*ਕੈਪਟਨ ਸੰਦੀਪ ਸੰਧੂ ਵੱਲੋਂ ਜੋਨ ਭੱਠਾ ਧੂਆ ਦੇ ਸਰਪੰਚਾਂ, ਪੰਚਾਂ ਤੇ ਆਗੂਆਂ ਨਾਲ ਮੀਟਿੰਗ*

Uncategorized
Spread the love

ਦਾਖਾ, 26 ਜਨਵਰੀ( ਦਾ ਮਿਰਰ ਪੰਜਾਬ): ਦਾਖਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਵੱਲੋਂ ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ ਦੀ ਅਗਵਾਈ ਹੇਠ ਜ਼ੋਨ ਭੱਠਾ ਧੂਆ ਦੀ ਅੱਜ ਮੁੱਲਾਂਪੁਰ ਦਾਖਾ ਸਥਿਤ ਪਾਰਟੀ ਦੇ ਮੁੱਖ ਦਫਤਰ ਵਿਖੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ, ਪੰਚਾਂ ਅਤੇ ਹੋਰਨਾਂ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦਿਆਂ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਦਾਖਾ ਵਿਧਾਨ ਸਭਾ ਹਲਕੇ ਚ ਕਰੀਬ 175 ਕਰੋੜ ਰੁਪਏ ਦੇ ਫ਼ੰਡ ਲਿਆਂਦੇ ਗਏ ਹਨ। ਇਸ ਤੋਂ ਇਲਾਵਾ, ਪੈਨਸ਼ਨਾਂ ਦੀ ਵੰਡ, ਸੜਕਾਂ ਦਾ ਨਿਰਮਾਣ, ਸਟਰੀਟ ਲਾਈਟਾਂ, ਗਲੀਆਂ ਨਾਲੀਆਂ ਆਦਿ ਵਿਕਾਸ ਕਈ ਕੰਮ ਹਨ, ਜੋ ਉਨ੍ਹਾਂ ਵੱਲੋਂ ਤੁਹਾਡੇ ਸਭ ਦੇ ਸਹਿਯੋਗ ਨਾਲ ਕਰਵਾਏ ਗਏ ਹਨ। ਉਨ੍ਹਾਂ ਨੇ ਸਮੂਹ ਸਰਪੰਚਾਂ ਅਤੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਵਿਧਾਨ ਸਭਾ ਚੋਣਾਂ ਨੂੰ ਆਪਣੀ ਵਿਅਕਤੀਗਤ ਚੋਣ ਸਮਝ ਕੇ ਲੜਨ ਅਤੇ ਇਕਜੁੱਟਤਾ ਨਾਲ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਪੰਜਾਬ ਤੇ ਖਾਸ ਕਰਕੇ ਦਾਖਾ ਵਿਧਾਨ ਸਭਾ ਹਲਕੇ ਦਾ ਵਿਕਾਸ ਕਰ ਸਕਦੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ, ਚੇਅਰਮੈਨ ਲਖਵਿੰਦਰ ਸਿੰਘ ਘਮਣੇਵਾਲ, ਸਰਪੰਚ ਸੁਖਵਿੰਦਰ ਸਿੰਘ ਟੋਨੀ ਭੱਠਾ ਧੂਆ, ਜੰਗੀਰ ਸਿੰਘ ਸਰਪੰਚ ਵਲੀਪੁਰ ਖੁਰਦ, ਛਿੰਦਰਪਾਲ ਸਿੰਘ ਮਨੀਏਵਾਲ ਸਰਪੰਚ, ਕੇਹਰ ਸਿੰਘ ਬਨੀਏਵਾਲ, ਅਲਬੇਲ ਸਿੰਘ ਘਮਣੇਵਾਲ ਸਰਪੰਚ, ਸਤਨਾਮ ਸਿੰਘ ਘਮਣੇਵਾਲ, ਲੰਬੜਦਾਰ ਸ਼ਾਮ ਸਿੰਘ, ਭੁਪਿੰਦਰ ਸਿੰਘ ਚਾਵਲਾ ਸਰਪੰਚ, ਗਗਨਦੀਪ ਪੰਚ ਘਮਣੇਵਾਲ, ਬਹਾਦਰ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਹੰਬੜਾਂ ਵੀ ਮੌਜੂਦ ਰਹੇ।

Leave a Reply

Your email address will not be published. Required fields are marked *