ਪੈਰਿਸ 13 ਅਪ੍ਰੈਲ (ਪੱਤਰ ਪ੍ਰੇਰਕ ) ਸ਼੍ਰੋਮਣੀ ਅਕਾਲੀ ਦਲ ਯੂਰੋਪ ਦੇ ਅਹੁਦੇਦਾਰਾਂ ਕ੍ਰਮਵਾਰ ਇਟਲੀ ਤੋਂ ਜਗਵੰਤ ਸਿੰਘ ਲਹਿਰਾ, ਲਖਵਿੰਦਰ ਸਿੰਘ ਡੋਗਰਾਂਵਾਲ , ਜਗਜੀਤ ਸਿੰਘ ਫਤਿਹਗੜ , ਹਰਦੀਪ ਸਿੰਘ ਬੋਦਲ ਫਰਾਂਸ ਤੋਂ ਜਸਵੰਤ ਸਿੰਘ ਭਦਾਸ , ਕੁਲਦੀਪ ਸਿੰਘ ਖਾਲਸਾ , ਕੇਵਲ ਸਿੰਘ ਜੱਬੋ , ਇਕਬਾਲ ਸਿੰਘ ਭੱਟੀ ਸਪੇਨ ਤੋਂ ਲਾਭ ਸਿੰਘ ਭੰਗੂ ਨੌਰਵੇ ਤੋਂ ਮਸਤਾਨ ਸਿੰਘ ਨੌਰਾ ਆਦਿ ਨੇ ਇਟਲੀ ਵੱਸਦੇ ਭੁੰਗਰਨੀ ਪ੍ਰੀਵਾਰ ਦੇ ਮੁਖੀ ਜਥੇਦਾਰ ਗੁਰਚਰਨ ਸਿੰਘ ਭੁੰਗਰਨੀ ਅਤੇ ਸਰਦਾਰਨੀ ਸੁਰਿੰਦਰ ਕੌਰ ਭੁੰਗਰਨੀ ਨੂੰ ਉਨ੍ਹਾਂ ਦੇ ਵਿਆਹ ਦੀ 29ਵੀਂ ਵਰੇਗੰਢ ਮੌਕੇ ਢੇਰ ਸਾਰੀਆਂ ਮੁਬਾਰਕਾਂ ਭੇਜਦੇ ਹੋਏ ਕਿਹਾ ਕਿ ਪ੍ਮਾਤਮਾਂ ਕਰੇ ਕਿ ਭੁੰਗਰਨੀ ਪਰੀਵਾਰ ਹਮੇਸ਼ਾਂ ਗੁਰਮਰਿਆਦਾ ਅਨੁਸਾਰ ਚੜਦੀਆਂ ਕਲਾ ਵਿਚ ਰਹਿੰਦਾ ਹੋਇਆ ਖੁਸ਼ੀਆਂ ਖੇੜਿਆਂ ਭਰਿਆ ਜੀਵਨ ਬਤੀਤ ਕਰਨ ਦੇ ਨਾਲ ਨਾਲ ਚਾਰੇ ਪਾਸੇ ਮਹਿਕਾਂ ਖਿਲਾਰਦਾ ਰਹੇ | ਅਜੋਕੇ ਜਮਾਨੇ ‘ਚ ਵਿਦੇਸ਼ਾਂ ਵਿੱਚ ਰਹਿ ਕੇ ਵੀ ਬਾਣੀ ਬਾਣੇ ਅਤੇ ਗੁਰੂ ਦੇ ਨਾਲ ਜੁੜ ਕੇ ਰਹਿਣਾ ਵਿਰਲਿਆਂ ਦੇ ਹਿੱਸੇ ਹੀ ਆਉਂਦਾ ਹੈ | ਅਸੀਂ ਸਾਰੇ ਉਸ ਪਰਮਾਤਮਾਂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾਂ ਹਮੇਸ਼ਾਂ ਹੀ ਭੁੰਗਰਨੀ ਪ੍ਰੀਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤਾਂ ਕਿ ਉਹ ਆਪ ਵੀ ਹਮੇਸ਼ਾਂ ਗੁਰੂ ਨਾਲ ਜੁੜੇ ਰਹਿਣ ਅਤੇ ਹੋਰਨਾਂ ਨੂੰ ਵੀ ਗੁਰੂ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਰਹਿਣ | ਅਸੀਂ ਇੱਕ ਵਾਰ ਫਿਰ ਭੁੰਗਰਨੀ ਪ੍ਰੀਵਾਰ ਨੂੰ ਉਨ੍ਹਾਂ ਦੇ ਵਿਆਹ ਦੀ 29ਵੀਂ ਵਰੇਗੰਢ ਮੌਕੇ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ ,ਪ੍ਰਮਾਤਮਾਂ ਸਮੁੱਚੇ ਪ੍ਰੀਵਾਰ ਨੂੰ ਲੰਮੇਰੀ ਆਯੂ ਬਖਸ਼ੇ ਅਤੇ ਬੱਚਿਆਂ ਨੂੰ ਆਗਿਆਕਾਰੀ ਹੋਵਣ ਦਾ ਮਾਣ ਦੇਵੇ |





