*ਸਿੱਖ ਤਾਲਮੇਲ ਕਮੇਟੀ ਵੱਲੋਂ ਕਾਮੇਡੀ ਕਲਾਕਾਰ ਭਾਰਤੀ ਸਿੰਘ ਖ਼ਿਲਾਫ਼ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ*

पंजाब
Spread the love

ਜਲੰਧਰ (ਦਾ ਮਿਰਰ ਪੰਜਾਬ)-ਟੀ ਵੀ ਕਲਾਕਾਰ ਭਾਰਤੀ ਸਿੰਘ ਨੇ ਜੋ ਸਿੱਖ ਕੌਮ ਦੇ ਕਕਾਰ ਦਾੜ੍ਹੀ ਮੁੱਛਾਂ ਬਾਰੇ ਜੋ ਊਲ ਜਲੂਲ ਭਾਸ਼ਾ ਬੋਲੀ ਸੀ,ਉਸ ਨੂੰ ਲੈ ਕੇ ਸਮੁੱਚੇ ਸਿੱਖ ਜਗਤ ਦੇ ਮਨਾਂ ਵਿੱਚ ਭਾਰੀ ਰੋਸ਼ ਹੈ। ਇਸੇ ਸਬੰਧ ਵਿਚ ਸਿੱਖ ਤਾਲਮੇਲ ਕਮੇਟੀ ਵੱਲੋਂ ਪੁੁਲੀਸ ਡਵੀਜ਼ਨ ਨੰਬਰ 4 ਵਿਖੇ ਭਾਰਤੀ ਸਿੰਘ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ।

ਇਸ ਮੌਕੇ ਤੇ ਥਾਣਾ ਮੁੁਖੀ ਸਰਦਾਰ ਅਵਤਾਰ ਸਿੰਘ ਨੂੰ ਸ਼ਿਕਾਇਤ ਦੇੰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਨੇ ਕਿਹਾ ਕਿ ਆਏ ਦਿਨ ਕੋਈ ਨਾ ਕੋਈ ਸਿੱਖੀ ਦੀ ਸ਼ਾਨ ਦੇ ਖਿਲਾਫ ਊਲ ਜਲੂਲ ਬੋਲਣ ਲੱਗ ਪੈਂਦਾ ਹੈ। ਇਹੋ ਜਿਹੇ ਗਲਤ ਅਨਸਰਾਂ ਖਿਲਾਫ ਕਾਨੂੰਨੀ ਕਾਰਵਾਈ ਕਰਵਾ ਕੇ ਸਲਾਖਾਂ ਪਿੱਛੇ ਨਹੀਂ ਭੇਜਦੇ ਤਾਂ ਇਨ੍ਹਾਂ ਦੀ ਬੇ-ਲਗਾਮ ਬੋਲ ਇਸੇ ਤਰ੍ਹਾਂ ਚਲਦੇ ਰਹਿਣਗੇ,S.H.O ਅਵਤਾਰ ਸਿੰਘ ਨੇ ਕਿਹਾ ਉੱਚ ਅਫ਼ਸਰਾਂ ਨਾਲ ਸਲਾਹ ਮਸ਼ਵਰਾ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ ਸ਼ਿਕਾਇਤ ਪੱਤਰ ਦੇਣ ਵਾਲਿਆਂ ਵਿੱਚ ਪ੍ਰਭਜੋਤ ਸਿੰਘ ਲਖਵੀਰ ਸਿੰਘ ਲੱਕੀ ਅਮਨਦੀਪ ਸਿੰਘ ਟਿੰਕੂ ਸਨੀ ਸਿੰਘ ਓਬਰਾਏ ਮਨਵਿੰਦਰ ਸਿੰਘ ਭਾਟੀਆ ਹਰਪ੍ਰੀਤ ਸਿੰਘ ਰੋਬਿਨ ਹਰਪਾਲ ਸਿੰਘ ਪਾਲੀ ਚੱਢਾ ਅਮਨਦੀਪ ਸਿੰਘ ਬੱਗਾ ਤਜਿੰਦਰ ਸਿੰਘ ਸੰਤਨਗਰ,ਹਰਮਿੰਦਰ ਸਿੰਘ ਬੇਦੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *