*ਯੂਪੀ ਦਿੱਲੀ ਤੋਂ ਬਾਅਦ ਵਿਵਾਦਤ ਸੰਤ ਯਤੀ ਮਹਾਰਾਜ ਨੇ ਹਿਮਾਚਲ ਤੇ ਪੰਜਾਬ ਵੱਲ ਕੀਤਾ ਰੁਖ਼, ਦੇਸ਼ ਦੀ ਵੱਡੀ ਘੱਟ ਗਿਣਤੀ ਨੂੰ ਹਿੰਦੂ ਧਰਮ ਲਈ ਖ਼ਤਰਾ ਦੱਸਿਆ*

पंजाब
Spread the love

ਤਲਵਾਡ਼ਾ,11 ਅਪ੍ਰੈਲ {ਦੀਪਕ ਠਾਕੁਰ}-ਯੂਪੀ,ਛੱਤੀਸਗਡ਼੍ਹ ,ਦਿੱਲੀ ਆਦਿ ‘ਚ ਧਰਮ ਸੰਸਦਾਂ ਰਾਹੀਂ ਦੇਸ਼ ਦੀ ਵੱਡੀ ਘੱਟ ਗਿਣਤੀ ਨੂੰ ਨਿਸ਼ਾਨਾ ਬਣਾ ਵਿਵਾਦਾਂ ‘ਚ ਘਿਰੇ ਯਤੀ ਸਤਦੇਵਾਨੰਦ ਸਰਸਵਤੀ ਮਹਾਰਾਜ ਨੇ ਸ਼ਾਂਤ ਮਈ ਪ੍ਰਦੇਸ਼ ਹਿਮਾਚਲ ਅਤੇ ਪੰਜਾਬ ਵੱਲ ਰੁਖ਼ ਕੀਤਾ ਹੈ। ਇਸੇ ਸਬੰਧ ‘ਚ 17 ਤਾਰੀਕ ਤੋਂ ਜ਼ਿਲ੍ਹਾ ਊਨਾ ਦੇ ਸਰਹੱਦੀ ਕਸਬਾ ਮੁਬਾਰਿਕਪੁਰ ਵਿਖੇ ਅਖਿਲ ਭਾਰਤੀ ਸੰਤ ਪਰਿਸ਼ਦ ਵੱਲੋਂ ਧਰਮ ਸੰਸਦ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੱਜ ਸਥਾਨਕ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਇੱਕ ਵਾਰ ਫ਼ਿਰ ਧਰਮ ਸੰਸਦ ਦੇ ਸੰਯੋਜਕ ਯਤੀ ਸਤਦੇਵਾਨੰਦ ਸਰਸਵਤੀ ਮਹਾਰਾਜ ਨੇ ਦੇਸ਼ ਦੀ ਵੱਡੀ ਘੱਟ ਗਿਣਤੀ ਅਬਾਦੀ ਖ਼ਿਲਾਫ਼ ਭਡ਼ਕਾਊ ਬਿਆਨ ਦਿੱਤੇ, ਉਨ੍ਹਾਂ ਬਿਨ੍ਹਾਂ ਕਿਸੇ ਧਰਮ ਦਾ ਨਾਂ ਲਿਆਂ ਕਿਹਾ ਕਿ 20 ਫੀਸਦੀ ਵਾਲੇ 80 ਫੀਸਦੀ ਨੂੰ ਡਰਾ ਧਮਕਾ ਰਹੇ ਹਨ, ਅਤੇ 80 ਫੀਸਦੀ ਵਾਲੇ ਸਿਆਸੀ ਲੋਕਾਂ ਅਤੇ ਪ੍ਰਸ਼ਾਸਨ ਵੱਲ ਦੇਖ ਰਹੇ ਹਨ। ਵੱਡੀ ਘੱਟ ਗਿਣਤੀ ਵੱਲੋਂ ਗਿਣੀਮਿੱਥੀ ਸਾਜ਼ਿਸ਼ ਤਹਿਤ ਹਿੰਦੂ ਸਮਾਜ ਦੀਆਂ ਔਰਤਾਂ ਖ਼ਿਲਾਫ਼ ਜਿਹਾਦ ਛੇਡ਼ਿਆ ਹੋਇਆ ਹੈ, ਜਿਸਨੂੰ ‘ਲਵ ਜਿਹਾਦ’ ਦੀ ਬਜਾਇ ‘ਜਿਹਾਦ ਅਗੇਂਸਟ ਕਾਫ਼ਿਰ ਵਿਮਨ’ ਕਹਿਣਾ ਉਚਿੱਤ ਹੋਵੇਗਾ। ਵੱਡੀ ਘੱਟ ਗਿਣਤੀ ਦੀ ਆਬਾਦੀ ‘ਚ ਲਗਾਤਾਰ ਹੋ ਰਹੇ ਵਾਧੇ ਦਾ ਡਰ ਦਿਖਾਉਂਦੇ ਹੋਇਆਂ ਯਤੀ ਮਹਾਰਾਜ ਨੇ ਦਾਅਵਾ ਕੀਤਾ ਕਿ 2029 ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਮੁਸਲਿਮ ਬਣੇਗਾ, ਉਦੋਂ ਸਨਾਤਨੀ ਲੋਕਾਂ ’ਤੇ ਹੋਰ ਤਸ਼ਦੱਦ ਵਧਣਗੇ। ਹਿੰਦੂ ਮੰਦਰ ਤੋਡ਼ੇ ਜਾ ਰਹੇ ਹਨ, ਹਿੰਦੂਆਂ ਦੀਆਂ ਧਾਰਮਿਕ ਆਸਥਾਵਾਂ ’ਤ ਹਮਲੇ ਕੀਤੇ ਜਾ ਰਹੇ ਹਨ, ਪੱਛਮੀ ਬੰਗਾਲ ‘ਚ ਚੋਣਾਂ ਤੋਂ ਬਾਅਦ ਭਾਜਪਾ ਦਾ ਪ੍ਰਚਾਰ ਕਰਨ ਵਾਲੇ ਸਨਾਤਨੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ, ਕੇਰਲਾ ਅਤੇ ਗੁਜਰਾਤ ਵਿੱਚ ਵੀ ਸਨਾਤਨੀ ਲੋਕਾਂ ਜਾਂ ਭਗਵਾਂ ਕੱਪਣੇ ਪਾਉਣ ਵਾਲਿਆਂ ’ਤੇ ਜ਼ਬਰ ਹੋ ਰਿਹਾ ਹੈ, ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਇੱਕ ਜ਼ਿਲ੍ਹਾ ਇਸਲਾਮਿਕ ਘੋਸ਼ਿਤ ਕਰ ਦਿੱਤਾ ਗਿਆ। ਸੋੋਚਣ ਦੀ ਲੋਡ਼ ਹੈ ਕਿ ਸਾਡਾ ਦੁਸ਼ਮਣ ਕੌਣ ਹੈ। ਉਕਤ ਮਸਲਿਆਂ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਕਸਬਾ ਮੁਬਾਰਿਕਪੁਰ ਵਿਖੇ 17, 18 ਤੇ 19 ਤਾਰੀਕ ਨੂੰ ਧਰਮ ਸੰਸਦ ਸੱਦੀ ਗਈ ਹੈ। ਜਿਸ ਵਿੱਚ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਤੋਂ ਸੰਤ ਸਮਾਜ ਭਾਗ ਲੈ ਰਿਹਾ ਹੈ। ਹਾਲਾਂਕਿ ਇਸ ਧਰਮ ਸੰਸਦ ‘ਚ ਧਰਮ ਦੀ ਕੋਈ ਗੱਲ ਨਹੀਂ ਬਲਕਿ ਅਸੀਂ ਕਿੰਵੇਂ ਬਚਾਂਗੇ ’ਤੇ ਚਰਚਾ ਕੀਤੀ ਜਾਵੇਗੀ।
ਯਤੀ ਮਹਾਰਾਜ ਨੇ ਦਿੱਲੀ ਵਿਖੇ ਧਰਮ ਸੰਸਦ ਦੌਰਾਨ ਕੁੱਝ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਏ ਜਾਣ ਸਬੰਧੀ ਪੱੁਛੇ ਸਵਾਲ ’ਤੇ ਪਹਿਲਾਂ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ, ਮਗਰੋਂ ਕਿਹਾ ਕਿ ਧਰਮ ਸੰਸਦ ‘ਚ ਕੁੱਝ ਵਾਮਪੰਥੀ ਵਿਚਾਰ ਧਾਰਾ ਜਾਂ ਪਾਕਿਸਤਾਨੀ ਇਸਲਾਮਿਕ ਜਿਹਾਦਿਆਂ ਦੇ ਪੈਸੇ ’ਤੇ ਪਲਣ ਵਾਲੇ ਪੱਤਰਕਾਰ ਸਾਨੂੰ ਭਾਵ ਸੰਤ ਸਮਾਜ ਨੂੰ ਹੀ ਗ਼ਲਤ ਦਸ ਰਹੇ ਸਨ। ਯਤੀ ਮਹਾਰਾਜ ਨੇ ਅਸਿੱਧੇ ਢੰਗ ਨਾਲ ਭਾਰਤੀ ਸਵਿੰਧਾਨ ’ਤੇ ਸਵਾਲ ਉਠਾਏ ਅਤੇ ਵਿਰੋਧ ਕੀਤਾ। ਉਨ੍ਹਾਂ ਸਪਸ਼ਟ ਕੀਤਾ ਕਿ ਧਰਮ ਸੰਸਦ ਵਿੱਚ ਸਿਰਫ਼ ਸਨਾਤਨੀ ਪੱਤਰਕਾਰ ਹੀ ਹਿੱਸਾ ਲੈ ਸਕਦੇ ਹਨ। ਸਵਾਲ ਦੇ ਜਵਾਬ ‘ਚ ਯਤੀ ਮਹਾਰਾਜ ਨੇ ਕਿਹਾ ਕਿ ਗੁਰਦੁਆਰਾ ਮੰਦਰ ਇੱਕ ਹੀ ਹਨ।

 

Leave a Reply

Your email address will not be published. Required fields are marked *