ਪੈਰਿਸ 24 ਮਈ ( ਦਾ ਮਿਰਰ ਪੰਜਾਬ ) ਪਿਛਲੇ ਦਿਨੀ ਲਾ —ਬੁਰਜੇ ਵਿਖੇ ਅਜੀਤ ਸਿੰਘ ਲੰਬੜ ਅਤੇ ਉਸਦੇ ਬਹੁਤ ਸਾਰੇ ਸਾਥੀਆਂ ਨਾਲ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਮੁੱਖ ਅਹੁਦੇਦਾਰ ਲੱਖਾ ਮੁਲਤਾਨੀ ਅਤੇ ਇਕਬਾਲ ਸਿੰਘ ਭੱਟੀ ਨਾਲ ਹੋਈ ਮੀਟਿੰਗ ਦੌਰਾਨ ਜਿਹੜਾ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਸੀ ਦੇ ਮੁਤਾਬਿਕ ਜਿਲਾ ਗੁਰਦਾਸਪੁਰ ਦੇ ਨਿੱਕਾ ਗੁਰਦਾਸਪੁਰ , ਰਮਿੰਦਰ ਸਿੰਘ ਟਿੰਕੇ ਅਤੇ ਗਿੰਦੇ ਨੂੰ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਦੇ ਸੀਨੀਅਰ ਮੈਂਬਰ ਬਣਾ ਕੇ ਮਾਣ ਦਿੱਤਾ ਗਿਆ | ਜਿਸ ਉਪਰੰਤ ਮੀਟਿੰਗ ਵਿੱਚ ਹਾਜਿਰ ਸਾਰੇ ਹੀ ਮੈਂਬਰਾਂ ਨੇ ਤਾੜੀਆਂ ਵਜਾ ਕੇ ਨਿੱਕਾ ਗੁਰਦਾਸਪੁਰ ਅਤੇ ਟਿੰਕੇ ਨੂੰ ਵਧਾਈ ਦੇਣ ਦੇ ਨਾਲ ਨਾਲ ਹੌਂਸਲਾ ਹਫਜਾਈ ਵੀ ਕੀਤੀ | ਲੱਖੇ ਮੁਲਤਾਨੀ ਅਤੇ ਭੱਟੀ ਨੇ ਨਵੇਂ ਬਣੇ ਦੋਹਾਂ ਹੀ ਮੈਂਬਰਾਂ ਨੂੰ ਜੀਅ ਆਇਆਂ ਆਖਦਿਆਂ ਹੋਇਆਂ ਗਲਵੱਕੜੀ ਪਾਈ ਅਤੇ ਕਿਹਾ ਕਿ ਕਲੱਬ ਵਿੱਚ ਤੁਹਾਡਾ ਸਵਾਗਤ ਹੈ | ਨਿੱਕੇ ਗੁਰਦਾਸਪੁਰ , ਗਿੰਦੇ ਅਤੇ ਟਿੰਕੇ ਨੇ ਵੀ ਵਿਸ਼ਵਾਸ਼ ਦੁਆਇਆ ਕਿ ਭਵਿੱਖ ਵਿੱਚ ਅਸੀਂ ਤਨ ਮੰਨ ਅਤੇ ਧੰਨ ਨਾਲ ਕਲੱਬ ਦਾ ਨਾਮ ਰੋਸ਼ਨ ਕਰਾਂਗੇ |





