*ਸਿੱਖ ਮਸਲਿਆਂ ਦੇ ਹੱਲ ਵਾਸਤੇ 17 ਮਾਰਚ ਨੂੰ ਹੋ ਰਹੇ ਰੋਸ ਮੁਜਾਹਰੇ ‘ਚ ਸਵਿੱਸ ਪਹੁੰਚਣਗੇ ਹਜਾਰਾਂ ਯੂਰਪੀਅਨ ਸਿੱਖ—–ਸ਼ਿੰਗਾਰਾ ਸਿੰਘ ਮਾਨ*

Uncategorized
Spread the love

ਪੈਰਿਸ 22 ਫਰਵਰੀ ( ਦੀ ਮਿਰਰ ਪੰਜਾਬ ) ਫਰਾਂਸ ਤੋਂ ਸਿੱਖ ਮਸਲਿਆਂ ਦੇ ਹੱਲ ਵਾਸਤੇ ਪਿਛਲੇ ਚਾਲੀ ਸਾਲਾਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਸ਼ਿੰਗਾਰਾ ਸਿੰਘ ਮਾਨ ਨੇ ਆਪਣੇ ਸਾਥੀਆ ਦੇ ਹਵਾਲੇ ਨਾਲ ਮੀਡੀਆ ਨੂੰ ਜਾਣਕਾਰੀ ਦਿੱਦੇ ਹੋਏ ਦੱਸਿਆ ਕਿ ਉੱਨੀ ਸੌਅ ਚੁਰਾਸੀ ‘ਚ ਹੋਈ ਸਿੱਖ ਨਸਲਕੁਸ਼ੀ ਦੀਆ ਘਟਨਾਵਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇੱਕ ਵਿਸ਼ਾਲ ਰੋਸ ਮੁਜਾਹਰਾ ਸਵਿੱਸ ਵਿਖੇ ਸਥਾਪਤ UNO ਦੇ ਦਫਤਰ ਸਾਹਮਣੇ ਸਤਾਰਾਂ ਮਾਰਚ ਨੂੰ ਸਵੇਰੇ ਗਿਆਰਾਂ ਵਜੇ ਤੋਂ ਲੈ ਕੇ ਦੁਪਹਿਰੋ ਬਾਅਦ ਦੋ ਵਜੇ ਤੱਕ ਬਕਾਇਦਾ ਇਜਾਜਤ ਲੈ ਕੇ ਹੋ ਰਿਹਾ ਹੈ। ਇਸ ਰੋਸ ਮੁਜਾਹਰੇ ਵਿੱਚ ਯੂਰਪ ਭਰ ਦੇ ਸਿੱਖ ਚਿੰਤਤ, ਧਾਰਮਿਕ ਅਤੇ ਰਾਜਸੀ ਸੰਸਥਾਵਾਂ ਦੇ ਪ੍ਰਤੀਨਿੱਧਾ ਸਾਹਿਤ ਜਥੇਬੰਦੀਆ ਦੇ ਨੁਮਾਇੰਦੇ ਵੀ ਵਕਤ ਸਿਰ ਪਹੁੰਚ ਕੇ ਹਾਜਰੀ ਲਗਵਾਉਣਗੇ ਅਤੇ ਹਾਜਰੀਨ ਨੂੰ ਸੰਬੋਧਨ ਵੀ ਕਰਨਗੇ। ਰੋਸ ਮੁਜਾਹਰੇ ਦੇ ਪ੍ਰਬੰਧਕਾਂ ਵੱਲੋਂ ਯੂਰਪ ਦੇ ਹਰੇਕ ਦੇਸ਼ ਤੋਂ ਮੁਜਾਹਕਾਰੀਆ ਦੀ ਸਹੂਲਤ ਵਾਸਤੇ ਪਰਸਨਲ ਵਾਹਨਾ ਤੋਂ ਇਲਾਵਾ ਬੱਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ,ਕਿਉਂਕਿ ਪ੍ਰਬੰਧਕਾਂ ਦੇ ਵਿਚਾਰ ਮੁਤਾਬਿਕ ਇਸ ਰੋਸ ਮੁਜਾਹਰੇ ਵਿੱਚ ਪੰਜ ਹਜਾਰ ਤੋਂ ਵੱਧ ਸੰਗਤਾਂ ਸਰਕਾਰੀ ਧੱਕੇਸ਼ਾਹੀ ਦੇ ਖਿਲਾਫ ਮੌਕੇ ਤੇ ਪਹੁੰਚ ਕੇ ਆਪਣਾ ਰੋਹ ਪ੍ਰਗਟ ਕਰ ਸਕਦੀਆਂ ਹਨ । ਸਰਦਾਰ ਮਾਨ ਕੋਲੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਰੋਸ ਮੁਜਾਹਰੇ ਦੀ ਰੂਪ ਰੇਖਾ ਤਿਆਰ ਕਰਨ ਵਾਸਤੇ ਫਰਾਂਸ ਦੇ ਗੁਰਸਿੱਖਾ ਦੀ ਭਰਵੀ ਮੀਟਿੰਗ ਵੀ ਬੀਤੇ ਕੱਲ ਕੀਤੀ ਗਈ ਜਿਸ ਵਿੱਚ ਉਪਰੋਕਤ ਮਸਲਿਆਂ ਦੇ ਹੱਲ ਵਾਸਤੇ ਗੰਭੀਰ ਵਿਚਾਰਾਂ ਕੀਤੀਆਂ ਗਈਆਂ।

Leave a Reply

Your email address will not be published. Required fields are marked *