*ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਇਕਬਾਲ ਸਿੰਘ ਭੱਟੀ ਨੂੰ ਉਸ ਦੀਆਂ ਸਮਾਜਿਕ ਸੇਵਾਵਾਂ ਬਦਲੇ ਕੀਤਾ ਸਨਮਾਨਿਤ*

पंजाब
Spread the love

ਪੈਰਿਸ / ਦਿੱਲੀ 24 ਮਾਰਚ (ਦਾ ਮਿਰਰ ਪੰਜਾਬ ) ਫਰਾਂਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ–ਡਾਨ ਰਜਿਸਟਰਡ ਦੇ ਫਾਊਂਡਰ ਇਕਬਾਲ ਸਿੰਘ ਭੱਟੀ ਜਿਹੜੇ ਕਿ ਫਰਾਂਸ ਤੋਂ ਦਸ ਭਾਰਤੀਆਂ ਦੀਆਂ ਅਸਥੀਆਂ ਲੈ ਕੇ ਉਨ੍ਹਾਂ ਦੇ ਵਾਰਿਸਾਂ ਦੇ ਹਵਾਲੇ ਕਰਨ ਵਾਸਤੇ ਭਾਰਤ ਆਏ ਹੋਏ ਸਨ , ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਂਨ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਦਿੱਲੀ ਵਿਖੇ ਸਥਿੱਤ ਗੁਰਦਵਾਰਾ ਰਕਾਬ ਗੰਜ ਸਾਹਿਬ ਵਿੱਚ ਉਚੇਚੇ ਤੌਰ ਤੇ ਮਿਲੇ ਅਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਸਿਰੋਪਾਏ ਦੇ ਕੇ ਸਨਮਾਨਿਤ ਕੀਤਾ |

ਬਾਬਾ ਜੀ ਨੇ ਸਰਦਾਰ ਭੱਟੀ ਨਾਲ ਸੰਖੇਪ ਜਿਹੀ ਮਿਲਣੀ ਦੌਰਾਨ ਕਿਹਾ ਕਿ ਉਹ ਸਰਦਾਰ ਭੱਟੀ ਦਾ ਸਨਮਾਨ ਇਸ ਕਰਕੇ ਕਰ ਰਹੇ ਹਨ ਕਿ ਇਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਦਾ ਕੋਈ ਮੁੱਲ ਨਹੀਂ ਅਤੇ ਨਿਰਸੁਆਰਥ ਹਨ | ਬਾਬਾ ਜੀ ਨੇ ਖਾਸ ਤੌਰ ਤੇ ਪੰਚਕੂਲਾ ਨਿਵਾਸੀ ਰਾਹੁਲ ਕੁਮਾਰ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਉਸਦੀਆਂ ਅਸਥੀਆਂ ਸ੍ਰਦਾਰ ਭੱਟੀ ਨੇ ਊਚੇਚੇ ਤੌਰ ਤੇ ਉਸਦੀ ਮਿਸਜ ਸੰਗੀਤਾ ਰਾਣੀ ਨੂੰ ਮਿਲਕੇ ਉਸਦੇ ਹਵਾਲੇ ਕੀਤੀਆਂ ਹਨ , ਜਿਸਦੀ ਮੈਂ ਪ੍ਰਸੰਸਾ ਕਰਦਾ ਹਾਂ | ਵਿਛੁੜੀਆਂ ਹੋਈਆਂ ਰੂਹਾਂ ਦੇ ਫੁਲ ਉਨ੍ਹਾਂ ਦੇ ਮਾਪਿਆਂ ਤੱਕ ਪਹੁੰਚਾਉਣੇ ਸਭ ਤੋਂ ਵੱਡਾ ਪੁੰਨ ਹੈ | ਮੈਂ ਪ੍ਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾਂ ਸ੍ਰਦਾਰ ਭੱਟੀ ਦੇ ਸਿਰ ਤੇ ਹਮੇਸ਼ਾਂ ਮਿਹਰ ਭਰਿਆ ਹੱਥ ਸਦਾ ਰੱਖੇ ਤਾਂ ਕਿ ਉਹ ਭਵਿੱਖ ਵਿੱਚ ਵੀ ਸਮਾਜ ਦੀ ਸੇਵਾ ਇਸੇ ਤਰਾਂ ਹੀ ਨਿਰੰਤਰ ਕਰਦੇ ਰਹਿਣ |

Leave a Reply

Your email address will not be published. Required fields are marked *