ਜਲੰਧਰ (ਦਾ ਮਿਰਰ ਪੰਜਾਬ)-ਸੰਯੁਕਤ ਸਮਾਜ ਮੋਰਚਾ ਵਲੋਂ ਜੱਥੇਬੰਦਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਪ੍ਰਧਾਨ ਸਰਦਾਰ ਬਲਵੀਰ ਸਿੰਘ ਰਾਜੇਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਦਮਪੁਰ ਹਲਕੇ ਤੋਂ ਸੰਯੁਕਤ ਸਮਾਜ ਮੋਰਚਾ ਵਲੋਂ ਵਿਧਾਨ ਸਭਾ ਚੋਣ ਲੜ ਚੁੱਕੇ ਉਮੀਦਵਾਰ ਪ੍ਰਸ਼ੋਤਮ ਰਾਜ ਅਹੀਰ ਨੂੰ ਉਨ੍ਹਾਂ ਦੀ ਪਾਰਟੀ ਪ੍ਰਤੀ ਈਮਾਨਦਾਰੀ ਮਿਹਨਤ ਤੇ ਕੰਮ ਕਰਨ ਦੇ ਜਨੂੰਨ ਨੂੰ ਦੇਖਦੇ ਹੋਏ ਸੰਯੁਕਤ ਸਮਾਜ ਮੋਰਚਾ ਦੇ ਬਣੇ ਲੇਬਰ ਵਿੰਗ ਦੀ ਪੰਜਾਬ ਇਕਾਈ ਦੇ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਹੈ।ਇਥੇ ਇਹ ਦੱਸਣਾ ਜ਼ਰੂਰੀ ਹੈ ਪ੍ਰਸ਼ੋਤਮ ਰਾਜ ਅਹੀਰ ਲੰਬੇ ਸਮੇਂ ਤੋਂ ਗ਼ਰੀਬ ਸਮਾਜ ਲਈ ਵੱਖ ਵੱਖ ਮਾਧਿਅਮ ਤੋਂ ਲੜਾਈ ਲੜਦੇ ਰਹੇ ਹਨ ।
