*ਅਕਾਲੀ ਦਲ ਨੂੰ ਇੱਕ ਹੋਰ ਝਟਕਾ ਲੱਗਣ ਦੀ ਤਿਆਰੀ- ਦਿੱਲੀ ਕਮੇਟੀ ਦੇ ਸਾਰੇ ਮੈਂਬਰਾਂ ਵਲੋਂ ਪਾਰਟੀ ਛੱਡਣ ਦਾ ਐਲਾਨ ਕਿਸੇ ਸਮੇਂ ਵੀ*

देश पंजाब
Spread the love

ਨਵੀਂ ਦਿੱਲੀ , 15 ਮਾਰਚ (ਦਾ ਮਿਰਰ ਪੰਜਾਬ) -ਪੰਜਾਬ ਚੋਣਾਂ ‘ ਚ ਵੱਡੀ ਹਾਰ ਤੋਂ ਬਾਅਦ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਸਮੇਤ ਹੁਣ ਦਿੱਲੀ ’ ਚ ਵੀ ਸ਼੍ਰੋਮਣੀ ਅਕਾਲੀ ਦਲ ( ਬ ) ਅਕਾਲੀ ਦਲ ਦੀ ਟਿਕਟ ‘ ਤੇ ਚੁਣੇ ਗਏ ਇਹ ਨੂੰ ਛੇਤੀ ਹੀ ਵੱਡਾ ਝਟਕਾ ਲੱਗਣ ਦੀ ਸੰਭਾਵਨਾ ਹੈ । ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਚੁਣੇ ਗਏ ਕੁੱਲ 27 ਮੈਂਬਰਾਂ ‘ ਚੋਂ ਤਕਰੀਬਨ ਸਾਰੇ ( 1-2 ਨੂੰ ਛੱਡ ਕੇ ) ਮੈਂਬਰਾਂ ਨੇ ਪਾਰਟੀ ਨੂੰ ਅਲਵਿਦਾ ਕਹਿਣ ਦੀ ਤਿਆਰੀ ਕਰ ਲਈ ਹੈ ਅਤੇ ਇਸ ਫ਼ੈਸਲੇ ਬਾਬਤ ਕਿਸੇ ਵੀ ਸਮੇਂ ਐਲਾਨ ਕੀਤਾ ਜਾ ਸਕਦਾ ਹੈ । ਜਾਣਕਾਰੀ ਮੁਤਾਬਿਕ ਦਿੱਲੀ ‘ ਚ ਇਕ ਨਵੀਂ ਧਾਰਮਿਕ ਮੈਂਬਰ ਨਵੀਂ ਰਜਿਸਟਰਡ ਹੋਈ ਧਾਰਮਿਕ ਪਾਰਟੀ ‘ ਚ ਸ਼ਾਮਿਲ ਹੋਣਗੇ । ਅੱਜ ਦਿੱਲੀ ਕਮੇਟੀ ਵਿਖੇ ਮੈਂਬਰਾਂ ਦੀ ਮੀਟਿੰਗ ਸੱਦੀ ਗਈ ਸੀ ਅਤੇ ਮੀਟਿੰਗ ਦੌਰਾਨ ਸਾਰਿਆਂ ਦੀ ਰਸਮੀ ਰਾਏ ਲੈ ਕੇ ਉਕਤ ਫ਼ੈਸਲੇ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ । ਇਹ ਵੀ ਜਾਣਕਾਰੀ ਮਿਲੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਣ ਦਾ ਠੀਕਰਾ ਪਾਰਟੀ ਦੇ ਮੁਖੀ ਆਗੂਆਂ ਦੇ ਸਿਰ ‘ ਤੇ ਭੰਨਿਆ ਜਾ ਰਿਹਾ ਹੈ।

Leave a Reply

Your email address will not be published. Required fields are marked *