*ਸੁਰਿੰਦਰ ਚੌਧਰੀ ਦਾ ਕਰਤਾਰਪੁਰ ਹਲਕੇ ਅੰਦਰ ਪੈਂਦੇ ਪਿੰਡ ਰੰਧਾਵਾ ਮਸੰਦਾਂ ਵਿਚ ਹੁਣ ਬੀਬੀਆਂ ਨੇ ਕੀਤਾ ਵਿਰੋਧ*

Uncategorized
Spread the love

ਕਰਤਾਰਪੁਰ (ਦਾ ਮਿਰਰ ਪੰਜਾਬ )-ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਕਾਂਗਰਸੀ ਉਮੀਦਵਾਰ ਅਤੇ ਮੌਜੂਦਾ ਐਮ ਐਲ ਏ ਸੁਰਿੰਦਰ ਚੌਧਰੀ ਲਗਾਤਾਰ ਪਿੰਡਾਂ ਵਿਚ ਵਿਰੋਧ ਹੋ ਰਿਹਾ ਹੈ ਅੱਜ ਜਿੱਥੇ ਪਿੰਡ ਕੋਟਲਾ ਵਿੱਚ ਵਿਰੋਧ ਹੋਇਆ ਉਥੇ ਹੀ ਪਿੰਡ ਰੰਧਾਵਾ ਮਸੰਦਾਂ ਵਿੱਚ ਬੀਬੀਆਂ ਨੇ ਘੇਰ ਲਿਆ ਅਤੇ ਖ਼ਰੀਆਂ ਖ਼ਰੀਆਂ ਸੁਣਾਈਆਂ।


ਮਿਲੀ ਜਾਣਕਾਰੀ ਅਨੁਸਾਰ ਕਰਤਾਰਪੁਰ ਤੋਂ ਕਾਂਗਰਸੀ ਉਮੀਦਵਾਰ ਸੁਰਿੰਦਰ ਚੌਧਰੀ ਅੱਜ ਵੋਟਾਂ ਮੰਗਣ ਲਈ ਪਿੰਡ ਰੰਧਾਵਾ ਮਸੰਦਾਂ ਪੁੱਜੇ ਇਸ ਮੌਕੇ ਪਿੰਡ ਦੀਆਂ ਬੀਬੀਆਂ ਨੇ ਉਸ ਨੂੰ ਘੇਰ ਲਿਆ ਤੇ ਉਹਨਾਂ ਦਾ ਡੱਟ ਕੇ ਵਿਰੋਧ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਪਿੰਡ ਦਾ ਪਿਛਲੇ ਪੰਜਾਂ ਸਾਲਾਂ ਵਿੱਚ ਕੋਈ ਵੀ ਵਿਕਾਸ ਨਹੀਂ ਹੋਇਆ, ਉਹਨਾਂ ਕਿਹਾ ਕਿ ਜੋ ਸਕੀਮਾਂ ਸਰਕਾਰ ਵੱਲੋਂ ਆਈਆਂ ਉਹ ਸਹੂਲਤਾਂ ਆਪਣੇ ਚਹੇਤਿਆਂ ਨੂੰ ਤੁਸੀਂ ਪਹਿਲ ਦੇ ਆਧਾਰ ਤੇ ਦਿੰਦੇ ਰਹੇ ਹੋ। ਅਸੀਂ ਵੀ ਪਿੰਡ ਵਿੱਚ ਰਹਿੰਦੇ ਸੀ ਸਾਨੂੰ ਪੂਰੇ ਸਾਲ ਕੋਈ ਵੀ ਸਹੂਲਤ ਨਹੀਂ ਦਿੱਤੀ ਅਤੇ ਨਾ ਹੀ ਸਾਡੇ ਮੁਹੱਲੇ ਦਾ ਕੋਈ ਵਿਕਾਸ ਹੋਇਆ , ਅਸੀਂ ਤੁਹਾਨੂੰ ਵੋਟਾਂ ਕਿਉਂ ਪਾਈਏ? ਇਸ ਮੌਕੇ ਬੀਬੀਆਂ ਨੇ ਠੋਕ ਵਜਾ ਕੇ ਸੁਰਿੰਦਰ ਚੌਧਰੀ ਨੂੰ ਕਹਿ ਦਿੱਤਾ ਕਿ ਅਸੀਂ ਤੁਹਾਨੂੰ ਵੋਟ ਨਹੀਂ ਪਾਉਣੀਆ।
ਇਸ ਮੌਕੇ ਸੁਰਿੰਦਰ ਚੌਧਰੀ ਨੇ ਬੀਬੀਆਂ ਨੂੰ ਭਰੋਸਾ ਦਿੱਤਾ ਕਿ ਮੈਂ ਤੁਹਾਡੇ ਹਰ ਮਸਲੇ ਦਾ ਹੱਲ ਕਰਵਾਵਾਗਾ ਤੁਸੀਂ ਮੈਨੂੰ ਵੋਟਾਂ ਪਾਓ।ਇਸ ਦੇ ਬਾਵਜੂਦ ਵੀ ਸਿੱਖ ਬੀਬੀਆਂ ਨੇ ਉਸ ਨੂੰ ਖਰੀਆਂ-ਖੋਟੀਆਂ ਸੁਣਾਉਣੀਆਂ ਜਾਰੀ ਰੱਖੀਆਂ। ਸੁਰਿੰਦਰ ਚੌਧਰੀ ਨੇ ਹੱਥ ਜੋੜ ਕੇ ਬੀਬੀਆਂ ਕੋਲੋਂ ਜਾਨ ਛੁਡਾਈ। ਇਥੇ ਇਹ ਵੀ ਦੱਸਣਯੋਗ ਹੈ ਕਿ ਸੁਰਿੰਦਰ ਚੌਧਰੀ ਦਾ ਲਗਾਤਾਰ ਹਲਕੇ ਵਿਚ ਵਿਰੋਧ ਹੋ ਰਿਹਾ ਹੈ, ਹਰ ਰੋਜ਼ ਹੀ ਉਸ ਨੂੰ ਕਿਤੇ ਨਾ ਕਿਤੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ।

Leave a Reply

Your email address will not be published. Required fields are marked *