*ਫਰਾਂਸ ਤੋਂ ਜਿਹੜੀਆਂ ਅਸਥੀਆਂ ਭਾਰਤ ਲਿਆਂਦੀਆਂ ਗਈਆਂ ਸਨ ,ਉਨ੍ਹਾਂ ਵਿੱਚੋਂ ਸਰਵਜੀਤ ਸਿੰਘ ਦੀ ਫੈਮਿਲੀ ਫੁਲ ਲੈਣ ਵਾਸਤੇ ਨਹੀਂ ਪਹੁੰਚੀ-ਭੱਟੀ ਫਰਾਂਸ*

पंजाब
Spread the love

ਪੈਰਿਸ/ ਜਲੰਧਰ 18 ਮਾਰਚ (ਦਾ ਮਿਰਰ ਪੰਜਾਬ )- ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਫਾਊਂਡਰ ਇਕਬਾਲ ਸਿੰਘ ਭੱਟੀ ,ਜਿਹੜੇ ਕਿ ਨੌਂਅ ਮਾਰਚ ਦੇ ਭਾਰਤ ਦਸ ਜਣਿਆਂ ਦੀਆਂ ਅਸਥੀਆਂ ਉਨ੍ਹਾਂ ਦੇ ਪ੍ਰੀਵਾਰਿਕ ਮੈਂਬਰਾਂ ਨੂੰ ਆਪਣੇ ਹੱਥੀਂ ਸੌਪਣ ਗਏ ਸਨ ਨੇ ਦੱਸਿਆ ਹੈ ਕਿ ਇੱਕ ਸਰਵਜੀਤ ਸਿੰਘ ਦੇ ਪ੍ਰੀਵਾਰ ਨੂੰ ਛੱਡ ਕੇ ਬਾਕੀ ਸਾਰੇ ਜਣਿਆਂ ਦੀਆਂ ਅਸਥੀਆਂ ਉਨ੍ਹਾਂ ਦੇ ਪ੍ਰੀਵਾਰਿਕ ਮੈਂਬਰਾਂ ਨੂੰ ਸੋਪੀਆਂ ਜਾ ਚੁੱਕੀਆਂ ਹਨ | ਸਰਵਜੀਤ ਸਿੰਘ ਦੇ ਕਿਸੇ ਵੀ ਦੋਸਤ ਜਾਂ ਪ੍ਰੀਵਾਰਿਕ ਰਿਹਤੇਦਾਰ ਨੇ ਸਾਡੇ ਨਾਲ ਕੋਈ ਵੀ ਰਾਬਤਾ ਅਜੇ ਤੱਕ ਨਹੀਂ ਕਾਇਮ ਕੀਤਾ , ਸੋ ਹੋ ਸਕਦੈ ਉਸਦੇ ਫੁੱਲਾਂ ਨੂੰ ਅਸੀ ਖੁੱਦ ਗੋਇੰਦਵਾਲ ਸਾਹਿਬ ਜਾ ਕੇ ਜਲ ਪ੍ਰਵਾਹ ਕਰ ਦੇਈਏ | ਇਸ ਖਬਰ ਰਾਹੀਂ ਸਾਰੇ ਜਣਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਹੜਾ ਵੀ ਸੱਜਣ ਇਸ ਵੀਰ ਬਾਰੇ ਜਾਂਦਾ ਹੋਵੇ ਉਹ ਮੇਰੇ ਨਾਲ ਜਲਦੀ ਤੋਂ ਜਲਦੀ ਰਾਬਤਾ ਕਾਇਮ ਕਰੇ ਨਹੀਂ ਤੇ ਅਸੀ ਧਾਰਮਿਕ ਰਸਮਾਂ ਅਨੁਸਾਰ ਇਸ ਅਭਾਗੇ ਵੀਰ ਦੇ ਫੁਲ ਜਲ ਪ੍ਰਵਾਹ ਕਰ ਦਿਆਂਗੇ | 

 

Leave a Reply

Your email address will not be published. Required fields are marked *