*ਇੰਨੋਸੈਂਟ ਹਾਰਟਸ ਵਿੱਚ ਹਵਨ-ਯਗ ਦੇ ਨਾਲ ਨਵੇਂ ਸੈਸ਼ਨ ਦਾ ਸ਼ੁਭ-ਆਰੰਭ*

Uncategorized
Spread the love

ਜਲੰਧਰ, 1 ਅਪ੍ਰੈਲ (ਦਾ ਮਿਰਰ ਪੰਜਾਬ) ਇੰਨੋਸੈਂਟ ਹਾਰਟਸ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੇਂ ਸੈਸ਼ਨ 2022-23 ਦੇ ਸ਼ੁੱਭ-ਆਰੰਭ ਦੇ ਲਈ ਸਕੂਲ ਵਿੱਚ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੱਚਿਆਂ ਦੇ ਸੁਨਹਿਰੀ ਭਵਿੱਖ ਅਤੇ ਸਕੂਲ ਦੇ ਵਿਕਾਸ ਦੀ ਕਾਮਨਾ ਕੀਤੀ ਗਈ। ਇਸ ਹਵਨ ਯੱਗ ਵਿੱਚ ਸ਼ੈਲੀ ਬੌਰੀ (ਐਗਜ਼ੀਕਿਊਟਿਵ ਡਾਇਰੈਕਟਰ ਸਕੂਲਜ਼), ਆਰਾਧਨਾ ਬੌਰੀ (ਐਗਜ਼ੀਕਿਊਟਿਵ ਡਾਇਰੈਕਟਰ ਕਾਲਜਿਜ਼), ਡਾ. ਪਲਕ ਬੌਰੀ (ਡਾਇਰੈਕਟਰ ਸੀਐਸਆਰ), ਸ਼ਰਮੀਲਾ ਨਾਕਰਾ (ਡਿਪਟੀ ਡਾਇਰੈਕਟਰ, ਕਲਚਰਲ ਅਫੇਅਰਜ਼), ਗੁਰਵਿੰਦਰ ਕੌਰ (ਡਿਪਟੀ ਡਾਇਰੈਕਟਰ ਸਕੂਲਜ਼ ਅਕੈਡਮਿਕ ਐਂਡ ਐਗਜ਼ਾਮੀਨੇਸ਼ਨ), ਰਾਹੁਲ ਜੈਨ (ਡਿਪਟੀ ਡਾਇਰੈਕਟਰ ਸਕੂਲ, ਕਾਲੇਜਿਜ), ਹਰਲੀਨ ਗੁਲੇਰੀਆ (ਡਿਪਟੀ ਡਾਈਰੈਕਟਰ ਮਿਡਲ ਐਜੂਕੇਸ਼ਨ), ਮਨੀਸ਼ ਜੋਸ਼ੀ (ਚੀਫ ਐਗਜੀਕਿਊਟਿਵ ਆਫਿਸਰ), ਰਾਜੀਵ ਪਾਲੀਵਾਲ (ਪਿ੍ਰੰਸੀਪਲ ਜੀਐਮਟੀ) ਸ਼ਾਲੂ ਸਹਿਗਲ (ਪਿ੍ਰੰਸੀਪਲ ਲੋਹਾਰਾਂ), ਸੋਨਾਲੀ (ਪਿ੍ਰੰਸੀਪਲ ਕੈਂਟ ਜੰਡਿਆਲਾ ਰੋਡ), ਮੀਨਾਕਸ਼ੀ ਸ਼ਰਮਾ (ਪਿ੍ਰੰਸੀਪਲ ਰਾਇਲ ਵਰਲਡ), ਸ਼ੀਤੂ ਖੰਨਾ (ਪਿ੍ਰੰਸੀਪਲ ਕਪੂਰਥਲਾ ਰੋਡ) ਅਤੇ ਸੀਨੀਅਰ ਅਧਿਆਪਕਾਂ ਨੇ ਯੱਗ ਵਿੱਚ ਆਹੂਤੀਆਂ ਪਾ ਕੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਯੱਗ ਸੰਪੂਰਨ ਹੋਣ ਤੋਂ ਬਾਅਦ ਸਾਰੇ ਮੈਂਬਰਾਂ ਨੇ ਨਵੇਂ ਸੈਸ਼ਨ ਦੇ ਸ਼ੁੱਭ-ਆਰੰਭ ਲਈ ਇੱਕ-ਦੂਸਰੇ ਨੂੰ ਵਧਾਈ ਦਿੱਤੀ। ਹਵਨ ਦੀ ਸਮਾਪਤੀ ਉਪਰੰਤ ਸਾਰਿਆਂ ਪ੍ਰਸ਼ਾਦ ਵੰਡਿਆ ਗਿਆ।

Leave a Reply

Your email address will not be published. Required fields are marked *