*ਆਮ ਆਦਮੀ ਪਾਰਟੀ ਦੀ ਸਰਕਾਰ ਬਸਪਾ ਅੰਦੋਲਨ ਅੱਗੇ ਝੁੱਕੀ – ਜਸਵੀਰ ਸਿੰਘ ਗੜ੍ਹੀ*

पंजाब
Spread the love

ਚੰਡੀਗੜ (ਦਾ ਮਿਰਰ ਪੰਜਾਬ)-ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੋਟ ਜਾਰੀ ਕਰਦਿਆ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਅੱਜ ਯੂ ਟਰਨ ਲੈਂਦੇ ਹੋਏ ਲਾਅ ਅਫਸਰਾਂ ਦੀਆਂ ਪੋਸਟਾਂ ਵਿਚ ਰਾਖਵਾਂਕਰਨ ਨੀਤੀ ਤਹਿਤ ਅਨੁਸੂਚਿਤ ਜਾਤੀਆਂ ਲਈ 58 ਪੋਸਟਾਂ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਦਾ ਯੂ ਟਰਨ ਬਸਪਾ ਪੰਜਾਬ ਵਲੋਂ 15 ਅਗਸਤ ਤੋਂ ਸ਼ੁਰੂ ਕੀਤੇ ਲੋਕ ਲਾਮਬੰਦੀ ਦੇ ਅੰਦੋਲਨ ਤੋਂ ਘਬਰਾਕੇ ਲਿਆ ਫੈਂਸਲਾ ਹੈ, ਜਿਸਦਾ ਬਹੁਜਨ ਸਮਾਜ ਪਾਰਟੀ ਸਵਾਗਤ ਕਰਦੀ ਹੈ।

ਸ ਗੜ੍ਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਅੱਧਾ ਅਧੂਰਾ ਤੇ ਕਾਹਲੀ ਵਿੱਚ ਲਿਆ ਫੈਂਸਲਾ ਹੈ। ਇਸ ਫੈਂਸਲੇ ਤੋਂ ਬਾਅਦ ਵੀ ਓਬੀਸੀ ਜਾਤੀਆਂ ਨਾਲ ਧੱਕਾ ਜਾਰੀ ਹੈ, ਲਾਅ ਅਫਸਰਾਂ ਦੀਆਂ ਪੋਸਟਾਂ ਚ ਓਬੀਸੀ ਜਮਾਤਾਂ ਨੂੰ ਅਣਗੌਲਿਆ ਕਰ ਦਿੱਤਾ ਹੈ ਜੋਕਿ ਰਾਖਵਾਂਕਰਨ ਨੀਤੀ 2006 ਦੀ ਉਲੰਘਨਾ ਹੈ। ਓਬੀਸੀ ਵਰਗਾਂ ਲਈ ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਨ ਲਈ ਬਸਪਾ ਅੰਦੋਲਨ ਨੂੰ ਜਾਰੀ ਰੱਖੇਗੀ, ਜਿਸ ਤਹਿਤ ਓਬੀਸੀ ਵਰਗਾਂ ਨੂੰ ਸਿੱਖਿਆ ਅਤੇ ਨੌਕਰੀਆਂ ਵਿਚ 27% ਰਿਜਰਵੇਸ਼ਨ ਦਾ ਅਧਿਕਾਰ ਮਿਲਿਆ ਹੋਇਆ ਹੈ ਅਤੇ ਕੇਂਦਰ ਸਰਕਾਰ ਵੱਲੋਂ ਲਾਗੂ ਹੈ। ਪ੍ਰੰਤੂ ਪੰਜਾਬ ਸਰਕਾਰ ਆਜ਼ਾਦੀ ਦੀ 75 ਸਾਲਾਂ ਤੋਂ ਓਬੀਸੀ ਵਰਗਾਂ ਨਾਲ ਧੱਕਾ ਤੇ ਧੋਖਾ ਕਰ ਰਹੀ ਹੈ। 

ਸ ਗੜ੍ਹੀ ਨੇ ਜਾਣਕਾਰੀ ਦਿੱਤੀ ਕਿ ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ ਵਿੱਚ ਜਿਲ੍ਹਾ ਪੱਧਰੀ ਅੰਦੋਲਨ ਰੋਸ ਪ੍ਰਦਰਸ਼ਨ ਤੇ ਰੋਸ਼ ਮਾਰਚ ਦੇ ਰੂਪ ਵਿਚ ਆਰੰਭਿਆ ਹੋਇਆ ਹੈ, ਜਿਸ ਤਹਿਤ 22 ਅਗਸਤ ਨਵਾਂਸ਼ਹਿਰ, 23 ਮਾਨਸਾ, 24 ਮੋਗਾ, 25 ਅੰਮ੍ਰਿਤਸਰ ਅਤੇ 26 ਨੂੰ ਲੁਧਿਆਣਾ ਵਿਖੇ ਹੋਵੇਗਾ।

Leave a Reply

Your email address will not be published. Required fields are marked *