*ਬੌਰੀ ਮੈਮੋਰੀਅਲ ਟਰੱਸਟ ਵੱਲੋਂ ਰਾਸ਼ਟਰੀ ਬਾਲਿਕਾ ਦਿਵਸ ’ਤੇ ਵੈਬੀਨਾਰ*

Uncategorized
Spread the love

ਜਲੰਧਰ, 24 ਜਨਵਰੀ (ਦਾ ਮਿਰਰ ਪੰਜਾਬ): ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਵੱਲੋਂ ‘ਦਿਸ਼ਾ-ਇੱਕ ਪਹਿਲ’ ਤਹਿਤ ਰਾਸ਼ਟਰੀ ਬਾਲਿਕਾ ਦਿਵਸ ਦੇ ਮੌਕੇ ’ਤੇ ਲੜਕੀਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇੰਨੋਸੈਂਟ ਹਾਰਟਸ ਵਿਖੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਵੈਬੀਨਾਰ ਲਈ ਸਰੋਤ ਵਿਅਕਤੀ ਡਾ. ਸ਼ੀਨੂ ਨਈਯਰ (ਮੋਟੀਵੇਸ਼ਨਲ ਸਪੀਕਰ, ਜੇਪੀਐਸ ਇੰਸਟੀਚਿਊਟ ਆਫ ਟੈਕਨੀਕਲ ਐਂਡ ਵੋਕੇਸ਼ਨਲ ਟਰੇਨਿੰਗ) ਸਨ।

ਡਾ. ਸ਼ੀਨੂ ਨੇ ਆਪਣੇ ਸੈਸ਼ਨ ਦੀ ਸ਼ੁਰੂਆਤ ਇੱਕ ਸਿਹਤਮੰਦ ਭਾਰਤੀ ਸਮਾਜ ਲਈ ਲਿੰਗ ਸਮਾਨਤਾ ਦੀ ਲੋੜ ਨਾਲ ਕੀਤੀ। ਸਪੀਕਰ ਨੇ ਇੱਕ ਲੜਕੀ ਨੂੰ ਮਜ਼ਬੂਤ, ਸੁਤੰਤਰ ਅਤੇ ਸਮਰੱਥ ਔਰਤਾਂ ਬਣਾਉਣ ਲਈ ਕੁਝ ਨੁਕਤੇ ਵੀ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਹਰੇਕ ਮਾਤਾ-ਪਿਤਾ ਨੂੰ ਆਪਣੀ ਬੱਚੀ ਨੂੰ ਸਹੀ ਸਿੱਖਿਆ ਅਤੇ ਸਿਰਤਮੰਦ ਮਾਹੌਲ ਪ੍ਰਦਾਨ ਕਰਨ ’ਤੇ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਨੇ ਲੜਕੀਆਂ ਨੂੰ ਸਸ਼ਕਤ ਕਰਨ ਲਈ ਮੌਜੂਦ ਵੱਖ-ਵੱਖ ਸਰਕਾਰੀ ਸਕੀਮਾਂ ਜਿਵੇਂ ਕਿ ‘ਬੇਟੀ ਬਚਾਓ ਬੇਟੀ ਪੜ੍ਹਾਓ’, ‘ਸੁਕੰਨਿਆ ਸਮਿ੍ਰਧੀ ਯੋਜਨਾ’, ‘ਸੀ.ਬੀ.ਐਸ.ਈ. ਉਡਾਨ ਯੋਜਨਾ’ ਅਤੇ ‘ਧਨਲਕਸ਼ਮੀ ਯੋਜਨਾ’ ਬਾਰੇ ਦੱਸਿਆ, ਜੋ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ ਨੂੰ ਬੱਚੀਆਂ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਕਰਨ ਵਿੱਚ ਮਦਦ ਕਰਦੀ ਹੈ।

ਡਾ. ਸ਼ੈਲੇਸ਼ ਤ੍ਰਿਪਾਠੀ (ਗਰੁੱਪ ਡਾਇਰੈਕਟਰ) ਨੇ ਆਪਣੇ ਕੀਮਤੀ ਵਿਚਾਰ ਸਾਂਝੇ ਕਰਨ ਅਤੇ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਉਜਵੱਲ ਭਵਿੱਖ ਲਈ ਪ੍ਰੇਰਿਤ ਕਰਨ ਲਈ ਡਾ. ਸ਼ੀਨੂ ਨਈਯਰ ਦਾ ਧੰਨਵਾਦ ਕੀਤਾ।

 

Leave a Reply

Your email address will not be published. Required fields are marked *