*ਭੁਲੱਥ ਤੋਂ ਕਾਂਗਰਸ ਨੂੰ ਝਟਕਾ-ਅਮਨਦੀਪ ਸਿੰਘ ਗੋਰਾ ਗਿੱਲ ਸਾਥੀਆਂ ਸਮੇਤ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ*

पंजाब
Spread the love

ਚੰਡੀਗੜ੍ਹ( ਦਾ ਮਿਰਰ ਪੰਜਾਬ)-ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸ ਨੂੰ ਉਸ ਸਮੇਂ ਅੱਜ ਵੱਡਾ ਝਟਕਾ ਲੱਗਾ ਹੈ ਜਦੋਂ ਸੀਨੀਅਰ ਕਾਂਗਰਸੀ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਨਜ਼ਦੀਕੀ ਲੀਡਰ ਅਮਨਦੀਪ ਸਿੰਘ ਗੋਰਾ ਗਿੱਲ ਆਪਣੇ ਸਾਥੀਆਂ ਸਮੇਤ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਲੋਕ ਕਾਂਗਰਸ ਪੰਜਾਬ ਵਿਚ ਸ਼ਾਮਲ ਹੋ ਗਏ। ਗੋਰਾ ਗਿੱਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪਾਰਟੀ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਰਣਇੰਦਰ ਸਿੰਘ ਟਿੱਕੂ ਨੇ ਦਾਖਲਾ ਦਿੱਤਾ।ਇਸ ਮੌਕੇ ਅਮਨਦੀਪ ਸਿੰਘ ਗੋਰਾ ਗਿੱਲ ਨੇ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਦੇ ਬੜਬੋਲੇਪਣ ਤੋਂ ਦੁਖੀ ਹੋ ਕੇ ਮਹਾਰਾਜਾ ਕੈਪਟਨ ਸਾਹਿਬ ਦੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਸਮੇਂ ਆਪਣੇ ਏਜੰਡੇ ਤੋਂ ਬਿਲਕੁਲ ਭਟਕ ਚੁੱਕੀ ਹੈ ਇਸ ਲਈ ਨਵਜੋਤ ਸਿੰਘ ਸਿੱਧੂ ਪੂਰਾ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੀ ਬੇੜੀ ਨੂੰ ਪੰਜਾਬ ਵਿੱਚ ਬੁਰੀ ਤਰ੍ਹਾਂ ਡੋਬ ਕੇ ਰਹੇਗਾ। ਅਮਨਦੀਪ ਸਿੰਘ ਗੋਰਾ ਗਿੱਲ ਨੇ ਅੱਗੇ ਕਿਹਾ ਕਿ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦੀਆਂ ਭਾਈਵਾਲ ਪਾਰਟੀਆਂ ਨੂੰ ਜਤਾਉਣ ਲਈ ਪੰਜਾਬ ਨਿਵਾਸੀ ਤਿਆਰ ਹਨ।
ਇਸ ਮੌਕੇ ਗੋਰਾ ਗਿੱਲ ਦੇ ਨਾਲ ਪੰਜਾਬ ਲੋਕ ਕਾਂਗਰਸ ਵਿਚ ਸਰਪੰਚ ਨਿਰਮਲ ਸਿੰਘ ਪਿੰਡ ਰਾਮਗੜ੍ਹ,ਸਰਪੰਚ ਮਾਸਟਰ ਬਲਕਾਰ ਸਿੰਘ ਪਿੰਡ ਮੰਡ ਕੁਲਾ,ਸਰਪੰਚ ਗੁਰਭੇਜ ਸਿੰਘ ਪਿੰਡ ਪੰਡੋਰੀ ਅਰਾਈਆਂ ,ਸਰਪੰਚ ਕੁਲਵੰਤ ਸਿੰਘ ਪਿੰਡ ਤਲਵੰਡੀ ਕੂਕਾ ,ਦਲਜੀਤ ਸਿੰਘ ਰਾਮਗੜ੍ਹ,ਗੁਰਪ੍ਰੀਤ ਸਿੰਘ ਬੱਲ ਬੁਟਾਲਾ,ਗੁਬਿੰਦਰ ਸਿੰਘ ਬੱਲ ਬੁਟਾਲਾ,ਚਰਨ ਸਿੰਘ ਮਾਨ ਪਿੰਡ ਸੰਗਰਾਵਾਂ, ਸਰਵਣ ਸਿੰਘ ਬਾਜਵਾ ਪਿੰਡ ਡੱਲਾ, ਸਰੂਪ ਸਿੰਘ ਬਾਜਵਾ ਪਿੰਡ ਡੱਲਾ,ਸੁਖਦੇਵ ਸਿੰਘ ਪਿੰਡ ਤਲਵੜੀ ਕੂਕਾ,ਸਤਵੀਰ ਸਿੰਘ ਵਿਲ ਪੰਡੋਰੀ ਅਰਾਈਆਂ, ਭੁਪਿੰਦਰ ਸਿੰਘ ਵਿਲ ਮਕਸੂਦ ਪੁਰ,ਅਮਰੀਕ ਸਿੰਘ ਗਿੱਲ ਪਿੰਡ ਪੰਡੋਰੀ ਅਰਾਈਆਂ,ਬਲਜਿੰਦਰ ਸਿੰਘ (ਮੰਨੀ) ਪਿੰਡ ਰਾਮਘਰ ਸ਼ਾਮਿਲ ਹੋਏ।

ਦੂਜੇ ਪਾਸੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਰਣਇੰਦਰ ਸਿੰਘ ਟਿੱਕੂ ਨੇ ਕਿਹਾ ਕਿ ਅਮਨਦੀਪ ਸਿੰਘ ਗੋਰਾ ਗਿੱਲ ਨੂੰ ਪਾਰਟੀ ਵਿਚ ਬਣਦਾ ਸਤਿਕਾਰ ਦਿੱਤਾ ਜਾਵੇਗਾ। ਦੂਜੇ ਪਾਸੇ ਸੂਤਰ ਦੱਸਦੇ ਹਨ ਕਿ ਪੰਜਾਬ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਭੁਲੱਥ ਤੋਂ ਗੋਰਾ ਗਿੱਲ ਨੂੰ ਆਪਣਾ ਉਮੀਦਵਾਰ ਬਣਾ ਸਕਦੀ ਹੈ।

Leave a Reply

Your email address will not be published. Required fields are marked *