*ਹਲਕਾ ਆਦਮਪੁਰ ਦੇ ਅਕਾਲੀ ਥਸਪਾ ਗੱਠਜੋੜ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੂੰ ਵੱਖ ਵੱਖ ਪਿੰਡਾ ਵਿੱਚੋਂ ਮਿਲਿਆ ਭਰਵਾਂ ਹੁੰਗਾਰਾ*

पंजाब
Spread the love

ਆਦਮਪੁਰ 10 ਫਰਵਰੀ (ਦਾ ਮਿਰਰ ਪੰਜਾਬ)- ਆਦਮਪੁਰ ਹਲਕੇ ਤੋਂ ਅਕਾਲੀ- ਬਸਪਾ ਗੱਠਜੋੜ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਵਲੋਂ ਵੱਖ-ਵੱਖ ਪਿੰਡਾਂ, ਜਲਪੋਤ, ਡਰੋਲੀ ਖੁਰਦ, ਡਮੁੰਡਾ, ਕੰਦੋਲਾ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਲੋਕਾਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਮੀਟਿੰਗ ਦੌਰਾਨ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ
ਸਰਕਾਰ ਵੱਲੋਂ ਕੀਤੇ ਘਰ-ਘਰ ਨੌਕਰੀ, ਗਰੀਬਾਂ ਨੂੰ ਪਲਾਟ, ਪੈਨਸ਼ਨ ਸਕੀਮਾਂ,ਬੇਰੁਜਗਾਰੀ ਭੱਤੇ ਦੇਣ ਦੇ ਸਾਰੇ ਵਾਅਦੇ
ਝੂਠੇ ਸਾਬਤ ਹੋਏ। ਜਿਸ ਕਰਕੇ ਲੋਕ ਅੱਜ ਦੁਆਰਾ ਅਕਾਲੀ – ਬਸਪਾ ਦੀ ਸਰਕਾਰ
ਲਿਆਂਉਣਾ ਚਾਹੰਦੇ ਹਨ । ਆਉਣ ਵਾਲੀ ਸਰਕਾਰ ਅਕਾਲੀ ਬਸਪਾ ਦੀ ਹੋਵੇਗੀ । ਇਸ ਮੌਕੇ ਹਰਨਾਮ ਸਿੰਘ ਅਲਾਵਲਪੁਰ, ਮੇਜਰ ਸਿੰਘ ਹਰੀਪੁਰ, ਮਲਕੀਤ ਸਿੰਘ ਦੌਲਪੁਰ, ਤਰਸੇਮ ਸਿੰਘ ਕੋਟਲੀ, ਕਮਰਜੋਤ ਸਿੰਘ, ਜਥੇਦਾਰ ਮਨੋਹਰ ਸਿੰਘ ਡਰੋਲੀ, ਬਲਬੀਰ ਸਿੰਘ ਸਾਬਕਾ ਸਰਪੰਚ, ਜਰਨੈਲ ਸਿੰਘ ਪੰਚ, ਮਨੋਹਰ ਸਿੰਘ, ਰਣਜੀਤ ਸਿੰਘ ਰਾਣਾ ਪ੍ਰਧਾਨ ਕੋਆਪ੍ਰੇਟਿਵ ਸੋਸਾਇਟੀ ਕੰਦੋਲਾ, ਜੋਰਾਵਰ ਸਿੰਘ, ਮਲਕੀਤ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *