ਪੈਰਿਸ 2 ਮਾਰਚ (ਦਾ ਮਿਰਰ ਪੰਜਾਬ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ–ਡਾਨ ਦੇ ਫਾਊਂਡਰ ਇਕਬਾਲ ਸਿੰਘ ਭੱਟੀ ਨੇ ਹਿੰਦੋਸਤਾਨ ਅਜਾਦ ਹੋਣ ਵੇਲੇ ਦੀ ਗੱਲ ਕਰਦੇ ਹੋਏ ਕਿਹਾ ਕਿ ਉਸ ਵਕਤ ਸਰਦਾਰ ਬਲਦੇਵ ਸਿੰਘ ਵਲੋਂ ਕੀਤੀ ਹੋਈ ਗਲਤੀ ਨੂੰ ਸਿੱਖ ਕੌਮ ਅਜੇ ਤੱਕ ਨਹੀ ਭੂਲੀ ,ਕਿਉਂਕਿ ਸਿੱਖ ਸਮਝਦੇ ਹਨ ਕਿ ਜੇਕਰ ਉਸ ਵਕਤ ਬਲਦੇਵ ਸਿੰਘ ਗੋਰਿਆਂ ਦੀ ਕਹੀ ਹੋਈ ਗੱਲ ਨੂੰ ਨਹਿਰੂ ਨਾਲ ਸਾਂਝੀ ਨਾ ਕਰਦਾ ਤਾਂ ਹੋ ਸਕਦਾ ਸੀ ਕਿ ਗੋਰੇ ਪੰਜਾਬ ਨੂੰ ਅਜਾਦ ਰਾਜ ਦਾ ਦਰਜਾ ਦੇ ਕੇ ਪੰਜਾਬ ਸਿੱਖ ਕੌਮ ਦੇ ਹਵਾਲੇ ਕਰ ਜਾਂਦੇ ,ਸੋ ਇਹ ਤਾਂ ਸੀ ਵਕਤ ਦੀ ਗੱਲ ,ਲੇਕਿਨ ਅੱਜ ਘਰ ਘਰ ਬਲਦੇਵ ਸਿੰਘ ਬੈਠੇ ਹਨ ,ਜਿਹੜੇ ਬੇਗਾਨਿਆਂ ਦੇ ਹੱਥ ਪੰਜਾਬ ਦੀ ਵਾਗਡੋਰ ਫੜਾਉਣ ਵਾਸਤੇ ਤਰਲੋਮੱਛੀ ਹੋ ਰਹੇ ਹਨ | ਜਿਹੜੇ ਅੱਜ ਬਦਲਾਅ ਦੀ ਗੱਲ ਕਰਦੇ ਹਨ ,ਉਨ੍ਹਾਂ ਨੂੰ ਪਤਾ ਉਦੋਂ ਲਾਗੂ ਜਦੋਂ ਉਹ ਬਾਦਲਾਂ ਦੀ ਰੀਸੇ ਊਲ ਜਲੂਲ ਬਾਹਰ ਦਿਆਂ ਨੂੰ ਬੋਲਣਗੇ ,ਫਿਰ ਪਤਾ ਲਗੂ ਕਿ ਕੀ ਭਾਅ ਵਿਕਦੀ ਹੈ | ਅੱਜ ਤਾਂ ਜਣਾ ਖਣਾਂ ਬਾਦਲਾਂ ਅਤੇ ਕੈਪਟਨ ਵਰਗਿਆਂ ਦੇ ਖਿਲਾਫ ਬੋਲਣ ਲੱਗਾ ਸੋਚਦਾ ਤੱਕ ਨਹੀਂ ,ਜੋ ਮੂੰਹ ‘ਚ ਆਉਂਦਾ ਹੈ ਬੋਲ ਜਾਂਦਾ ਹੈ ,ਲੇਕਿਨ ਬਾਹਰ ਦਿਆਂ ਵਾਸਤੇ ਜਦੋਂ ਇਹ ਭੈੜੀ ਬੋਲੀ ਬੋਲੋਗੇ ,ਫਿਰ ਪੁੱਛਾਗੇ ਕਿ ਸੁਣਾਉ ਕੌਣ ਚੰਗਾ ਸੀ ,ਆਪਣੇ ਪੰਜਾਬ ਵਾਲੇ ਜਾਂ ਪੰਜਾਬ ਤੇ ਬਾਹਰੋਂ ਆ ਕੇ ਪੰਜਾਬ ਤੇ ਰਾਜ ਕਰਨ ਵਾਲੇ | ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਵਾਲੀ ਫਾਈਲ ਤੇ ਦੂਸਰੀ ਵਾਰੀ ਦਸਤਖਤ ਨਾ ਕਰਕੇ ਸਾਨੂੰ ਨਮੂਨਾ ਤਾਂ ਦਿਖਾ ਦਿੱਤਾ ਹੈ ,ਹੁਣ ਇਸ ਗੱਲ ਨੂੰ ਅਸੀ ਸਮਝੀਏ ਜਾਂ ਨਾ ਸਮਝੀਏ ,ਇਹ ਸਾਡੀ ਸਮਝ ਦੀ ਗੱਲ ਹੈ | ਬਾਕੀ ਆਉਣ ਵਾਲੇ ਪੰਜ ਸਾਲ ਦੱਸਣਗੇ ਕਿ ਊਠ ਕਿਸ ਕਰਵੱਟ ਬੈਠਦਾ ਹੈ |