*ਫਾਇਰ ਸੀਜ਼ਨ ਦੇ ਬਾਵਜੂਦ ਨੀਮ ਪਹਾਡ਼ੀ ਪਿੰਡਾਂ ‘ਚ ਕੱਚੇ ਕੋਲੇ ਦੀਆਂ ਬੇਖ਼ੌਫ਼ ਮਘ ਰਹੀਆਂ ਭੱਠੀਆਂ, ਵੱਡੇ ਹਾਦਸੇ ਨੂੰ ਸੱਦਾ ਦੇ ਰਹੀਆਂ*

पंजाब
Spread the love

ਤਲਵਾਡ਼ਾ,15 ਮਈ (ਦੀਪਕ ਠਾਕੁਰ)-ਅੱਤ ਦੀ ਪੈ ਰਹੀ ਗਰਮੀ ਕਾਰਨ ਪੰਜਾਬ ਸਮੇਤ ਉਤੱਰ ਭਾਰਤ ਤੰਦੂਰ ਵਾਂਗ ਤਪ ਰਿਹਾ ਹੈ। ਰੋਜ਼ਾਨਾ ਅੱਗ ਲੱਗਣ ਦੀਆਂ ਘਟਾਨਾਵਾਂ ਵਾਪਰ ਰਹੀਆਂ ਹਨ। ਇਸ ਦੇ ਬਾਵਜੂਦ ਕੰਢੀ ਖ਼ੇਤਰ ਦੇ ਨੀਮ ਪਹਾਡ਼ੀ ਪਿੰਡਾਂ ‘ਚ ਕੱਚੇ ਕੋਲੇ ਦੀਆਂ ਭੱਠੀਆਂ ਬੇਖ਼ੌਫ਼ ਮਘ ਰਹੀਆਂ ਹਨ। ਕਹਿਰਾਂ ਦੀ ਪੈ ਰਹੀ ਗਰਮੀ ‘ਚ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਹੀਆਂ ਹਨ।

ਬਲਾਕ ਦੇ ਨੀਮ ਪਹਾਡ਼ੀ ਪਿੰਡ ਭੋਲ ਬਦਮਾਣੀਆਂ, ਧਰਮਪੁਰ, ਸੁਖਚੈਨਪੁਰ ਆਦਿ ਪਿੰਡਾਂ ‘ਚ ਕੱਚੇ ਕੋਲੇ ਦੀਆਂ ਮਘ ਰਹੀਆਂ ਭੱਠੀਆਂ ‘ਆਪ’ ਸਰਕਾਰ ਦੇ ਬਦਲਾਅ ਦੇ ਦਾਅਵਿਆਂ ਨੂੰ ਮੂੰਹ ਚਿਡ਼ਾ ਰਹੀਆਂ ਹਨ। ਜੰਗਲਾਤ ਵਿਭਾਗ ਅਨੁਸਾਰ 14 ਅਪ੍ਰੈਲ ਤੋਂ 30 ਜੂਨ ਤੱਕ ਫਾਇਰ ਸੀਜ਼ਨ ਹੈ, ਇਸ ਦੌਰਾਨ ਦਰੱਖਤਾਂ ਦੀ ਕਟਾਈ ’ਤੇ ਮੁਕੰਮਲ ਰੋਕ ਲੱਗੀ ਹੋਈ ਹੈ, ਜੰਗਲਾਤ ਖ਼ੇਤਰ ‘ਚ ਕਿਸੇ ਵੀ ਤਰ੍ਹਾਂ ਦੀ ਅੱਗਜ਼ਨੀ ’ਤੇ ਮਨਾਹੀ ਹੈ। ਪਰ ਉਕਤ ਪਿੰਡਾਂ ‘ਚ ਦੋ ਦਰਜਨ ਤੋਂ ਵਧ ਚੱਲ ਰਹੀਆਂ ਕੱਚੇ ਕੋਲੇ ਦੀਆਂ ਭੱਠੀਆਂ ਜੰਗਲਾਤ ਵਿਭਾਗ ਦੇ ਦਾਅਵਿਆਂ ਨੂੰ ਮੂੰਹ ਚਿਡ਼੍ਹਾ ਰਹੀਆਂ ਹਨ। ਸੂਤਰਾਂ ਦੀ ਮੰਨੀਏ ਤਾਂ ਇਹ ਸਾਰਾ ਕਾਰੋਬਾਰ ਜੰਗਲਾਤ ਵਿਭਾਗ, ਸਿਆਸੀ ਤੇ ਮਾਫੀਆ ਦੀ ਮਿਲੀਭੁਗਤ ਨਾਲ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਸਮਾਜਿਕ ਸੰਗਠਨਾਂ ਤੇ ਵਾਤਾਵਰਣ ਪ੍ਰੇਮੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਸ ਮਾਮਲੇ ਦੀ ਉਚ ਪੱਧਰੀ ਜਾਂਚ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਜੰਗਲਾਤ ਵਿਭਾਗ ਦੇ ਇੱਕ ਸਾਬਕਾ ਅਧਿਕਾਰੀ ਨੇ ਦੱਸਿਆ ਕਿ ਫਾਇਰ ਸੀਜ਼ਨ ‘ਚ ਜੰਗਲ ਜਾਂ ਇਸ ਦੇ ਨੇਡ਼ਲੇ ਖ਼ੇਤਰ ‘ਚ ਕਿਸੇ ਵੀ ਤਰ੍ਹਾਂ ਦੀ ਅੱਗਜ਼ਨੀ ’ਤੇ ਰੋਕ ਹੁੰਦੀ ਹੈ। ਇਸ ਸੀਜ਼ਨ ‘ਚ ਕੱਚੇ ਕੋਲੇ ਦੀਆਂ ਚੱਲ ਰਹੀਆਂ ਭੱਠੀਆਂ ਚਿੰਤਾ ਵਿਸ਼ਾ ਹਨ, ਜੋ ਕਿ ਜਾਂਚ ਦਾ ਵਿਸ਼ਾ ਹੈ।

ਡੀਐਫਓ ਦਸੂਹਾ ਅਟਲ ਮਹਾਜਨ ਨੇ ਕਿਹਾ ਕਿ ਕਹਿਰਾਂ ਦੀ ਪੈ ਰਹੀ ਗਰਮੀ ਅਤੇ ਫਾਇਰ ਸੀਜ਼ਨ ਦੇ ਚੱਲਦਿਆਂ ਜੰਗਲਾਤ ਵਿਭਾਗ ਦਾ ਅਮਲਾ ਪੂਰਾ ਅਲਰਟ ਹੈ। ਜੰਗਲਾਤ ਏਰੀਏ ‘ਚ ਬੀਡ਼ੀ ਪੀਣ ਤੱਕ ਦੀ ਮਨਾਹੀ ਹੈ। ਭੋਲ ਬਦਮਾਣੀਆ, ਧਰਮਪੁਰ, ਸੁਖਚੈਨਪੁਰ ਆਦਿ ਪਿੰਡਾਂ ‘ਚ ਕੱਚੇ ਕੋਲੇ ਦੀਆਂ ਚੱਲਦੀਆਂ ਭੱਠੀਆਂ ਸਬੰਧੀ ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਇਹ ਰਕਬਾ ਜੰਗਲਾਤ ਏਰੀਏ ਤੋਂ ਬਾਹਰ ਹੋਵੇ।

 

Leave a Reply

Your email address will not be published. Required fields are marked *