ਦਿੱਲੀ 25 ਮਾਰਚ (ਦਾ ਮਿਰਰ ਪੰਜਾਬ )- ਫਰਾਂਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ–ਡਾਨ ਰਜਿਸਟਰਡ ਦੇ ਫਾਊਂਡਰ ਇਕਬਾਲ ਸਿੰਘ ਭੱਟੀ ਜਿਹੜੇ ਕਿ ਫਰਾਂਸ ਤੋਂ ਦਸ ਭਾਰਤੀਆਂ ਦੀਆਂ ਅਸਥੀਆਂ ਲੈ ਕੇ ਉਨ੍ਹਾਂ ਦੇ ਵਾਰਿਸਾਂ ਦੇ ਹਵਾਲੇ ਕਰਨ ਵਾਸਤੇ ਭਾਰਤ ਆਏ ਹੋਏ ਸਨ , ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਹਰਿਆਣਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਂਨ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਵਾਂਗ ਦਿੱਲੀ ਸਿੱਖ ਗੁਰਦਵਾਰਾ ਮੈਨਜਮਿੰਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੀ ਆਪਣੇ ਦਫਤਰ ਵਿੱਚ ਆਪਣੇ ਸਾਥੀ ਮੈਂਬਰਾਂ ਸਾਹਿਤ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ | ਕਾਲਕਾ ਜੀ ਨੇ ਸਰਦਾਰ ਭੱਟੀ ਨਾਲ ਸੰਖੇਪ ਜਿਹੀ ਮਿਲਣੀ ਦੌਰਾਨ ਕਿਹਾ ਕਿ ਉਹ ਸਰਦਾਰ ਭੱਟੀ ਦਾ ਸਨਮਾਨ ਇਸ ਕਰਕੇ ਕਰ ਰਹੇ ਹਨ ਕਿ ਇਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਦਾ ਕੋਈ ਮੁੱਲ ਨਹੀਂ ਅਤੇ ਇਹ ਸੇਵਾਵਾਂ ਨਿਰਸੁਆਰਥ ਵੀ ਹਨ | ਵਿਛੁੜੀਆਂ ਹੋਈਆਂ ਰੂਹਾਂ ਦੇ ਫੁਲ ਉਨ੍ਹਾਂ ਦੇ ਮਾਪਿਆਂ ਤੱਕ ਪਹੁੰਚਾਉਣੇ ਸਭ ਤੋਂ ਵੱਡਾ ਪੁੰਨ ਹੈ , ਜਿਸਦੀ ਅਸੀਂ ਸ਼ਲਾਘਾ ਕਰਦੇ ਹਾਂ | ਅਸੀਂ ਪ੍ਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾਂ ਸਰਦਾਰ ਭੱਟੀ ਦੇ ਸਿਰ ਤੇ ਹਮੇਸ਼ਾਂ ਮਿਹਰ ਭਰਿਆ ਹੱਥ ਸਦਾ ਰੱਖੇ ਤਾਂ ਕਿ ਉਹ ਭਵਿੱਖ ਵਿੱਚ ਵੀ ਸਮਾਜ ਦੀ ਸੇਵਾ ਇਸੇ ਤਰਾਂ ਹੀ ਨਿਰੰਤਰ ਕਰਦੇ ਰਹਿਣ |





