*ਕਸਬਾ ਡਵਿਡਾ ਅਹਿਰਾਣਾ ਵਿਖੇ ਹੋਇਆ ਭਿਆਨਕ ਸੜਕ ਹਾਦਸਾ: 3 ਦੀ ਮੌਤ*

पंजाब
Spread the love

ਹੁਸ਼ਿਆਰਪੁਰ, 27 ਜੂਨ (ਤਰਸੇਮ ਦੀਵਾਨਾ)- ਹੁਸ਼ਿਆਰਪੁਰ-ਫਗਵਾੜਾ ਮਾਰਗ ਦੇ ਅੱਡਾ ਡਵਿਡਾ ਅਹਿਰਾਣਾ ਵਿਖੇ ਸੜਕ ਹਾਦਸੇ ਦੌਰਾਨ ਤਿੰਨ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਮਨੀਸ਼ ਮਿੱਤਲ ਪੁੱਤਰ ਰਾਮ ਸਰੂਪ ਵਾਸੀ ਜਨਤਾ ਨਗਰ ਲੁਧਿਆਣਾ ਜੋ ਕਿ ਆਪਣੀ ਅਲਟੋ ਕਾਰ ਨੰਬਰ ਪੀ ਬੀ 91ਜੇ 8203 ਆਲਟੋ ਤੇ ਸਵਾਰ ਹੋ ਕੇ ਲੁਧਿਆਣਾ ਨੂੰ ਜਾ ਰਹੇ ਸੀ।

ਇਸੇ ਦੌਰਾਨ ਜਦੋਂ ਅੱਡਾ ਡਵਿਡਾ ਅਹਿਹਾਣਾ ਵਿਖੇ ਪਹੁੰਚੇ ਤਾਂ ਇੱਕ ਨਾ ਮਲੂਮ ਪ੍ਰਵਾਸੀ ਮਜ਼ਦੂਰ ਸੜਕ ਪਾਰ ਕਰ ਰਿਹਾ ਸੀ ਜਿਸ ਨੂੰ ਬਚਾਉਂਦੇ-ਬਚਾਉਂਦੇ ਕਾਰ ਦਾ ਕੰਟ੍ਰੋਲ ਵਿਗੜਨ ਕਾਰਨ ਕਾਰ ਸੜਕ ਦੇ ਸਾਈਡ ਤੇ ਖੜ੍ਹੀ ਲੂਣ ਦੀ ਟਰਾਲੀ ਵਿੱਚ ਜਾ ਟਕਰਾਈ ਜਿਸ ਕਾਰਨ ਸੜਕ ਪਾਰ ਕਰ ਰਹੇ ਪ੍ਰਵਾਸੀ ਮਜ਼ਦੂਰ ਦੀ ਮੌਕੇ ਤੇ ਹੀ ਮੌਤ ਹੋ ਗਈ।ਇਸ ਹੋਏ ਦਰਦਨਾਕ ਸੜਕ ਹਾਦਸੇ ਦੌਰਾਨ ਸੁਨੇਹਾ ਪੁੱਤਰੀ ਗੁੱਡੀਆਂ ਵਾਸੀ ਲੁਧਿਆਣਾ ਦੀ ਮੌਕੇ ਮੌਤ ਹੋ ਗਈ ਅਤੇ ਕਾਰ ਵਿਚ ਸਵਾਰ ਜੋਤੀ ਪਤਨੀ ਮਨੀਸ਼,ਮਨੀਸ਼ ਮਿੱਤਲ ਪੁੱਤਰ ਰਾਮ ਸਰੂਪ ਅਤੇ ਉਨ੍ਹਾਂ ਦੀ ਬੇਟੀ ਪਲਕ ਅਤੇ ਭਾਵਨਾ ਅਤੇ ਕਾਰ ਵਿੱਚ ਬੈਠੀ ਨੌਕਰਾਣੀ ਅਤੇ ਗੁਡੀਆਂ ਦੀ ਲੜਕੀ ਸੋਨਮ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।ਜਿਨ੍ਹਾਂ ਨੂੰ ਥਾਣਾ ਮੇਹਟੀਆਣਾ ਦੀ ਪੁਲਸ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਗਿਆ।ਇਸ ਹੋਏ ਸੜਕ ਹਾਦਸੇ ਦੌਰਾਨ ਜੇਰੇ ਇਲਾਜ ਜੋਤੀ ਪਤਨੀ ਮਨੀਸ਼ਾ ਦੀ ਵੀ ਮੌਤ ਹੋ ਗਈ।

Leave a Reply

Your email address will not be published. Required fields are marked *