ਜਲੰਧਰ( ਦਾ ਮਿਰਰ ਪੰਜਾਬ)- ਸ੍ਰੀ ਗੁਰੂ ਨਾਨਕ ਦੇਵ ਮਹਰਾਜ ਜੀ ਦਾ ਪ੍ਰਕਾਸ਼ ਦਿਹਾੜਾ ਗੁਰਦਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਭਾਈ ਹੀਰਾ ਸਿੰਘ ਜੀ ਨੇ ਕਥਾ ਵਿਚਾਰ ਕੀਤੇ ਗਏ। ਇਸ ਤੋਂ ਬਾਅਦ ਭਾਈ ਬਲਵੀਰ ਸਿੰਘ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਸੁਖਜੀਤ ਸਿੰਘ ਕਪੂਰਥਲੇ ਵਾਲਿਆਂ ਵੱਲੋਂ ਕਥਾ ਕੀਤੀ ਗਈ। ਸੰਗਤਾਂ ਨੇ ਬਹੁਤ ਉਤਸ਼ਾਹ ਨਾਲ ਗੁਰੂ ਜੱਸ ਸਰਵਣ ਕੀਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੋਹਨ ਸਿੰਘ ਢੀਂਡਸਾ ਅਤੇ ਜ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਉਚੇਚੇ ਤੋਰ ਤੇ ਨਗਰ ਕੀਰਤਨ ਅਤੇ ਅੱਜ ਗੁਰਪੁਰਬ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਮਾਪਤੀ ਉਪਰੰਤ ਲੰਗਰ ਵਰਤਾਏ ਗਏ ਅਤੇ ਸ਼ਾਮ ਸਮੇਂ ਵੀ ਦੀਵਾਨ ਸਜਾਏ ਗਏ ਜਿਸ ’ਚ ਬੱਚੇ ਸਰਗਮਜੀਤ ਕੌਰ, ਜਸਕੀਰਤ ਕੌਰ ਅਤੇ ਰਾਗੀ ਜਥਾ ਭਾਈ ਬਲਬੀਰ ਸਿੰਘ ਵੱਲੋਂ ਕੀਰਤਨ ਕੀਤਾ ਗਿਆ। ਸ਼ਾਮ ਨੂੰ ਅਰਦਾਸ ਅਤੇ ਸਮਾਪਤੀ ਉਪਰੰਤ ਦੁੱਧ , ਮਿਠਾਈਆਂ ਦੇ ਲੰਗਰ ਅਤੁੱਟ ਵਰਤਾਏ ਗਏ, ਨਾਲ ਹੀ ਸੰਗਤਾਂ ਨੇ ਗੁਰੂ ਮਹਾਰਾਜ ਦੇ ਚਰਨਾਂ ’ਚ ਚੜਦੀ ਕਲਾ ਲਈ ਅਰਦਾਸ ਕੀਤੀ। ਰਾਤ ਸਮੇਂ ਆਤਿਸ਼ਬਾਜ਼ੀ ਵੀ ਕੀਤੀ ਗਈ, ਜੋ ਸੰਗਤਾਂ ਦੇ ਖਿੱਚ ਦਾ ਕੇਂਦਰ ਰਹੀ। ਇਸ ਮੌਕੇ ਪ੍ਰਧਾਨ ਸ. ਮੋਹਣ ਸਿੰਘ ਢੀਂਡਸਾ, ਮਨੋਰੰਜਨ ਕਾਲੀਆਂ ਸਾਬਕਾ M. L. A ,ਸਰਬਜੀਤ ਸਿੰਘ ਮੱਕੜ ਸਾਬਕਾ M. L. A , ਚੰਦਨ ਗਰੇਵਾਲ, ਇਕਬਾਲ ਸਿੰਘ ਢੀਂਡਸਾ,ਜ ਸਕੱਤਰ ਗੁਰਮੀਤ ਸਿੰਘ ਬਿੱਟੂ, ਸੁਰਿੰਦਰ ਸਿੰਘ ਵਿਰਦੀ, ,ਨਿਰਮਲ ਸਿੰਘ ਬੇਦੀ,ਬਾਵਾ ਗਾਬਾ, ਹੀਰਾ ਸਿੰਘ ਜਸਕੀਰਤ ਸਿੰਘ ਜੱਸੀ, ਨਿਤਿਸ਼ ਮਹਿਤਾ, ਵਿਪਨ ਹਸਤੀਰ ,ਰਾਹੁਲ ਜੁਨੇਜਾ ,ਦਿਨੇਸ਼ ਖੰਨਾ ,ਜਸਵਿੰਦਰ ਸਿੰਘ ,ਵੰਸ਼ ਸ਼ਰਮਾ, ਅੰਸ਼ ਸ਼ਰਮਾ, ਹਰਮਨਪ੍ਰੀਤ ਸਿੰਘ, ਹਰਵਿੰਦਰ ਸਿੰਘ, ਕੁਲਵਿੰਦਰ ਸਿੰਘ,ਹਰਮਨ ਸਿੰਘ ,ਹਰਸਿਮਰਨ ਸਿੰਘ,ਮਾਧਵ ਕਾਲੀਆਂ, ਰਜਤ ਮਦਾਨ, ਹਰਗੁਣ ਸਿੰਘ, ਪਰਮਿੰਦਰ ਸਿੰਘ ਆਦਿ ਸ਼ਾਮਿਲ ਸਨ





