ਚੰਡੀਗੜ੍ਹ (ਜਸਪਾਲ ਕੈਂਥ)-ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਤੋਂ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਆਲ ਇੰਡੀਆ ਐਸ ਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਵੱਡਾ ਝਟਕਾ ਲੱਗਾ ਹੈ।ਵਿਜੇ ਸਾਂਪਲਾ ਉਕਤ ਵਿਧਾਨ ਸਭਾ ਹਲਕੇ ਤੋਂ ਆਪਣੇ ਮੁੰਡੇ ਸਾਹਿਲ ਸਾਂਪਲਾ ਨੂੰ ਟਿਕਟ ਦਬਾਉਣਾ ਚਾਹੁੰਦੇ ਸਨ ਪਰ ਉਕਤ ਵਿਧਾਨ ਸਭਾ ਹਲਕਾ ਭਾਜਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਿੱਸੇ ਆ ਗਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਏਥੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ।

ਪਾਰਟੀ ਨੇ ਏਥੋਂ ਸੀਨੀਅਰ ਲੀਡਰ ਤੇ ਸਾਬਕਾ ਵਿਧਾਇਕ ਦੇਸਰਾਜ ਧੁਗਾ ਨੂੰ ਉਮੀਦਵਾਰ ਐਲਾਨਿਆ ਹੈ।ਪੰਜਾਬ ਵਿਸ਼ੇਸ਼ ਤੌਰ `ਤੇ ਦੋਆਬਾ ਖੇਤਰ ਦੇ ਉੱਘੇ ਸਿਆਸਤਦਾਨ ਦੇਸਰਾਜ ਸਿੰਘ ਧੁੱਗਾ ਤਿੰਨ ਵਾਰ ਵਿਧਾਇਕ ਅਤੇ ਪੰਜਾਬ ਸਰਕਾਰ ਵਿੱਚ ਮੁੱਖ ਸੰਸਦੀ ਸਕੱਤਰ ਦੇ ਅਹੁਦੇ `ਤੇ ਵੀ ਰਹੇ ਹਨ।
ਸੂਤਰ ਦੱਸਦੇ ਹਨ ਕਿ ਵਿਜੇ ਸਾਂਪਲਾ ਆਪਣੇ ਭਤੀਜੇ ਅਮਿਤ ਸਾਂਪਲਾ ਨੂੰ ਫਗਵਾੜਾ ਅਤੇ ਆਪਣੇ ਮੁੰਡੇ Sahil sampla ਨੂੰ ਸ਼ਾਮ ਚੁਰਾਸੀ ਤੋਂ ਚੋਣ ਲੜਾਉਣਾ ਚਾਹੁੰਦੇ ਸੀ । ਇਸ ਦੇ ਲਈ ਉਹਨਾਂ ਨੇ ਕੇਂਦਰ ਸਰਕਾਰ ਦੇ ਕਈ ਮੰਤਰੀਆਂ ਨਾਲ ਰਾਬਤਾ ਕਾਇਮ ਕੀਤਾ ਪਰ ਉਨ੍ਹਾਂ ਦੇ ਹੱਥ ਤੋਂ ਸ਼ਾਮਚੁਰਾਸੀ ਸੀਟ ਨਿਕਲ ਗਈ ਹੈ। ਹੁਣ ਦੇਖਣਾ ਇਹ ਹੈ ਕਿ ਵਿਜੈ ਸਾਂਪਲਾ ਫਗਵਾੜਾ ਦੀ ਟਿਕਟ ਆਪਣੇ ਪਰਵਾਰ ਨੂੰ ਦੁਆ ਪਾਉਂਦੇ ਹਨ ਜਾਂ ਨਹੀਂ।





