*ਪੁਲੀਸ ਨੇ ਸਾਢੇ ਤਿੰਨ ਕਿਲੋ ਨਸ਼ੀਲੇ ਪਦਾਰਥ ਨਾਲ ਪਤੀ ਪਤਨੀ ਨੂੰ ਕਾਬੂ ਕੀਤਾ, ਮੁਲਜ਼ਮ ’ਤੇ ਪਹਿਲਾਂ ਵੀ ਦਰਜ ਹਨ ਤਿੰਨ ਮਾਮਲੇ*

Uncategorized
Spread the love

ਤਲਵਾਡ਼ਾ,੧੦ ਮਈ( ਦੀਪਕ ਠਾਕੁਰ)-ਸਥਾਨਕ ਪੁਲੀਸ ਨੇ ਸਾਢੇ ਤਿੰਨ ਕਿਲੋ ਨਸ਼ੀਲੇ ਪਦਾਰਥ ਨਾਲ ਪਤੀ ਪਤਨੀ ਨੂੰ ਕਾਬੂ ਕੀਤਾ ਹੈ। ਦੋਸ਼ੀ ਵਿਅਕਤੀ ਖ਼ਿਲਾਫ਼ ਨਸ਼ਾ ਤਸਕੱਰੀ ਦੇ ਥਾਣਾ ਤਲਵਾਡ਼ਾ ‘ਚ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ।
ਥਾਣਾ ਤਲਵਾਡ਼ਾ ਮੁਖੀ ਹਰਗੁਰਦੇਵ ਸਿੰਘ ਨੇ ਮੀਡੀਆ ਨਾਲ ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਕਿ ਪੁਲੀਸ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ ’ਤੇ ਅੱਜ ਏਐਸਆਈ ਓਮ ਪ੍ਰਕਾਸ਼ ਦੀ ਅਗਵਾਈ ‘ਚ ਪੁਲੀਸ ਪਾਰਟੀ ਨੇ ਨਗਰ ਮੋਡ਼ ‘ਤੇ ਨਾਕਾ ਲਗਾਇਆ ਹੋਇਆ ਸੀ, ਸ਼ੱਕ ਦੇ ਬਿਨ੍ਹਾ ’ਤੇ ਕਾਲੇ ਰੰਗ ਦੇ ਪਲਸਰ ਮੋਟਰਸਾਇਕਲ ’ਤੇ ਸਵਾਰ ਆਦਮੀ ਤੇ ਔਰਤ ਨੂੰ ਰੋਕਿਆ, ਤਲਾਸ਼ੀ ਲੈਣ ’ਤੇ ਉਨ੍ਹਾਂ ਪਾਸੋਂ ਤਿੰਨ ਕਿਲੋ 600 ਗ੍ਰਾਮ ਗਾਂਜਾ ਬਰਾਮਦ ਹੋਇਆ। ਮੁਲਜ਼ਮਾਂ ਦੀ ਪਛਾਣ ਦਲੀਪ ਉਰਫ਼ ਲਾਡਾ ਪੁੱਤਰ ਦਇਆ ਰਾਮ ਤੇ ਉਸਦੀ ਪਤਨੀ ਸੁਨੀਤਾ ਵਾਸੀ ਡੈਮ ਰੋਡ ਝੁੱਗੀਆਂ ਵਜੋਂ ਹੋਈ ਹੈ। ਪੁਲੀਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਦਲੀਪ ਉਰਫ਼ ਲਾਡਾ ਖ਼ਿਲਾਫ਼ ਥਾਣਾ ਤਲਵਾਡ਼ਾ ‘ਚ ਹੀ ਸਾਲ 2016, 2019 ਤੇ 2021 ‘ਚ ਐਨਡੀਪੀਐਸ ਐਕਟ ਤਹਿਤ ਪਹਿਲਾਂ ਵੀ ਮਾਮਲੇ ਦਰਜ ਹਨ। ਜ਼ਿਕਰਯੋਗ ਹੈ ਕਿ ਡੈਮ ਰੋਡ ਸਥਿਤ ਕਥਿਤ ਝੁੱਗੀਆਂ ‘ਚ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਦੀ ਖਰੀਦੋ ਫ਼ਰੋਖ਼ਤ ਦਾ ਅੱਡਾ ਬਣੀਆਂ ਹੋਈਆਂ ਹਨ।

Leave a Reply

Your email address will not be published. Required fields are marked *