*ਗੁਰਦਵਾਰਾ ਸੰਤ ਬਾਬਾ ਪ੍ਰੇਮ ਸਿੰਘ ਲਾ -ਕੋਰਨਵ ਪੈਰਿਸ ਫਰਾਂਸ ਵਿਖੇ ਸਰਬ ਧਰਮ ਦਾ ਆਯੋਜਨ ਕੀਤਾ ਗਿਆ*

विदेश
Spread the love

ਪੈਰਿਸ 19 ਮਈ (ਪੱਤਰ ਪ੍ਰੇਰਕ ) ਫਰਾਂਸ ਵਿੱਚ ਪਹਿਲੀ ਵਾਰੀ ਗੁਰਦਵਾਰਾ ਸੰਤ ਬਾਬਾ ਪ੍ਰੇਮ ਸਿੰਘ ਲਾ ਕੋਰਨਵ ਪੈਰਿਸ ਫਰਾਂਸ ਦੀ ਸਮੂਹ ਸਾਧ ਸੰਗਤ ਦੇ ਉਪਰਾਲੇ ਸਦਕਾ ਸਰਬ ਧਰਮ ਦੇ ਨਾਮ ਹੇਠ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਸਰਬ ਧਰਮ ਦੇ ਇਸ ਪ੍ਰੋਗਰਾਮ ਵਿੱਚ ਸ਼੍ਰੀ ਜੋਗਿੰਦਰ ਕੁਮਾਰ ਜੀ ਜਿਹੜੇ ਕਿ ਫਰਾਂਸ ਵਿਚਲੀਆਂ ਰਜਿਸਟਰਡ ਸਾਰੀਆਂ ਹੀ ਭਾਰਤੀ ਸੰਸਥਾਵਾਂ ਦੇ ਪ੍ਰਮੁੱਖ ਹਨ , ਮੁੱਖ ਮਹਿਮਾਨ ਦੇ ਤੌਰ ਤੇ ਹਾਜਰੀ ਲਗਵਾਉਣ ਵਾਸਤੇ ਪਹੁੰਚੇ ਹੋਏ ਸਨ |

ਇਨ੍ਹਾਂ ਤੋਂ ਇਲਾਵਾ ਐਸੋਸੀਏਸ਼ਨ ਗੋਪੀਉ ਦੇ ਪ੍ਰਧਾਨ ਰਾਜਾ ਗੋਸੁਆਮੀ ਸਾਹਿਤ , ਜਥੇਦਾਰ ਗੁਰਦਿਆਲ ਸਿੰਘ ਖਾਲਸਾ , ਭਾਵਨਾ ਭੱਟ ਮਹਾ ਰਾਸ਼ਟਰ , ਸ਼ਿਵ ਕੁਮਾਰ , ਮਿਸਟਰ ਅਮੀਰੋਦੀਨ ਫਾਰੂਕ ,ਪੀਟਰ ਮਸੀਹ , ਪਿਆਰਾ ਮਸੀਹ , ਮਿਸਟਰ ਸੁਖਵਾਲ , ਯਸ਼ਪਾਲ ਸ਼ਰਮਾ , ਰਾਮ ਲਾਲ , ਸੰਜੀਵ ਵਰਮਾ , ਭਾਈ ਜਸਵਿੰਦਰ ਸਿੰਘ ਪਾਸਲਾ , ਰਾਜਵੀਰ ਸਿੰਘ ਤੁੰਗ , ਭੀਮ ਸੈਨ ਆਦਿ ਚਾਰਾਂ ਧਰਮਾਂ ਦੇ ਲੋਕਾਂ ਨੇ ਹਾਜਰੀ ਭਰੀ | ਹਰੇਕ ਬੁਲਾਰੇ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਨੂੰ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ , ਨਾ ਕਿ ਧਰਮਾਂ ਦੇ ਨਾਮ ਤੇ ਲੋਕਾਈ ਨੂੰ ਆਪਸ ਵਿਚ ਲੜਾਉਣਾਂ |

ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਘਰ ਆਏ ਹੋਏ ਸਾਰੇ ਹੀ ਧਰਮਾਂ ਦੀਆਂ ਲੱਗਭੱਗ 22 ਸ਼ਖਸ਼ੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸ਼੍ਰੀ ਸਿਰੋਪਾਏ ਦੇ ਕੇ ਨਿਵਾਜਿਆ ਗਿਆ | ਮਹਾਰਾਸ਼ਟਰ ਦੀ ਬੀਬੀ ਭਾਵਨਾ ਭੱਟ ਨੇ ਆਪਣੇ ਸੰਬੋਧਨ ਵਿੱਚ ਸਾਰਿਆਂ ਨੂੰ ਇੱਕ ਪਿਤਾ ਏਕਸ ਕੇ ਹਮ ਬਾਰਕ ਦਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਅਸੀ ਇਨਸਾਨ ਜੰਮੇ ਸੀ ਤੇ ਇਨਸਾਨ ਬਣਕੇ ਹੀ ਸਾਨੂੰ ਦੁਨੀਆਂ ਵਿੱਚ ਵਿਚਰਨਾ ਚਾਹੀਦਾ ਹੈ | ਐਸੋਸੀਏਸ਼ਨ ਗੋਪੀਉ ਦੇ ਮੁਖੀ ਰਾਜਾ ਗੋਸੁਆਮੀ ਨੇ ਕਿਹਾ ਕਿ ਸਰਬ ਧਰਮ ਦੇ ਇਹੋ ਜਿਹੇ ਪ੍ਰੋਗਰਾਮ ਹੁੰਦੇ ਹੀ ਰਹਿਣੇ ਚਾਹੀਦੇ ਹਨ ਤਾਂ ਕਿ ਲੋਕ ਮਜ਼੍ਹਹਬਾਂ ਦੀ ਲੜਾਈ ਲੜਨ ਦੀ ਬਜਾਏ ਆਪਸੀ ਮਿਲਵਰਤਨ ਨੂੰ ਪਹਿਲ ਦੇਣ | ਗੁਰੂ ਕੇ ਲੰਗਰ ਵੀ ਅਟੁੱਟ ਵਰਤਾਏ ਗਏ | ਸਟੇਜ ਦੀ ਸੇਵਾ ਇਕਬਾਲ ਸਿੰਘ ਭੱਟੀ ਨੇ ਬਾਖੂਬੀ ਨਿਭਾਈ |

 

Leave a Reply

Your email address will not be published. Required fields are marked *