*’ਮੋਹ ਦੀਆਂ ਤੰਦਾਂ’ ਟਾਈਟਲ ਹੇਠ ਛਪੀਆਂ ਕਿਤਾਬਾਂ ਵਿਚ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਅਤੇ ਗੁਰਬਾਣੀ ਨੂੰ ਤੋੜ – ਮਰੋੜ ਕੇ ਲਿਖਣ ਵਾਲੇ ਸੰਪਾਦਕ ਖਿਲਾਫ ਹੋਵੇ ਪਰਚਾ ਦਰਜ- ਸਿੱਖ ਜਥੇਬੰਦੀਆਂ*

पंजाब
Spread the love

ਜਲੰਧਰ (ਦਾ ਮਿਰਰ ਪੰਜਾਬ)-ਅੱਜ ਜਲੰਧਰ ਦੇ ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਇਕ ਸ਼ਿਕਾਇਤ ਹਰਜਿੰਦਰ ਸਿੰਘ ਮੁਖੀ ਜਥੇਬੰਦੀ, ਜਥਾ ਨੀਲੀਆਂ ਫੌਜਾਂ, ਮਨਜੀਤ ਸਿੰਘ ਪ੍ਰਧਾਨ ਆਵਾਜ਼-ਏ-ਕੌਮ, ਸੁਰਜੀਤ ਸਿੰਘ ਖਾਲਿਸਤਾਨੀ ਨੇ ਇੱਕ ਸ਼ਿਕਾਇਤ ਵਿੱਚ ਕਿਹਾ ਕਿ ਇਕ ਗਹਿਰੀ ਸਾਜ਼ਿਸ਼ ਅਧੀਨ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਨੀਯਤ ਨਾਲ ਅਤੇ ਬੱਚਿਆਂ ਨੂੰ ਗਲਤ ਸਿੱਖ ਇਤਿਹਾਸ ਪੜ੍ਹਾਉਣ ਦੀ ਸਾਜ਼ਿਸ਼ ਰਚਣ ਅਧੀਨ ਕੁਝ ਕਿਤਾਬਾਂ ‘ਮੋਹ ਦੀਆਂ ਤੰਦਾਂ’ ਪੰਜਾਬੀ ਪਾਠ ਪੁਸਤਕ ਦੇ ਨਾਮ ਉੱਤੇ ਵੱਖ-ਵੱਖ ਕਿਤਾਬਾਂ ਛਾਪੀਆਂ ਗਈਆਂ ਹਨ ਜੋ ਕਿ ਵੱਖ-ਵੱਖ ਕਲਾਸਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਛਪਵਾਈਆਂ ਗਈਆਂ ਹਨ ਜੋ ਕਿ ਸਾਡੇ ਧਿਆਨ ਵਿਚ ਪਹਿਲੀ ਤੋਂ ਚੌਥੀ ਕਲਾਸ ਦੀਆਂ ਕਿਤਾਬਾਂ ਸਾਹਮਣੇ ਆਈਆਂ ਹਨ, ਜਿਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਪਹਿਲੀ ਕਲਾਸ ਦੀ ਕਿਤਾਬ ਵਿਚ ਚੈਪਟਰ ਨੰਬਰ 2 ਉੱਤਮ ਦੌਲਤ ਵਿੱਦਿਆ ਦੇ ਪੇਜ ਨੰਬਰ 30 ਉੱਤੇ ਗੁਰੂ ਨਾਨਕ ਦੇਵ ਜੀ ਦੀਆਂ ਪ੍ਰਮੁੱਖ ਸਿਖਿਆਵਾਂ ਟਾਈਟਲ ਹੇਠ ਦੋ ਗੁਰਬਾਣੀ ਦੀਆਂ ਤੁੱਕਾਂ ਲਿਖੀਆਂ ਗਈਆਂ ਹਨ ਜੋ ਕਿ ਦੋਨੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਿਕ ਅੱਖਰੀ ਤੌਰ ‘ਤੇ ਗਲਤ ਹਨ ਅਤੇ ਕਿਸੇ ਨੂੰ ਵੀ ਕੋਈ ਅਧਿਕਾਰ ਨਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਣੇ ਮੁਤਾਬਿਕ ਤੋੜ-ਮਰੋੜ ਕੇ ਲਿਖ ਦੇਵੇ |  

​ਇਹ ਕਿ ਇਸੇ ਤਰ੍ਹਾਂ ਹੀ ਦੂਸਰੀ ਕਲਾਸ ਦੀ ਕਿਤਾਬ ਵਿਚ ਚੈਪਟਰ ਨੰਬਰ 2 ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਬੰਧ ਵਿਚ ਲਿਖੇ ਗਏ ਚੈਪਟਰ ਵਿਚ ਸਿਧਾਂਤਕ ਗਲਤੀ ਕਰਦੇ ਹੋਏ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਤਸਵੀਰ ਨਾਲ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਸੁਸ਼ੋਭਿਤ ਕਰ ਦਿੱਤਾ ਹੈ ਜਦਕਿ ਸ੍ਰੀ ਹਰਿਮੰਦਰ ਸਾਹਿਬ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਪ੍ਰਤੱਖ ਰੂਪ ਵਿਚ ਪ੍ਰਗਟ ਹੋਇਆ ਹੈ ਅਤੇ ਸਿਧਾਂਤਕ ਗਲਤੀ ਕਰਦੇ ਹੋਏ ਸਾਰੇ ਪਾਠ ਦੇ ਸਿਰਲੇਖ ਵਿਚ ਵੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਨਾਮ ਲਿਖਣ ਸਮੇਂ ਵੀ ਸ਼੍ਰੀ ਦੇ ਨਾਮ ਨਾਲ ਸਿਰਲੇਖ ਲਿਖਿਆ ਗਿਆ ਹੈ ਜੋ ਕਿ ਸ਼੍ਰੀ ਸ਼ਬਦ ਕਿਸੇ ਵਿਅਕਤੀ ਵਾਸਤੇ ਵਰਤਿਆਂ ਜਾਂਦਾ ਹੈ ਨਾ ਕਿ ਕਿਸੇ ਗੁਰੂ ਜਾ ਪੈਗ਼ੰਬਰ ਵਾਸਤੇ | ਇਸੇ ਤਰ੍ਹਾਂ ਹੀ ਪੇਜ ਨੰਬਰ 18 ਉੱਪਰ ਗੁਰੂ ਅੰਗਦ ਦੇਵ ਜੀ ਦੇ ਜੋਤਿ ਜੋਤ ਸਮਾਉਣ ਦੀ ਮਿਤੀ 28 ਮਾਰਚ, 1522 ਈਸਵੀ ਲਿਖੀ ਗਈ ਹੈ ਜੋ ਕਿ ਬਿਲਕੁਲ ਗਲਤ ਹੈ | ਇਸ ਮੁਤਾਬਿਕ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਉਮਰ ਕੇਵਲ 18 ਸਾਲ ਬਣਦੀ ਹੈ ਜੋ ਕਿ ਗਲਤ ਅਤੇ ਬੇਬੁਨਿਆਦ ਜਾਣਕਾਰੀ ਹੈ | ਇਸੇ ਤਰ੍ਹਾਂ ਹੀ ਪੇਜ ਨੰਬਰ 20 ਉੱਪਰ ਵੀ ਇਹੀ ਗਲਤੀ ਦੁਹਰਾਈ ਗਈ ਹੈ |

​ਇਹ ਕਿ ਇਸੇ ਤਰ੍ਹਾਂ ਹੀ ਤੀਸਰੀ ਕਲਾਸ ਦੀ ਕਿਤਾਬ ‘ਮੋਹ ਦੀਆਂ ਤੰਦਾਂ’ ਦੇ ਚੈਪਟਰ ਨੰਬਰ 2 ਵਿਚ ਸ੍ਰੀ ਗੁਰੂ ਅਮਰ ਦਾਸ ਜੀ ਦੀ ਤਸਵੀਰ ਨਾਲ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਸੁਸ਼ੋਭਿਤ ਕਰ ਦਿੱਤਾ ਹੈ ਜਦਕਿ ਸ੍ਰੀ ਹਰਿਮੰਦਰ ਸਾਹਿਬ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਪ੍ਰਤੱਖ ਰੂਪ ਵਿਚ ਪ੍ਰਗਟ ਹੋਇਆ ਹੈ | ਇਸੇ ਤਰ੍ਹਾਂ ਹੀ ਪੇਜ ਨੰਬਰ 17 ਉੱਪਰ ਸ੍ਰੀ ਗੁਰੂ ਅਮਰ ਦਾਸ ਜੀ ਦੇ ਜੋਤੀ ਜੋਤ ਸਮਾਉਣ ਸਬੰਧੀ ਸਵਾਲਾਂ ਵਿਚ ਅੰਮਿ੍ਤਸਰ ਦਾ ਗਲਤ ਜ਼ਿਕਰ ਕੀਤਾ ਹੈ ਜਦਕਿ ਉਸ ਸਮੇਂ ਅੰਮਿ੍ਤਸਰ ਸ਼ਹਿਰ ਦੀ ਨੀਂਹ ਵੀ ਨਹੀਂ ਰੱਖੀ ਗਈ ਅਤੇ ਨਾ ਹੀ ਅੰਮਿ੍ਤਸਰ ਨਾਮ ਦੁਨੀਆਂ ਦੇ ਸਾਹਮਣੇ ਆਇਆ ਸੀ ਅਤੇ ਅਸਲ ਵਿਚ ਸ੍ਰੀ ਗੁਰੂ ਅਮਰ ਦਾਸ ਜੀ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾਏ ਸਨ | ਇਹ ਕਿ ਇਸੇ ਤਰ੍ਹਾਂ ਹੀ ਚੌਥੀ ਕਲਾਸ ਦੀ ਕਿਤਾਬ ‘ਮੋਹ ਦੀਆਂ ਤੰਦਾਂ’ ਦੇ ਚੈਪਟਰ ਨੰਬਰ 2 ਵਿਚ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ, ਕੰਮਾਂ ਅਤੇ ਪ੍ਰਾਪਤੀਆਂ ਬਾਰੇ ਜਾਣੂ ਕਰਵਾਉਣ ਸਬੰਧੀ ਲਿਖਿਆ ਗਿਆ ਹੈ ਜਿਸ ਵਿਚ ਸ੍ਰੀ ਗੁਰੂ ਰਾਮਦਾਸ ਜੀ ਦੀ ਤਸਵੀਰ ਨਾਲ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਤੱਖ ਰੂਪ ਵਿਚ ਤਸਵੀਰ ਲਗਾ ਦਿੱਤੀ ਗਈ ਹੈ ਜਦਕਿ ਸ੍ਰੀ ਹਰਿਮੰਦਰ ਸਾਹਿਬ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਪ੍ਰਤੱਖ ਰੂਪ ਵਿਚ ਪ੍ਰਗਟ ਹੋਇਆ ਹੈ | ਇਸੇ ਤਰ੍ਹਾਂ ਹੀ ਉਕਤ ਕਿਤਾਬ ਦੇ ਚੈਪਟਰ ਨੰਬਰ 11 ਦੇ ਪੰਨਾ ਨੰਬਰ 69 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੇਠ ਛਪੇ ਇਸ ਚੈਪਟਰ ਵਿਚ ਬਾਣੀ ਦੇ ਸਿਰਲੇਖ ਨੂੰ ਗਲਤ ਤੌਰ ਤੇ ‘ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ’ ਛਾਪਿਆ ਗਿਆ ਹੈ ਜੋ ਕਿ ਗਲਤ ਹੈ | ਇਸ ਲਈ ਕਿਸੇ ਨੂੰ ਵੀ ਕੋਈ ਅਧਿਕਾਰ ਨਾ ਹੋ ਕਿ ਉਹ ਗੁਰੂ ਸਾਹਿਬਾਨ ਦੀ ਬਾਣੀ ਨੂੰ ਤੋੜ-ਮਰੋੜ ਕੇ ਲਿਖੇ |

​ਇਹ ਕਿ ਉਕਤ ਹਾਲਾਤ ਵਿਚ ਉਕਤ ਤੱਥਾਂ ਦੇ ਆਧਾਰ ‘ਤੇ ਇਹ ਸਾਹਮਣੇ ਆਇਆ ਹੈ ਕਿ ਉਕਤ ਕਿਤਾਬਾਂ ਕਿਸੇ ਸਾਜ਼ਿਸ਼ ਅਧੀਨ ਬੱਚਿਆਂ ਦੇ ਮਨਾਂ ਵਿਚ ਸਿੱਖ ਇਤਿਹਾਸ ਸਬੰਧੀ ਗਲਤ ਧਾਰਨਾ ਪੈਦਾ ਕਰਨ, ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਅਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਅੱਖਰੀ ਤੌਰ ਤੇ ਗਲਤ ਲਿਖ ਕੇ ਵੱਡੇ ਪੱਧਰ ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ | ਉਕਤ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਕਤ ਕਿਤਾਬਾਂ ਦੀ ਸੇਲ, ਪ੍ਰੋਡਕਸ਼ਨ ਅਤੇ ਸਰਕੂਲੇਸ਼ਨ ਉੱਤੇ ਮੁਕੰਮਲ ਪਾਬੰਦੀ ਲਗਾਈ ਜਾਵੇ ਤਾਂ ਜੋ ਬੱਚਿਆਂ ਦੇ ਦਿਮਾਗ ਵਿਚ ਗਲਤ ਸਿੱਖ ਇਤਿਹਾਸ ਨਾ ਬੈਠ ਜਾਵੇ | ਇਸ ਮੋਕੇ ਹੋਰਾਂ ਤੋ ਇਲ਼ਾਵਾ ਜਸਵੰਤ ਸਿੰਘ ਖਾਲਸਾ, ਗੁਰਮਿੰਦਰ ਸਿੰਘ , ਗਗਨਦੀਪ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ ਹਾਜ਼ਿਰ ਸਨ।

Leave a Reply

Your email address will not be published. Required fields are marked *