*ਗੁਰਦੁਆਰਾ ਸਿੰਘ ਸਭਾ ਫਰਾਂਸ ਵੱਲੋਂ ਸਲਾਨਾ ਨਗਰ ਕੀਰਤਨ ਇਸ ਵਾਰ ਸੋਲਾਂ ਅਪ੍ਰੈਲ ਨੂੰ ਸਜਾਇਆ ਜਾਵੇਗਾ—-ਪ੍ਰਬੰਧਕ*

Uncategorized
Spread the love

ਪੈਰਿਸ 9ਅਪ੍ਰੈਲ (ਭੱਟੀ ਫਰਾਂਸ ) ਖਾਲਸਾ ਪੰਥ ਦੇ ਸਿਰਜਣਾ ਦਿਵਸ ਦੀ ਖੁਸ਼ੀ ਵਿੱਚ ਫਰਾਂਸ ਸਥਿੱਤ ਸਮੂੰਹ ਗੁਰਦੁਆਰਿਆਂ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਫਰਾਂਸ (ਬੋਬੀਨੀ) ਦੀ ਪ੍ਰਬੰਧਕ ਕਮੇਟੀ ਦੇ ਉਪਰਾਲੇ ਸਦਕਾ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੋਲਾਂ ਅਪ੍ਰੈਲ ਦਿਨ ਐਤਵਾਰ ਨੁੰ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਜਿਸਦੀ ਬਕਾਇਦਾ ਪ੍ਰਵਾਨਗੀ ਫਰੈਂਚ ਪੁਲਿਸ ਨੇ ਦੇ ਦਿੱਤੀ ਹੈ । ਪਬਲਿਕ ਸਕਿਉਰਿਟੀ ਨੂੰ ਦੇਖਦੇ ਹੋਏ ਇਲਾਕਾ ਪੁਲਿਸ ਪ੍ਰਸ਼ਾਸਨ ਨੇ ਗੁਰਦੁਆਰਾ ਕਮੇਟੀ ਨਾਲ ਮੀਟਿੰਗ ਕਰਕੇ ਜਿੱਥੇ ਪੁਖਤਾ ਪ੍ਰਬੰਧ ਕੀਤੇ ਹਨ ਉੱਥੇ ਹੀ ਪਿਛਲੇ ਸਾਲਾਂ ਵਾਲੇ ਰਸਤੇ ਨੂੰ ਬਦਲ ਕੇ ਨਵੇਂ ਰਸਤੇ ਦਾ ਨਕਸ਼ਾ ਵੀ , ਜੋ ਕਿ ਪੰਜ ਕਿਲੋਮੀਟਰ ਦੇ ਕਰੀਬ ਬਣਦਾ ਹੈ, ਪ੍ਰਬੰਧਕਾਂ ਨੂੰ ਮੁਹਈਆ ਕਰਵਾ ਦਿੱਤਾ ਹੈ । ਪਿਛਲੇ ਸਾਲਾਂ ਵਾਂਗ ਲੰਗਰ ਜਿਹੜੇ ਕਿ ਵੱਖੋ ਵੱਖ ਜਗਾਹ ਤੇ ਨਗਰ ਕੀਰਤਨ ਵਾਲੇ ਰਾਹ ਤੇ ਲੱਗਦੇ ਸਨ ਉਹ ਇਸ ਵਾਰ ਮਿਥੇ ਹੋਏ ਰਸਤੇ ਦੇ ਅੱਧ ਵਿੱਚ ਸਿਰਫ ਇੱਕੋ ਜਗਾਹ ਤੇ ਹੀ ਲੱਗਣਗੇ ਅਤੇ ਗਤਕੇ ਦੇ ਜੌਹਰ ਵੀ ਉਸੇ ਜਗਾਹ ਤੇ ਹੀ ਦਿਖਾਏ ਜਾਣਗੇ । ਇਸ ਨਗਰ ਕੀਰਤਨ ਵਿੱਚ ਦੂਰ ਦੁਰਾਡਿਆ ਤੋਂ ਕਰੀਬਨ ਅੱਠ ਤੋਂ ਦਸ ਹਜਾਰ ਦੀ ਸਾਧ ਸੰਗਤ ਇਸ ਵਿਸ਼ਾਲ ਨਗਰ ਕੀਰਤਨ ਵਿੱਚ ਪਹੁੰਚ ਕੇ ਗੁਰੂ ਦੀਆ ਖੁਸ਼ੀਆ ਪ੍ਰਾਪਤ ਕਰਦੀ ਹੈ । ਧਰਮ ਤੇ ਆਸਥਾ ਰੱਖਣ ਬਹੁਤ ਸਾਰੇ ਫਰੈਂਚ ਨਾਗਰਿਕ ਵੀ ਹਰੇਕ ਸਾਲ ਉਚੇਚੇ ਤੌਰ ਤੇ ਨਗਰ ਕੀਰਤਨ ਵਾਲੇ ਰਸਤੇ ਦੇ ਆਲੇ ਦੁਆਲੇ ਖੜ ਕੇ ਸਿੱਖ ਧਰਮ ਦੇ ਇਸ ਅਲੌਕਿਕ ਨਜਾਰੇ ਨੂੰ ਦੇਖ ਕੇ ਖੁਸ਼ ਹੋਣ ਦੇ ਨਾਲ ਨਾਲ ਗੁਰੂ ਦਾ ਲੰਗਰ ਵੀ ਸਤਿਕਾਰ ਸਾਹਿਤ ਛਕਦੇ ਹਨ । ਯੂਰਪ ਦੀਆਂ ਧਾਰਮਿਕ ਸ਼ਖਸ਼ੀਅਤਾ ਦੇ ਨਾਲ ਨਾਲ ਇਲਾਕੇ ਦੇ ਮੇਅਰ ਅਤੇ ਡਿਪਟੀ ਮੇਅਰ ਸਰਦਾਰ ਰਣਜੀਤ ਸਿੰਘ ਗੋਰਾਇਆ ਸਾਹਿਤ ਐਸ.ਐਸ.ਪੀ (ਪੁਲਿਸ) ਬੋਬੀਨੀ ਨੂੰ ਵੀ ਪ੍ਰਬੰਧਕਾਂ ਨੇ ਉਚੇਚੇ ਤੌਰ ਤੇ ਹਾਜਰੀ ਭਰਨ ਵਾਸਤੇ ਸੱਦਾ ਪੱਤਰ ਭੇਜਿਆ ਹੋਇਆ ਹੈ ਤਾਂ ਕਿ ਇਸ ਧਾਰਮਿਕ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ। ਇਸ ਨਗਰ ਕੀਰਤਨ ਦੀ ਅਗਵਾਈ ਮਹਾਰਾਜ ਜੀ ਦੀ ਪਾਲਕੀ ਦੇ ਅੱਗੇ ਪੰਜ ਸ਼੍ਰੀ ਸਾਹਿਬਾਂ ਦੀ ਛਤਰ ਛਾਇਆ ਹੇਠ ਗੁਰੂ ਦੇ ਸਾਜੇ ਨਿਵਾਜੇ ਪੰਜ ਪਿਆਰੇ ਕਰਨਗੇ । ਧਾਰਮਿਕ ਮਰਿਆਦਾ ਦੀ ਬਹਾਲੀ ਵਾਸਤੇ ਬੀਬੀਆ ਪਾਣੀ ਦੇ ਛਿੜਕਾਉ ਦੇ ਨਾਲ ਨਾਲ ਝਾੜੂ ਫੇਰਦੀਆ ਹੋਈਆਂ ਉਸ ਰਸਤੇ ਨੂੰ ਨਾਲੋ ਨਾਲ ਸਾਫ ਕਰਦੀਆਂ ਜਾਣਗੀਆ ਜਿਸ ਰਸਤੇ ਤੋਂ ਮਹਾਰਾਜ ਦੀ ਸਵਾਰੀ ਨੇ ਲੰਘਣਾ ਹੋਵੇਗਾ 

 

Leave a Reply

Your email address will not be published. Required fields are marked *