ਜਲੰਧਰ( ਦਾ ਮਿਰਰ ਪੰਜਾਬ)-ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤੇ ਦੌਰਾਨ ਅੱਜ ਨਗਰ ਨਿਗਮ ਨੇ ਨਾਜਾਇਜ਼ ਕਲੋਨੀਆਂ ਅਤੇ ਉਸਾਰੀਆਂ ਖ਼ਿਲਾਫ਼ ਕਾਰਵਾਈ ਕੀਤੀ। ਨਗਰ ਨਿਗਮ ਦੀ ਟੀਮ ਨੇ ਸ਼ਾਸਤਰੀ ਨਗਰ ਚੌਕ ਵਿੱਚ ਵਰਾਂਡੇ ਨੂੰ ਢੱਕ ਕੇ ਸ਼ਟਰ ਲਗਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਹੈ।ਐਮਟੀਪੀ ਮੇਹਰਬਾਨ ਸਿੰਘ ਅਨੁਸਾਰ ਅੱਜ ਸਵੇਰੇ ਇੱਕ ਟੀਮ ਨੇ ਪਿੰਡ ਵਰਿਆਣਾ ਵਿੱਚ ਕਾਰਵਾਈ ਕੀਤੀ ਹੈ। ਇੱਥੇ ਬਿਨਾਂ ਮਨਜ਼ੂਰੀ ਤੋਂ ਕਲੋਨੀ ਵਿਕਸਤ ਕੀਤੀ ਜਾ ਰਹੀ ਸੀ। ਕਲੋਨੀ ਵਿੱਚ ਪਾਇਆ ਸਾਰਾ ਸੀਵਰੇਜ ਸਿਸਟਮ ਢਾਹ ਦਿੱਤਾ ਗਿਆ ਹੈ। ਉਂਜ ਦੂਜੇ ਦਿਨ ਨਾਗਰਾ ਰੋਡ ’ਤੇ ਨਾਜਾਇਜ਼ ਕਾਲੋਨੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।ਬਸਤੀ ਬਾਵਾ ਖੇਲ ਦੇ ਨਾਲ-ਨਾਲ ਗੌਤਮ ਨਗਰ ਵਿੱਚ ਬੈਂਕ ਕਲੋਨੀ ਦੀ ਗਲੀ ਨੰਬਰ 3 ਵਿੱਚ ਬਣ ਰਹੀ ਕਲੋਨੀ ਨੂੰ ਵੀ ਢਾਹ ਦਿੱਤਾ ਗਿਆ ਹੈ। ਕਾਲਾ ਸੰਘਿਆਂ ਰੋਡ ’ਤੇ ਕਲੋਨੀ ਵਿੱਚ ਪਲਾਟਾਂ ਲਈ ਬਣਾਈ ਗਈ ਚਰਦਵਾਰੀ ਨੂੰ ਤੋੜਿਆ ਗਿਆ ਹੈ। ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਸੀਲ ਇਮਾਰਤ ਦੇ ਤਾਲੇ ਤੋੜ ਕੇ ਕਿਸ਼ਨਪੁਰਾ ਚੌਕ ਦੇ ਸਾਹਮਣੇ ਬੀਐਮਐਸ ਫੈਸ਼ਨ ਦੇ ਨਾਂ ’ਤੇ ਸ਼ੋਅਰੂਮ ਖੋਲ੍ਹਿਆ ਗਿਆ ਹੈ। ਇਸ ਸ਼ੋਅਰੂਮ ਦੇ ਮਾਲਕ ਦੇ ਖਿਲਾਫ ਪੁਲਿਸ ਨੂੰ ਐਫਆਈਆਰ ਲਈ ਲਿਖਿਆ ਗਿਆ ਹੈ। ਮੇਹਰਬਾਨ ਸਿੰਘ ਨੇ ਕਿਹਾ ਕਿ ਇਸ ਸ਼ੋਅਰੂਮ ਦੇ ਮਾਲਕ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।





