ਚੰਡੀਗੜ੍ਹ (ਦਾ ਮਿਰਰ ਪੰਜਾਬ)- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੋਹਾਲੀ ਵਿਖੇ ਪ੍ਰੈਸ ਕਾਨਫਰੰਸ ਕਰਕੇ ਮੋਬਾਈਲ ਨੰਬਰ 70748-70748 ਜਾਰੀ ਕੀਤਾ ਹੈ। ਇਸ ਮੋਬਾਈਲ ਨੰਬਰ ਰਾਹੀਂ ਤੋਂ ਪੰਜਾਬ ਦੇ ਲੋਕਾਂ ਤੋਂ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਰਾਏ ਮੰਗੀ ਜਾਵੇਗੀ । ਇਸ ਨੰਬਰ ਤੇ ਐਸਐਮਐਸ ਕਰਕੇ, ਵਟਸਅਪ ਕਰਕੇ ਜਾਂ ਫੋਨ ਕਰਕੇ ਸੰਦੇਸ਼ ਭੇਜ ਸਕਦੇ ਹਨ ਕਿ ਕਿਸ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ। ਇਹ ਨੰਬਰ 17 ਜਨਵਰੀ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ। ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਮੇਰਾ ਛੋਟਾ ਭਾਈ ਹੈ ਅਤੇ ਪਾਰਟੀ ਦੇ ਵੱਡਾ ਆਗੂ ਹੈ।





