*ਕਾਂਗਰਸੀ ਆਗੂ ਜਗਜੀਤ ਸਿੰਘ ਜੱਗੀ ਵੱਲੋਂ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਕਰਤਾਰਪੁਰ ਤੋਂ ਐਡਵੋਕੇਟ ਬਲਵਿੰਦਰ ਕੁਮਾਰ ਦੀ ਜਿੱਤ ਯਕੀਨੀ*

पंजाब
Spread the love

ਕਰਤਾਰਪੁਰ (ਦਾ ਮਿਰਰ ਪੰਜਾਬ)-ਕਾਂਗਰਸ ਦੇ ਹਲਕਾ ਕਰਤਾਰਪੁਰ ਦੇ ਵੱਡੇ ਆਗੂ ਜਗਜੀਤ ਸਿੰਘ ਜੱਗੀ ਪਿਛਲੇ ਦਿਨੀਂ ਗੱਦੋਵਾਲੀ ਵਿਖੇ ਹੋਏ ਭਾਰੀ ਇਕੱਠ ‘ਚ ਆਪਣੇ ਸੈਂਕੜੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ, ਉਨ੍ਹਾਂ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਨਾਲ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਨੂੰ ਵੱਡੇ ਪੱਧਰ ਤੇ ਫਾਇਦਾ ਹੋਇਆ ਹੈ ਅਤੇ ਇਸਦੇ ਨਾਲ ਗੱਠਜੋੜ ਦੇ ਹਲਕਾ ਕਰਤਾਰਪੁਰ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੀ ਵੱਡੀ ਲੀਡ ਨਾਲ ਜਿੱਤ ਤੈਅ ਹੋ ਗਈ।

ਇਸ ਮੌਕੇ ਜਗਜੀਤ ਸਿੰਘ ਜੱਗੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ’ਚ ਕਾਂਗਰਸ ਸਰਕਾਰ ਵੱਲੋਂ ਕੀਤੇ ਘਰ-ਘਰ ਨੌਕਰੀ, ਗਰੀਬਾਂ ਨੂੰ ਪਲਾਟ, ਪੈਨਸ਼ਨ ਸਕੀਮਾਂ,ਬੇਰੁਜਗਾਰੀ ਭੱਤੇ ਦੇਣ ਦੇ ਸਾਰੇ ਵਾਅਦੇ ਝੂਠੇ ਸਾਬਤ ਹੋਏ। ਜਿਸ ਕਰਕੇ ਲੋਕ ਅੱਜ ਦੁਆਰਾ ਅਕਾਲੀ – ਬਸਪਾ ਦੀ ਸਰਕਾਰ ਲਿਆਂਉਣਾ ਚਾਹੰਦੇ ਹਨ । ਆਉਣ ਵਾਲੀ ਸਰਕਾਰ ਅਕਾਲੀ ਬਸਪਾ ਦੀ ਹੋਵੇਗੀ । ਸ੍ਰੀ ਜੱਗੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜਣਗੇ। ਉਨ੍ਹਾਂ ਕਿਹਾ ਕਿ ਕਰਤਾਰਪੁਰ ਵਿੱਚ ਇਸ ਸਮੇਂ ਨੌਜਵਾਨ ਵੱਡੀ ਗਿਣਤੀ ਵਿਚ ਬਲਵਿੰਦਰ ਕੁਮਾਰ ਦੀ ਸੋਚ ਨਾਲ ਜੁੜ ਰਹੇ ਹਨ।

ਸ੍ਰੀ ਜਗਜੀਤ ਸਿੰਘ ਜੱਗੀ ਨੇ ਅੱਗੇ ਕਿਹਾ ਕਿ ਕਰਤਾਰਪੁਰ ਤੋਂ ਮੌਜੂਦਾ ਵਿਧਾਇਕ ਨੇ ਪਿਛਲੇ ਸਮੇਂ ਦੌਰਾਨ ਹਲਕੇ ਲਈ ਕੁਝ ਨਹੀਂ ਕੀਤਾ, ਅਤੇ ਨਾ ਹੀ ਉਹ ਹਲਕੇ ਵਿਚ ਆ ਵੜਿਆ। ਉਨ੍ਹਾਂ ਕਿਹਾ ਕਿ ਕਰਤਾਰਪੁਰ ਦੇ ਲੋਕ ਸੁਰਿੰਦਰ ਚੌਧਰੀ ਨੂੰ ਹਰਾਉਣ ਲਈ ਤਤਪਰ ਹਨ ਅਤੇ ਉਹ ਚੋਣਾਂ ਦੀ ਤਰੀਕ ਨੂੰ ਬੇਸਬਰੀ ਨਾਲ ਉਡੀਕ ਰਹੇ ਹਨ।

Leave a Reply

Your email address will not be published. Required fields are marked *