*ਕੰਢੀ ‘ਚ ‘ਆਪ’ ਨੂੰ ਮਿਲਿਆ ਭਰਵਾਂ ਹੁੰਗਾਰਾ, ਵੱਖ ਵੱਖ ਸਿਆਸੀ ਪਾਰਟੀਆਂ ਛੱਡ ਲੋਕਾਂ ਫਡ਼ਿਆ ‘ਆਪ’ ਦਾ ਝਾਡ਼ੂ*

Uncategorized
Spread the love

ਤਲਵਾਡ਼ਾ,15 ਨਵੰਬਰ (ਦੀਪਕ ਠਾਕੁਰ)-ਹਲ਼ਕਾ ਦਸੂਹਾ ਵਿਧਾਇਕ ਦੇ ਗੁਆਂਢੀ ਪਿੰਡ ਭੋਲ ਦੀ ਸਾਬਕਾ ਸਰਪੰਚ ਸਮੇਤ ਵੱਡੀ ਗਿਣਤੀ ਲੋਕ ‘ਆਪ’ ਵਿਚ ਸ਼ਾਮਲ ਹੋਏ। ਪਿੰਡ ਭੋਲ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ, ਮੀਟਿੰਗ ‘ਚ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਮੋਹਨ ਲਾਲ ਤੇ ਹਲ਼ਕਾ ਦਸੂਹਾ ਇੰਚਾਰਜ ਐਡ. ਕਰਮਵੀਰ ਘੁੰਮਣ ਵੀ ਸ਼ਾਮਲ ਹੋਏ। ‘ਆਪ’ ਨੂੰ ਕੰਢੀ ਖ਼ੇਤਰ ‘ਚ ਉਸ ਵੇਲ਼ੇ ਭਾਰੀ ਜਨ ਸਮਰਥਨ ਮਿਲਿਆ ਜਦੋਂ ਪਿੰਡ ਦੀ ਸਾਬਕਾ ਸਰਪੰਚ ਰੀਨਾ ਦੇਵੀ ਦੀ ਅਗਵਾਈ ਹੇਠ ਭਾਜਪਾ ਦੀ ਟਿਕਟ ’ਤੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮੰਤੀ ਦੀ ਚੋਣ ਲਡ਼ ਚੁੱਕੇ ਪੁਸ਼ਪਿੰਦਰ ਸਿੰਘ ਜੋਗੀ ਤੇ ਰਜਨੀ ਬਾਲਾ ਭਟੇਡ਼, ਦਾਤਾਰਪੁਰ ਤੋਂ ਭਾਜਪਾ ਆਗੂ ਤੇ ਸਮਾਜ ਸੇਵਕ ਮਹੰਤ ਰਮੇਸ਼ਵਰ ਸਿੰਘ ਸਮੇਤ ਕਰੀਬ ਇੱਕ ਦਰਜਨ ਤੋਂ ਵਧ ਵੱਖ – ਵੱਖ ਪਾਰਟੀਆਂ ਦੇ ਆਗੂ ਤੇ ਵਰਕਰ ਪਾਰਟੀਆਂ ਛੱਡ ‘ਆਪ’ ਵਿਚ ਸ਼ਾਮਲ ਹੋਏ। ‘ਆਪ’ ਵਿਚ ਸ਼ਾਮਲ ਹੋਣ ਵਾਲਿਆਂ ਦਾ ਜ਼ਿਲ੍ਹਾ ਪ੍ਰਧਾਨ ਮੋਹਨ ਲਾਲ ਤੇ ਐਡ. ਘੁੰਮਣ ਨੇ ‘ਆਪ’ ਦੇ ਮਫਰਲ ਪਾ ਕੇ ਪਾਰਟੀ ‘ਚ ਸਵਾਗਤ ਕੀਤਾ। ਇਸ ਮੌਕੇ ਬੋਲਦਿਆਂ ‘ਆਪ’ ਆਗੂ ਐਡ ਘੁੰਮਣ ਨੇ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪੰਜਾਬ ਵਾਸੀ ਰਾਜ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁੱਖੀ ਹਨ, ਕੰਢੀ ਵਾਸੀ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਸਰਪ੍ਰਸਤ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਆਪ ਮੁਹਾਰੇ ਪਾਰਟੀ ‘ਚ ਸ਼ਾਮਲ ਹੋ ਪੰਜਾਬ ਵਿਚ ਆਮ ਆਦਮੀ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ। ਉਨ੍ਹਾਂ ਕਾਂਗਰਸੀ ਵਿਧਾਇਕਾਂ ’ਤੇ ਲੋਕਾਂ ਦੀਆਂ ਆਸਾਂ ’ਤੇ ਪੂਰਾ ਨਾ ਉਤਰਨ ਅਤੇ ਵੋਟਾਂ ਲੈ ਕੇ ਮੁਡ਼ ਸਾਰ ਨਾ ਲੈਣ ਦੇ ਦੋਸ਼ ਲਗਾਏ। ਵਿਧਾਇਕਾਂ ਦੀ ਕਾਰਗੁਜ਼ਾਰੀ ਤੋਂ ਲੋਕ ਨਾਖੁਸ਼ ਹਨ, ਹਲ਼ਕੇ ‘ਚ ਵਿਕਾਲ ਲਈ ‘ਆਪ’ ਵੱਲ ਦੇਖ ਰਹੇ ਹਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ‘ਆਪ’ ਦੇ ਸ਼ਹਿਰੀ ਪ੍ਰਧਾਨ ਵਿਕਰਾਂਤ ਜੋਤੀ, ਸਰਕਲ ਪ੍ਰਧਾਨ ਵਕੀਲ ਸਿੰਘ, ਹਲ਼ਕਾ ਇੰਚਾਰਜ ਚੱਬੇਵਾਲ ਹਰਮਿੰਦਰ ਸਿੰਘ ਸੰਧੂ, ਬਲਾਕ ਪ੍ਰਧਾਨ ਸ਼ੰਭੂ ਦੱਤ, ਨਿਸ਼ੂ ਮੈਗੀ ਤਲਵਾਡ਼ਾ, ਜਸਵਿੰਦਰ ਕੌਰ ਬਰਿੰਗਲੀ, ਸਵਰਨ ਸਿੰਘ ਅੰਬੀ ਆਦਿ ਵੱਡੀ ਗਿਣਤੀ ‘ਆਪ’ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *