*ਪੀ.ਐਸ.ਈ.ਬੀ.ਇੰਪਲਾਈਜ ਜੁਆਇੰਟ ਫੋਰਮ,ਪੰਜਾਬ ਦੇ ਸੱਦੇ ਤੇ ਕੇਂਦਰ ਸਰਕਾਰ ਖਿਲਾਫ ਸ/ਡ ਬੰਡਾਲਾ ਦੇ ਦਫਤਰ ਵਿਚ ਰੋਸ ਰੈਲੀ ਕੀਤੀ ਗਈ*

Uncategorized
Spread the love

ਬੰਡਾਲਾ( ਦਾ ਮਿਰਰ ਪੰਜਾਬ )ਅੱਜ ਸਵੇਰੇ 10 ਵਜੇ ਬਿਜਲੀ ਬੋਰਡ ਦੀਆਂ ਸਮੂਹ ਜਥੇਬੰਦੀਆਂ ਨੇ ਹਿੰਦੁਸਤਾਨ ਦੀਆਂ ਟਰੇਡ ਯੂਨੀਅਨਾਂ ਵੱਲੋਂ 28-29 ਮਾਰਚ ਨੂੰ ਪੂਰੇ ਦੇਸ਼ ਵਿਚ ਕੀਤੀ ਜਾ ਰਹੀ ਹੜਤਾਲ ਦੀ ਪੁਰਜ਼ੋਰ ਹਮਾਇਤ ਕਰਦੇ ਹੋਏ ਅੱਜ ਮਿਤੀ 29-3-2022 ਨੂੰ ਪੀ.ਐਸ.ਈ.ਬੀ. ਇੰਪਲਾਈਜ ਜੁਆਇੰਟ ਫੋਰਮ,ਪੰਜਾਬ ਦੇ ਸੱਦੇ ਤੇ ਸ/ਡ ਬੰਡਾਲਾ ਦੇ ਦਫਤਰ ਵਿਚ ਰੋਸ ਰੈਲੀ ਕੀਤੀ ਗਈ । ਰੈਲੀ ਦੀ ਅਗਵਾਈ ਸ/ਡ ਬੰਡਾਲਾ ਦੇ ਸਾਥੀ ਮਨੋਜ ਕੂਮਾਰ ਪ੍ਰਧਾਨ ਵਲੋ ਕਿਤੀ ਗਈ ਤੇ ਕੇਦਰ ਸਰਕਾਰ ਵਲੋ ਕਿਤੀ ਜਾ ਰਹੀ ਧੱਕੇਸ਼ਾਹੀ ਬਾਰੇ ਸਾਰੇ ਸਾਥੀਆ ਨੂੰ ਦੱਸਿਆ ਗਿਆ ਕਿ ਪਿਛਲੇ ਸਮੇਂ ਵਿਚ ਕੇਂਦਰ ਸਰਕਾਰ ਵੱਲੋਂ 44 ਕਿਰਤ ਕਾਨੂੰਨ ਖ਼ਤਮ ਕਰਕੇ ਚਾਰ ਲੇਬਰ ਕੋਡ ਬਣਾ ਦਿੱਤੇ ਗਏ। ਇਹ ਮਜ਼ਦੂਰ ਵਿਰੋਧੀ ਸੋਧਾਂ ਮਜ਼ਦੂਰ ਜਮਾਤ ਵੱਲੋਂ ਲਹੂ-ਡੋਲ੍ਹਵੇਂ ਇਤਿਹਾਸਕ ਸੰਘਰਸ਼ ਲੜ ਕੇ ਪ੍ਰਾਪਤ ਕੀਤੇ ਹੱਕਾਂ ਨੂੰ ਖ਼ਤਮ ਕਰਨ ਲਈ ਹਨ ਅਤੇ ਇਹ ਮਜ਼ਦੂਰਾਂ ਨੂੰ ਸਰਮਾਏਦਾਰੀ ਦੇ ਹੱਕਾਂ ਤੋਂ ਵਾਂਝੇ ਬੰਧੂਆ ਮਜ਼ਦੂਰ ਬਣਾਉਣ ਦਾ ਰਸਤਾ ਸਾਫ਼ ਕਰਦੀਆਂ ਹਨ। ਸਰਕਾਰੀ ਵਿਭਾਗਾਂ ’ਚ ਖਾਲੀ ਪਈਆਂ ਲੱਖਾਂ ਅਸਾਮੀਆਂ ਨੂੰ ਭਰਕੇ ਰੋਜ਼ਗਾਰ ਦੇਣ ਦੀ ਬਜਾਏ ਇਨ੍ਹਾਂ ਅਦਾਰਿਆਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਆਰ.ਐੱਸ.ਐੱਸ.-ਭਾਜਪਾ ਦੀ ਸਰਕਾਰ ਮੁਲਕ ਦੇ ਵਸੀਲੇ ਕਾਰਪੋਰੇਟਾਂ ਨੂੰ ਵੇਚਣ, ਪੱਕੇ ਰੋਜ਼ਗਾਰ ਦਾ ਖ਼ਾਤਮਾ ਕਰਨ, ਆਮ ਲੋਕਾਂ ਦੀਆਂ ਜੇਬਾਂ ਉੱਪਰ ਡਾਕਾ ਮਾਰ ਕੇ ਕਾਰਪੋਰੇਟ ਸਰਮਾਏਦਾਰੀ ਨੂੰ ਸੁਪਰ ਮੁਨਾਫ਼ੇ ਦੇਣ ਅਤੇ ਮਹਿੰਗਾਈ ਰਾਹੀਂ ਲੋਕਾਂ ਦਾ ਕਚੂੰਮਰ ਕੱਢਣ ਦੀਆਂ ਨੀਤੀਆਂ ਥੋਪਣ ’ਤੇ ਤੁਲੀ ਹੋਈ ਹੈ। ਲੋਕ ਵਿਰੋਧੀ ਆਰਥਕ ਨੀਤੀਆਂ ਦੇ ਰੂਪ ’ਚ ਅਤੇ ਨਾਲ ਹੀ ਟਰੇਡ ਯੂਨੀਅਨ ਹੱਕਾਂ ਉੱਪਰ ਇਸ ਘਾਤਕ ਹਮਲੇ ਦੇ ਮੱਦੇਨਜ਼ਰ ਆਪਣੇ ਹਿਤਾਂ ਲਈ ਸਮੂਹਿਕ ਸੰਘਰਸ਼ ਦੇ ਹੱਕ ਅਤੇ ਜਥੇਬੰਦੀ ਬਣਾਉਣ ਦੇ ਹੱਕ ਨੂੰ ਬਚਾਉਣ ਲਈ ਸੜਕਾਂ ਉੱਪਰ ਆਉਣਾ ਅੱਜ ਸਮੇਂ ਦੀ ਲੋੜ ਹੈ। ਇਸ ਮੌਕੇ ਤੇ ਸੈਂਟਰ ਦੀ ਮੋਦੀ ਸਰਕਾਰ ਵੱਲੋਂ ਬਿਆਸ ਭਾਖੜਾ ਮੇਨੈਜਮੇਨਟ ਬੋਰਡ ( ਬੀ.ਬੀ.ਐਮ.ਬੀ.) ਵਿੱਚੋਂ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਅਤੇ ਚੰਡੀਗੜ੍ਹ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਸੈਂਟਰ ਨਾਲ ਜੋੜ ਕੇ ਪੰਜਾਬ ਦੀ 60 ਪ੍ਰਤੀਸ਼ਤ ਹਿੱਸੇ ਨੂੰ ਖਤਮ ਕਰਨ ਦਾ ਯਤਨ ਕੀਤਾ ਹੈ ਦੀ ਵੀ ਨਿਖੇਦੀ ਕੀਤੀ ਗਈ। ਜੇਕਰ ਕੇਦਰ ਸਰਕਾਰ ਇਸ ਫੈਸਲੇ ਨੂੰ ਵਾਪਸ ਨਹੀ ਲੈਦੀ ਤਾ ਸੰਘਰਸ਼ ਹੋਰ ਤੇਜ ਕਿਤਾ ਜਾਵੇਗਾ ਰੈਲੀ ਵਿਚ ਹੇਠ ਲਿਖੇ ਸਾਥੀਆ ਵਲੋ ਭਾਗ ਲਿਆ ਗਿਆ ਡਵੀਜਨ ਪ੍ਰਧਾਨ ਜੈਮਲ ਸਿੰਘ,ਮਨਜਿੰਦਰ ਸਿੰਘ,ਗੂਰਦੇਵ ਸਿੰਘ ਮਾਨਾਵਾਲਾ,ਚਰਨਕਵਲ ਸਿੰਘ,ਸ਼ਿਵਰਾਜ ਸਿੰਘ,ਗੂਰਦੇਵ ਨੇਤਾ,ਵਰਿੰਦਰ ਸਿੰਘ,ਜੇ.ਈ.ਰਘਬੀਰ ਸਿੰਘ,ਜੇ.ਈ ਸੂਖਵਿੰਦਰ ਸਿੰਘ,ਜੇ.ਈ.ਹਰਪਰੀਤ ਸਿੰਘ,ਕਵਲ ਪ੍ਰਕਾਸ਼ ਸਿੰਘ,ਗੁਰਦੇਵ ਨੇਤਾ,ਲਖਬੀਰ ਸਿੰਘ,ਗੂਰਨਾਮ ਸਿੰਘ,ਬਲਦੀਪ ਸਿੰਘ,ਸਤਨਾਮ ਸਿੰਘ,ਗੂਰਲਾਲ ਸਿੰਘ,ਐਮ.ਐਸ.ਯੂ ਡਵੀਜਨ ਸਕੱਤਰ ਮੈਜਰ ਸਿੰਘ,ਸੂਖਜਿੰਦਰ ਸਿੰਘ,ਕੂਲਦੀਪ ਸਿੰਘ,ਦਿਲਬਾਗ ਸਿੰਘ ਆਦਿ ਸਾਥੀ ਹਾਜਰ ਸਨ।

Leave a Reply

Your email address will not be published. Required fields are marked *