ਫਗਵਾੜਾ ( ਦਾ ਮਿਰਰ ਪੰਜਾਬ)- ਮੰਨੂ ਮਹਿਤਾ ਨਾਮਕ ਵਿਅਕਤੀ ਵੱਲੋਂ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲਿਆਂ ਖ਼ਿਲਾਫ਼ ਵਰਤੀ ਗਈ ਭੱਦੀ ਸ਼ਬਦਾਵਲੀ ਦੇ ਵਿਰੋਧ ਵਿਚ ਸੰਗਤਾਂ ਵੱਲੋਂ ਦਿੱਤੀ ਗਈ ਸ਼ਾਇਦ ਦੇ ਮੱਦੇਨਜ਼ਰ ਥਾਣਾ ਸਦਰ ਫਗਵਾੜਾ ਦੀ ਪੁਲਸ ਵਲੋਂ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ। ਮਨੂੰ ਮਹਿਤਾ ਵਿਰੁੱਧ ਧਾਰਾ 295 – ਏ , 506 ਭਦ 72 IT ACT ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਪਰਮਜੀਤ ਖਲਵਾੜਾ ਪੁੱਤਰ ਸ਼੍ਰੀ ਲੇਟ ਸ਼੍ਰੀ ਭਗਤ ਰਾਮ ਵਾਸੀ ਪਿੰਡ ਖਲਵਾੜਾ ਕਲੋਨੀ ਥਾਣਾ ਸਦਰ ਫਗਵਾੜਾ ਅਨੁਸਾਰ ਮੈਂ ਆਪਣੇ ਦੋਸਤ ਪ੍ਰਸ਼ੋਤਮ ਪੁੱਤਰ ਮਹਿੰਦਰ ਸਿੰਘ ਵਾਸੀ ਵਾਹਦ ਪਿੰਡ ਥਾਣਾ ਸਦਰ ਫਗਵਾੜਾ ਦੇ ਮੋਬਾਈਲ ਉੱਤੇ ਇੱਕ ਆਡੀਉ ਸੁਣੀ ਕਿ ਸ਼ੋਸਲ ਮੀਡੀਆ ਉਪਰ ਮੰਨੂ ਮਹਿਤਾ ਨਾਮਕ ਵਿਅਕਤੀ ਵਲੋਂ ਰਵਿਦਾਸੀਆਂ ਕੌਮ ਦੇ ਮਹਾਨ ਸੰਤ ਕ੍ਰਿਸ਼ਨ ਨਾਥ ਜੀ ਨਾਨਕ ਨਗਰੀ ( ਚਹੇੜੂ ) ਨੂੰ ਫੋਨ ਨੰਬਰ ਉਪਰ ਭੱਦੀ ਅਤੇ ਗਲਤ ਸ਼ਬਦਾਵਲੀ ਵਰਤੀ ਗਈ ਜਿਸ ਨਾਲ ਰਵਿਦਾਸੀਆ ਕੌਮ ਅੰਦਰ ਦੇਸ਼ ਅਤੇ ਵਿਦੇਸ਼ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਮੰਨੂ ਮਹਿਤਾ ਦੀ ਬੋਲੀ ਗਈ ਸ਼ਬਦਾਵਲੀ ਨਾਲ ਸਮੂਹ ਸ਼੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤ ਦੇ ਮੰਨਾ ਵਿੱਚ ਰੋਸ ਪਾਇਆ ਗਿਆ ਅਤੇ ਸਾਡੀਆ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ | ਮਾਣਯੋਗ ਸੰਤਾਂ ਨੂੰ ਇਸ ਧਮਕੀ ਭਰੀ ਸ਼ਬਦਾਵਲੀ ਨਾਲ ਆਉਣ ਵਾਲੇ ਸਮੇਂ ਵਿੱਚ ਉਹਨਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਸਕਦਾ ਹੈ ਇਸ ਦੇ ਨਾਲ ਹੀ ਮੈਨੂੰ ਮਹਿਤਾ ਨੇ ਸਮਾਜ ਨੂੰ ਆਪਸ ਵਿੱਚ ਲੜਾਉਣ ਦੀ ਸਾਜਿਸ਼ ਵੀ ਰਚੀ ਹੈ | ਮਨੂੰ ਮਹਿਤਾ ਦੀ ਸ਼ਿਕਾਇਤ ਥਾਣਾ ਸਦਰ ਫਗਵਾੜਾ ਦੀ ਪੁਲਸ ਨੂੰ ਦਿੱਤੀ ਗਈ ਪੁਲਸ ਨੇ ਉਕਤ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਲਿਆ।





