ਕਰਤਾਰਪੁਰ (ਦਾ ਮਿਰਰ ਪੰਜਾਬ)-ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਦੇ ਸਾਂਝੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੀ ਚੋਣ ਮੁਹਿੰਮ ਏਨੀ ਜ਼ਿਆਦਾ ਭਖੀ ਹੋਈ ਹੈ ਕਿ ਵਿਰੋਧੀ ਬੁਰੀ ਤਰ੍ਹਾਂ ਇਸ ਮੁਹਿੰਮ ਤੋਂ ਪਰੇਸ਼ਾਨ ਦਿਖਾਈ ਦੇ ਰਹੇ ਹਨ। ਬਲਵਿੰਦਰ ਕੁਮਾਰ ਨੂੰ ਜਿਥੇ ਕਰਤਾਰਪੁਰ ਵਾਸੀਆਂ ਦਾ ਭਰਪੂਰ ਸਹਿਯੋਗ ਮਿਲਿਆ ਹੈ ਨਾਲ ਹੀ ਪੰਜਾਬੀ ਗਾਇਕਾਂ ਦਾ ਵੀ ਭਰਪੂਰ ਸਹਿਯੋਗ ਮਿਲ ਰਿਹਾ ਹੈ। ਇਕ ਮਸ਼ਹੂਰ ਗਾਇਕ ਵੱਲੋਂ ਗਾਇਆ ਗਿਆ ਗੀਤ ‘ਸਾਡਾ ਐਮ ਐਲ ਏ ਬਲਵਿੰਦਰ 2022 ਵਿਚ ਬਣੇਗਾ ਸਿਕੰਦਰ’ DJ ਦਾ ਸ਼ਿੰਗਾਰ ਬਣਿਆ ਹੋਇਆ ਹੈ।
‘ਸਾਡਾ ਐਮ ਐਲ ਏ ਬਲਵਿੰਦਰ 2022 ਵਿਚ ਬਣੇਗਾ ਸਿਕੰਦਰ’ ਗੀਤ DJ ਉੱਤੇ ਵਿਆਹ ਅਤੇ ਪਾਰਟੀਆਂ ਤੇ ਆਮ ਵੱਜਦਾ ਵੇਖਿਆ ਜਾ ਸਕਦਾ ਹੈ। ਕਰਤਾਰਪੁਰ ਨਿਵਾਸੀ ਆਪਣੇ ਭਰਾਵਾਂ ਅਤੇ ਸਕੇ-ਸਬੰਧੀਆਂ ਦੇ ਵਿਆਹਾਂ ਉਤੇ ਗੀਤ ਇਹ ਲਾ ਕੇ ਨੱਚਦੇ ਤੇ ਦਿਖਾਈ ਦਿੰਦੇ ਹਨ। ਇਸੇ ਸੰਬੰਧ ਵਿੱਚ ਦੀਪਕ ਨਾਮਕ ਵਿਅਕਤੀ ਨੇ ਦੱਸਿਆ ਕਿ ਐਡਵੋਕੇਟ ਬਲਵਿੰਦਰ ਕੁਮਾਰ ਨੂੰ ਕਰਤਾਰਪੁਰ ਵਾਲੇ ਐਮ ਐਲ ਏ ਦੇਖਣਾਂ ਚਹੁੰਦੇ ਹਨ। ਉਨ੍ਹਾਂ ਦੱਸਿਆ ਕਿ ਬਲਵਿੰਦਰ ਵੀਰ ਦਾ ਲੋਕਾਂ ਵਿੱਚ ਇਨ੍ਹਾਂ ਜ਼ਿਆਦਾ ਕ੍ਰੇਜ਼ ਹੈ ਕਿ ਉਹਨਾਂ ਦੇ ਘਰਾਂ ਵਿਚ ਜੋ ਵੀ ਖੁਸ਼ੀਆ ਵਾਲਾ ਪ੍ਰੋਗਰਾਮ ਹੁੰਦਾ ਹੈ ਉਸ ਉਤੇ ਬਲਵਿੰਦਰ ਦੀ ਚੋਣ ਮੁਹਿੰਮ ਵਾਲੇ ਗੀਤ ਹੀ ਚਲਦੇ ਹਨ।
ਦੀਪਕ ਨੇ ਦੱਸਿਆ ਕਿ ਐਡਵੋਕੇਟ ਕੁਲਵਿੰਦਰ ਕੁਮਾਰ ਪੜ੍ਹੇ-ਲਿਖੇ ਅਤੇ ਸੂਝਵਾਨ ਇਨਸਾਨ ਹਨ ਕਰਤਾਰਪੁਰ ਵਿੱਚ ਹੁਣ ਤਕ ਵੀ ਜਿੰਨੇ ਵਿਧਾਇਕ ਬਣੇ ਹਨ ਉਨ੍ਹਾਂ ਵਿੱਚੋਂ ਸਭ ਤੋਂ ਵੱਧ ਬਲਵਿੰਦਰ ਜੀ ਪੜ੍ਹੇ ਲਿਖੇ ਹਨ। ਉਨ੍ਹਾਂ ਦੱਸਿਆ ਕਿ ਕਰਤਾਰਪੁਰ ਵਿੱਚ ਬਲਵਿੰਦਰ ਕੁਮਾਰ ਦੀ ਹਨੇਰੀ ਚੱਲ ਰਹੀ ਹੈ , ਇਸ ਹਨੇਰੀ ਨਾਲ ਵਿਰੋਧੀਆਂ ਦੀ ਨੀਂਦ ਬੁਰੀ ਤਰ੍ਹਾਂ ਖਰਾਬ ਹੋਈ ਹੈ।


