰੁੱਪਾਂ ਚੋਂ ਪੁਲਿਸ ਗੁਪਤ ਰਸਤੇ ਰਾਹੀਂ ਬਹੁਤ ਮੁਸ਼ਕਲ ਨਾਲ ਰਾਘਵ ਚੱਢਾ ਨੂੰ ਬਾਹਰ ਕੱਢਿਆ ।

Leave a Reply

Your email address will not be published. Required fields are marked *