*ਕਾਂਗਰਸ ਅਤੇ ਭਾਜਪਾ ਇਕ ਹੀ ਥਾਲੀ ਦੇ ਚੱਟੇ ਵੱਟੇ-ਐਡਵੋਕੇਟ ਬਲਵਿੰਦਰ ਕੁਮਾਰ*

Uncategorized
Spread the love

ਕਰਤਾਰਪੁਰ (ਦਾ ਮਿਰਰ ਪੰਜਾਬ)-ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਦੇ ਸਾਂਝੇ ਉਮੀਦਵਾਰ ਐਡਬੋਕੇਟ ਬਲਵਿੰਦਰ ਕੁਮਾਰ ਦੀ ਚੋਣ ਮੁਹਿੰਮ ਵੱਡੇ ਪੱਧਰ ਤੇ ਭਖੀ ਹੋਈ ਹੈ, ਛੋਟੇ ਜਲਸਿਆਂ ਵਿੱਚ ਵੱਡੇ ਪੱਧਰ ਤੇ ਭੀੜ ਇਕੱਠੀ ਹੋ ਰਹੀ ਹੈ।

ਅੱਜ ਕਰਤਾਰਪੁਰ ਵਿਖੇ ਚੋਣ ਜਲਸਿਆਂ ਨੂੰ ਸੰਬੋਧਨ ਕਰਦੇ ਹੋਏ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਇੱਕੋ ਹੀ ਥਾਲੀ ਦੇ ਚੱਟੇ-ਵੱਟੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਹੀ ਪਾਰਟੀਆਂ ਮਾਨਵ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਮਾਨਵਤਾ ਦਾ ਦੋਵੇਂ ਪਾਰਟੀਆਂ ਬੁਰੀ ਤਰ੍ਹਾਂ ਘਾਣ ਕਰ ਰਹੀਆਂ ਹਨ। ਇਸ ਵਿਚ ਝਲਕ ਦਿੱਲੀ ਦੀਆਂ ਸਰਹੱਦਾਂ ਤੇ ਦੇਖਣ ਨੂੰ ਮਿਲੀ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਸਾਲ ਤੋਂ ਵੱਧ ਸਮਾਂ ਧਰਨਾ ਲਾ ਕੇ ਬੈਠੇ ਰਹੇ ਸਨ ਦੇਸ਼ ਦੇ ਇਸ ਇਤਿਹਾਸਕ ਅੰਦੋਲਨ ਦੌਰਾਨ 700 ਤੋਂ ਵੱਧ ਕਿਸਾਨਾਂ ਨੇ ਆਪਣੀ ਸ਼ਾਹਦਤ ਦਿੱਤੀ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿਚ ਵੋਟਾਂ ਕਿਹੜੇ ਮੂੰਹ ਨਾਲ ਮੰਗ ਰਹੇ ਹਨ ਜਦ  ਕੇਂਦਰ ਸਰਕਾਰ  700 ਤੋਂ ਵੱਧ ਕਿਸਾਨਾਂ ਦੇ ਘਰਾਂ ਵਿੱਚ ਸੱਥਰ ਵਿਛਾਉਣ ਲਈ ਸਿੱਧੇ ਤੌਰ ‘ਤੇ ਜੁੰਮੇਵਾਰ ਰਹੀ ਹੈ।ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਸ਼ਹੀਦ ਹੋਏ ਹਨ ਉਨ੍ਹਾਂ ਦੇ ਘਰਾਂ ਵਿੱਚ ਭਾਜਪਾ ਦਾ ਇੱਕ ਵੀ ਆਗੂ  ਅੱਜ ਤੱਕ ਦੱੂਖ ਪ੍ਰਗਟਾਉਣ ਲਈ ਨਹੀਂ ਗਿਆ।

ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਖੇਤੀ ਦੇ ਤਿੰਨ ਕਾਲੇ ਕਾਨੂੰਨ ਨਾ ਲਿਆਉਂਦੀ ਤਾਂ ਅੱਜ  ਸ਼ਾਹਦਤ ਪ੍ਰਾਪਤ ਕਰਨ ਵਾਲੇ ਕਿਸਾਨ ਵੀ ਆਪਣੇ ਪਰਵਾਰਾਂ ਵਿੱਚ ਹੱਸਦੇ ਖੇਡਦੇ ਨਜ਼ਰ ਆਉਣੇ ਸਨਉਨ੍ਹਾਂ ਕਿਹਾ ਕਿ ਖੇਤੀ ਦੇ ਕਾਲੇ ਕਾਨੂੰਨ ਪਾਸ ਕਰਵਾਉਣ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਵੱਡੀ ਭੁਮਿਕਾ ਨਿਭਾਈ ਸੀ ਕਿਉਂਕਿ ਬਾਦਲ ਪਰਿਵਾਰ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਵੋਟ ਬੈਂਕ ਦੀ ਪੱਕੀ ਫਸਲ ਸਮਝਦਾ ਆ ਰਿਹਾ ਸੀ।

ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਕਾਂਗਰਸ ਦੀ ਸਰਕਾਰ ਪਿਛਲੇ ਪੰਜ ਸਾਲ ਪੰਜਾਬ ਵਿੱਚ ਰਹੀ ਹੈ। ਕਾਂਗਰਸ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਕਰੋੜਾਂ ਰੁਪਿਆ ਹੜਪ ਲਿਆ ਪਰ ਕਾਂਗਰਸ ਨੇ ਓਸ ਵਿਰੁੱਧ ਕੋਈ ਵੀ ਐਕਸ਼ਨ ਨਹੀਂ ਲਿਆ ਉਲਟਾ ਫਿਰ ਦੁਬਾਰਾ ਸਾਧੂ ਸਿੰਘ ਧਰਮਸੋਤ ਨੂੰ ਟਿਕਟ ਦੇ ਕੇ ਨਵਾਜ ਦਿਤਾ ਗਿਆ।

 

 

 

Leave a Reply

Your email address will not be published. Required fields are marked *