ਮੁੱਲਾਂਪੁਰ ਦਾਖਾ 14 ਫਰਵਰੀ (ਦਾ ਮਿਰਰ ਪੰਜਾਬ ) – ਹਲਕਾ ਦਾਖਾ ਦੇ ਬਹੁਚਰਚਿਤ ਤੇ ਨਾਮਵਰ ਨਗਰ ਬੱਦੋੋਵਾਲ ਵਿਖੇ ਕਾਂਗਰਸ ਪਾਰਟੀ ਦੀ ਸਥਿਤੀ ਉਸ ਵੇਲੇ ਮਜ਼ਬੂਤ ਹੋ ਗਈ ਜਦੋਂ ਖੇਡ ਪ੍ਰਮੋਟਰ ਰਾਜਵਿੰਦਰ ਸਿੰਘ ਰਾਜੂ ਅਤੇ ਬਲਵੀਰ ਸਿੰਘ ਬੀਰਾ ਕੈਨੇਡਾ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ਼ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਦੋਵਾਂ ਆਗੂਆਂ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਿੰਡ ਬੱਦੋਵਾਲ ਦੀ ਹੀ ਨਹੀਂ ਬਲਕਿ ਇਲਾਕੇ ਭਰ ਦੀ ਸਥਿਤੀ ਬਦਲ ਗਈ ਹੈ। ਬੱਦੋਵਾਲ ਦੇ ਆਸ-ਪਾਸ ਦੇ ਪਿੰਡਾਂ ਵਿੱਚ ਵੀ ਕੈਪਟਨ ਸੰਧੂ – ਸੰਧੂ ਹੋਣ ਲੱਗ ਪਈ ਹੈ। ਚੋਣ ਜਲਸੇ ਦੇ ਇੱਕ ਪਾਸੇ ਖੜ੍ਹੇ ਬਜ਼ੁਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਇਹ ਕਿਹਾ ਕਿ ਇੱਕ ਵਿਅਕਤੀ ਬਕਵਾਸ ਕਰਦਾ ਹੈ ਅਤੇ ਦੂਸਰਾ ਵਿਅਕਤੀ ਵਿਅਕਤੀ ਵਿਕਾਸ ਕਰਦਾ ਹੈ। ਇਸ ਕਰਕੇ ਅਸੀ ਵਿਕਾਸ ਦੀ ਹਨੇਰੀ ਲਿਆਉਣ ਵਾਲੇ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਆਪਣੀ ਵੋਟ ਪਾਵਾਂਗੇ ਅਤੇ ਉਸਦੀ ਜਿੱਤ ਵਿੱਚ ਯੋਗਦਾਨ ਪਾਵਾਂਗੇ। ਉਕਤ ਆਗੂਆਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਨ ਉਪਰੰਤ ਕੈਪਟਨ ਸੰਧੂ ਬੇਹੱਦ ਖੁਸ਼ ਹੋਏ ਅਤੇ ਇਨ੍ਹਾਂ ਦੋਵਾਂ ਨੂੰ ਇਹ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਉਨ੍ਹਾਂ ਦਾ ਮਾਣ ਸਤਿਕਾਰ ਦੇਵੇਗੀ। ਬੱਦੋਵਾਲ ਪਿੰਡ ਦੇ ਘਰ-ਘਰ ’ਤੇ ਲੱਗੀ ਕਾਂਗਰਸ ਪਾਰਟੀ ਦੀ ਝੰਡੀ ਇਹ ਸੰਕੇਤ ਦੇ ਰਹੀ ਸੀ ਕਿ 10 ਮਾਰਚ ਨੂੰ ਆਉਣ ਵਾਲੇ ਨਤੀਜੇ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ ਵਿੱਚ ਆਉਣਗੇ।
ਇਸ ਮੌਕੇ ਜਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਬੱਦੋਵਾਲ, ਪ੍ਰਧਾਨ ਤਰਸਪ੍ਰੀਤ ਸਿੰਘ ਗਰੇਵਾਲ ਨੇ ਸ਼ਾਂਝੇ ਤੌਰ ’ਤੇ ਕਿਹਾ ਕਿ ਉਹ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਆਪਣੇ ਪਿੰਡੋਂ ਵੱਡੇ ਫਰਕ ਨਾਲ ਜਿਤਾ ਕੇ ਵੱਡੀ ਲੀਡ ਦਿਵਾਉਣਗੇ। ਕੈਪਟਨ ਸੰਧੂ ਨੇ ਕਿਹਾ ਕਿ ਬੱਦੋਵਾਲੀਓ ਵਾਸੀਓ ਤੁਹਾਡੇੇ ਮਿਲੇ ਪਿਆਰ ਤੋਂ ਉਹ ਹਮੇਸਾਂ ਰਿਣੀ ਰਹਿਣਗੇੇ ਤੇ ਇਸਦਾ ਦੂਣ ਸਵਾਇਆ ਕਰਕੇ ਮੁੱਲ ਮੋੜਨਗੇ।
ਇਸ ਮੌਕੇ ਸਾਬਕਾ ਸਰਪੰਚ ਅਮਰਜੋਤ ਸਿੰਘ, ਉਪਿੰਦਰਜੀਤ ਸਿੰਘ ਯਾਦਵਿੰਦਰ ਸਿੰਘ ਯਾਦੀ, ਹਰਪ੍ਰੀਤ ਸਿੰਘ, ਜੋਰਾ ਸਿੰਘ,ਹਰਦਿਆਲ ਸਿੰਘ, ਜਿਪੀ ਨਾਮਧਾਰੀ, ਸੁਖਚੈਨ ਸਿੰਘ, ਏਕਮਜੀਤ ਸਿੰਘ ਰਾਜਵਿੰਦਰ ਸਿੰਘ, ਬੀਬੀ ਸਰਬਜੀਤ ਕੌਰ ਬੱਦੋਵਾਲ, ਮਾਤਾ ਜਸਵੰਤ ਕੌਰ, ਕਰਮਜੀਤ ਕੌਰ, ਹਰਦੀਪ ਕੌਰ ਸਮੇਤ ਹੋਰ ਵੀ ਪਿੰਡ ਵਾਸੀ ਹਾਜਰ ਸਨ।





