*ਪੰਜਾਬ ਸਰਕਾਰ ਦੇ ਦਾਅਵਿਆਂ ਤੋਂ ਉਲਟ ਤਲਵਾਡ਼ਾ ‘ਚ ਨਾਜਾਇਜ਼ ਖਣਨ ਨੇ ਫਡ਼੍ਹੀ ਰਫ਼ਤਾਰ, ਸਵਾਂ ਦਰਿਆ ਤੋਂ ਬਾਅਦ ਖਣਨ ਮਾਫੀਆ ਦੀਆਂ ਅੱਖਾਂ ‘ਚ ਰਡ਼ਕਣ ਲੱਗੇ ਪਹਾਡ਼*

पंजाब
Spread the love

ਤਲਵਾਡ਼ਾ,7 ਜਨਵਰੀ (ਦਾ ਮਿਰਰ ਪੰਜਾਬ)-ਮੁੱਖ ਮੰਤਰੀ ਪੰਜਾਬ, ਚਰਨਜੀਤ ਸਿੰਘ ਦੇ ਦਾਅਵਿਆਂ ਤੋਂ ਉਲਟ ਖ਼ੇਤਰ ‘ਚ ਨਾਜਾਇਜ਼ ਮਾਈਨਿੰਗ ਦਾ ਕੰਮ ਨਿਰਵਿਘਨ ਚੱਲ ਰਿਹਾ ਹੈ। ਬਲਾਕ ਦੇ ਪਿੰਡ ਸੁਖਚੈਨਪੁਰ ‘ਚ ਪਹਾਡ਼ਾਂ ਦੀ ਪੁਟਾਈ ਨੇ ਰਫ਼ਤਾਰ ਫਡ਼੍ਹ ਲਈ ਹੈ, ਇਲਾਕੇ ਦੇ ਪ੍ਰਸਿੱਧ ਭੱਠਾ ਕਾਰੋਬਾਰੀ ਤੋਂ ਬਾਅਦ ਹੁਣ ਕਈ ਹੋਰ ਅਹਿਮ ਸਖਸ਼ਿਅਸਤਾਂ ਨੇ ਪਹਾਡ਼ੀਆਂ ਦੀ ਪੁਟਾਈ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਦਕਿ ਵਿਭਾਗ ਕੋਲ਼ ਨਾ ਤਾਂ ਸੁਖਚੈਨਪੁਰ ਵਿਖੇ ਸਥਿਤ ਸਟੋਨ ਕਰੱਸ਼ਰ ਅਤੇ ਨਾ ਹੀ ਉਸ ਵੱਲੋਂ ਕੀਤੀ ਜਾ ਰਹੀ ਪਹਾਡ਼ਾਂ ਦੀ ਪੁਟਾਈ ਸਬੰਧੀ ਕੋਈ ਜਾਣਕਾਰੀ ਹੈ।
ਨੀਮ ਪਹਾਡ਼ੀ ਪਿੰਡ ਭੋਲ ਬਦਮਾਣੀਆਂ ਦੇ ਵਸਨੀਕ ਤੇ ਨੌਜਵਾਨ ਆਗੂ ਨੀਰਜ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਖਣਨ ਮਾਫੀਆ ਪਿਛਲੇ ਕਰੀਬ ਇੱਕ ਸਾਲ ਤੋਂ ਮੁੱਹਲਾ ਹਰਡ਼ਵਾਡ਼ਾ ਦੀ ਰਿਹਾਇਸ਼ੀ ਅਬਾਦੀ ਦੇ ਨਜ਼ਦੀਕ ਪਿੰਡ ਸੁਖਚੈਨਪੁਰ ਦੀ ਹੱਦ ’ਤੇ ਸਟੋਨ ਕਰੱਸ਼ਰ ਲਗਾ ਕੇ ਪਹਾਡ਼ੀਆਂ ਦੀ ਪੁਟਾਈ ਕਰ ਰਿਹਾ ਹੈ, ਜਿਸ ਸਬੰਧੀ ਉਨ੍ਹਾਂ ਉਚੱ ਅਧਿਕਾਰੀਆਂ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਕੀਤੀਆਂ, ਪਰ ਕਾਰਵਾਈ ਤਾਂ ਕੋਈ ਹੋਈ ਨਹੀਂ, ਉਲਟਾ ਹੁਣ ਖਣਨ ਮਾਫੀਆ ਨੇ ਭੋਲ ਬਦਮਾਣੀਆਂ ਦੀਆਂ ਪਹਾਡ਼ੀਆਂ ਦੀ ਵੀ ਪੁਟਾਈ ਸ਼ੁਰੂ ਕਰ ਦਿੱਤੀ ਹੈ। ਜਦਕਿ ਹੇਠਲੇ ਪੱਧਰ ’ਤੇ ਮਾਈਨਿੰਗ , ਜੰਗਲਾਤ ਤੇ ਮਾਲ ਵਿਭਾਗ ਸਮੇਤ ਸਥਾਨਕ ਪ੍ਰਸ਼ਾਸਨ ਬਣਦੀ ਕਾਰਵਾਈ ਕਰਨ ਦੀ ਬਜਾਇ ਇੱਕ ਦੂਜੇ ਦੀ ਜਵਾਬਦੇਹੀ ਤੈਅ ਕਰਨ ‘ਚ ਰੁੱਝਿਆ ਹੋਇਆ ਹੈ। ਜੰਗਲਾਤ ਵਿਭਾਗ ਦੇ ਬਲਾਕ ਅਫ਼ਸਰ ਅਮਰਵੀਰ ਨੇ ਕਿਹਾ ਕਿ ਉਕਤ ਰਕਬਾ ਜੰਗਲਾਤ ਦੀ ਦਫ਼ਾ 4 ਅਤੇ 5 ਅਧੀਨ ਨਹੀਂ ਆਉਂਦਾ। ਮਾਈਨਿੰਗ ਅਫ਼ਸਰ ਗਗਨ ਨੇ ਕਿਹਾ ਕਿ ਉਨ੍ਹਾਂ ਕੋਲ਼ ਕਰੱਸ਼ਰਾਂ ਦਾ ਇੰਚਾਰਜ ਹੈ, ਮਾਈਨਿੰਗ ਸਬੰਧੀ ਸ਼ਿਕਾਇਤ ਉਹ ਨਹੀਂ ਦੇਖਦੇ, ਉੱਧਰ ਮਾਈਨਿੰਗ ਵਿਭਾਗ ਦੇ ਜ਼ਿਲ੍ਹਾ ਪੱਧਰ ਦੇ ਅਧਿਕਾਰੀ ਨੇ ਦਾਅਵਾ ਕੀਤਾ ਕਿ ਮਾਈਨਿੰਗ ਅਫ਼ਸਰ ਕੋਲ਼ ਕਰੱਸ਼ਰਾਂ ਸਮੇਤ ਨਾਜਾਇਜ਼ ਖਣਨ ਨੂੰ ਰੋਕਣ ਦੀ ਵੀ ਜਿੰਮੇਵਾਰੀ ਹੈ। ਨਾਇਬ ਤਹਿਸੀਲਦਾਰ ਤਲਵਾਡ਼ਾ ਗੁਰਸੇਵਕ ਚੰਦ ਨੇ ਕਿਹਾ ਕਿ ਨਾਜਾਇਜ਼ ਖਣਨ ਦੀ ਜਾਂਚ ਦੀ ਜਿੰਮੇਵਾਰੀ ਮਾਈਨਿੰਗ ਵਿਭਾਗ ਕੋਲ਼ ਹੈ, ਉਹ ਮਾਲ ਮਹਿਕਮੇ ਨੂੰ ਨਿਸ਼ਾਨਦੇਹੀ ਲਈ ਕਹਿਣਗੇ ਤਾਂ ਪੂਰਾ ਸਹਿਯੋਗ ਕੀਤਾ ਜਾਵੇਗਾ।
ਖ਼ੇਤਰ ‘ਚ ਵੱਡੇ ਪੱਧਰ ’ਤੇ ਨਾਜਾਇਜ਼ ਖਣਨ ਦੇ ਚੱਲ ਰਹੇ ਕਾਰੋਬਾਰ ਸਬੰਧੀ ਮਾਈਨਿੰਗ ਵਿਭਾਗ ਦੇ ਚੀਫ਼ ਇਜੰਨਿਅਰ ਵਰਿੰਦਰਪਾਲ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਤਲਵਾਡ਼ਾ ‘ਚ ਸਵਾਂ ਦਰਿਆ ‘ਚ ਨਾਜਾਇਜ਼ ਖੁਦਾਈ ਦੇ ਮਾਮਲੇ ‘ਚ ਵਿਭਾਗ ਨੇ 404 ਕਰੋਡ਼ ਰੁਪਏ ਦਾ ਜ਼ੁਰਮਾਨਾ ਕੀਤਾ ਹੈ। ਉਕਤ ਮਾਮਲਾ ਹੁਣ ਰਾਸ਼ਟਰੀ ਗ੍ਰੀਨ ਟ੍ਰਿਬਿਊਨਲ ਐਨਜੀਟੀ ‘ਚ ਵਿਚਾਰ ਅਧੀਨ ਹੈ। ਸੁਖਚੈਨਪੁਰ ‘ਚ ਪਹਾਡ਼ੀਆਂ ਦੀ ਪੁਟਾਈ ਸਬੰਧੀ ਉਨ੍ਹਾਂ ਜ਼ਲਦ ਹੀ ਜਾਂਚ ਕਰਵਾਉਣ ਉਪਰੰਤ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ

Leave a Reply

Your email address will not be published. Required fields are marked *