ਜਲੰਧਰ (ਦਾ ਮਿਰਰ ਪੰਜਾਬ)-ਪੰਜਾਬ ਰਾਜ਼ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰੀ ਗਿਆਨ ਚੰਦ ਨੇ ਦਸਿਆ ਕਿ ਸ਼੍ਰੀ ਜਗਦੀਸ਼ ਕੁਮਾਰ ਜੱਸਲ ਜਨਰਲ ਸਕੱਤਰ ਪੰਜਾਬ ਲੋਕ ਕਾਂਗਰਸ ਪਾਰਟੀ ਵੱਲੋਂ ਪੰਜਾਬ ਰਾਜ਼ ਅਨੁਸੂਚਿਤ ਜਾਤੀਆਂ ਕਮਿਸ਼ਨ ਚੰਡੀਗੜ੍ਹ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਬੀਤੇ ਕੱਲ ਨਕੋਦਰ ਜ਼ਿਲ੍ਹਾ ਜਲ਼ੰਧਰ ਵਿਖੇ ਭਗਵੰਤ ਮਾਨ ਮੈਂਬਰ ਪਾਰਲੀਮੈਂਟ (ਆਮ ਆਦਮੀ ਪਾਰਟੀ ) ਵੱਲੋਂ ਆਪਣੇ ਗਲ਼ੇ ਵਿੱਚੋਂ ਹਾਰ ਲਾਹ ਕੇ ਬਾਬਾ ਸਾਹਿਬ ਭੀਮ ਰਾਉਂ ਅੰਬੇਡਕਰ ਜੀ ਦੇ ਗਲ਼ ਵਿੱਚ ਪਾਕੇ ਉਨ੍ਹਾਂ ਦਾ ਨਿਰਾਦਰ ਕੀਤਾ ਗਿਆ ਹੈ । ਜਿਸ ਨਾਲ ਦਲਿਤ ਭਾਈਚਾਰੇ ਦੇ ਹਿਰਦੇ ਵਲੂੰਧਰੇ ਗਏ ਹਨ ਅਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।ਉਸਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇ । ਇਸ ਸ਼ਿਕਾਇਤ ਦਾ ਨੋਟਿਸ ਲੈਂਦੇ ਕਮਿਸ਼ਨ ਦੇ ਐਕਟ 2004 ਦੀ ਧਾਰਾ 10(2) ਤਹਿਤ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਕਮਿਸ਼ਨ ਵੱਲੋਂ ਸ਼ਿਕਾਇਤ ਦੀ ਕਾਪੀ ਸੀਨੀਅਰ ਕਪਤਾਨ ਪੁਲਿਸ ਜਲ਼ੰਧਰ (ਦਿਹਾਤੀ )ਨੂੰ ਭੇਜ਼ਕੇ ਕਿ ਇਸ ਦੀ ਤਫ਼ਤੀਸ਼ ਕਰਵਾ ਕੇ ਅਤੇ ਕਾਨੂੰਨੀ ਰਾਏ ਹਾਸਲ਼ ਕਰਕੇ ਅਗਲ਼ੀ ਕਾਰਵਾਈ ਕਰਨ ਬਾਰੇ ਲਿਖਿਆਂ ਗਿਆ ਹੈ।





