ਪੈਰਿਸ 02 ਜੂਨ ( ਦਾ ਮਿਰਰ ਪੰਜਾਬ ) – ਲੰਘੇ ਦਿਨ ਪੈਰਿਸ ‘ਚ ਰਹਿੰਦੇ ਇੰਡੀਅਨ ਮੂਲ ਦੇ ਅਮੀਰੋਦੀਨ ਫਾਰੂਕ ਨੇ ਬਹੁਤ ਹੀ ਸੁਚੱਜੇ ਢੰਗ ਨਾਲ , ਇੰਟਰਨੈਸ਼ਨਲ ਤਾਮਿਲ ਯੂਨੀਵਰਸਿਟੀ ਯੂ.ਐਸ.ਏ ਦੇ ਮੁਖੀ ਡਾਕਟਰ ਰਸਮੀ ਰੂਮੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਡਾਕਟਰੇਟ ਦੀਆਂ ਉਪਾਧੀਆਂ ਵੰਡਣ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ |ਡਾਕਟਰੇਟ ਦੀਆਂ ਇਹ ਡਿਗਰੀਆਂ ਉਨ੍ਹਾਂ ਲੋਕਾਂ ਨੂੰ ਇੰਟਰਨੈਸ਼ਨਲ ਤਾਮਿਲ ਯੂਨੀਵਰਸਿਟੀ (usa) ਵਲੋਂ ਵੰਡੀਆਂ ਗਈਆਂ ਜਿਨ੍ਹਾਂ ਨੇ ਸਮਾਜ ਦੇ ਭਲੇ ਵਾਸਤੇ ਜਾਂ ਦੇਸ਼ ਦੀ ਉਨਤੀ ਵਾਸਤੇ ਯੋਗਦਾਨ ਪਾਇਆ ਹੋਇਆ ਸੀ |
ਟੋਟਲ ਪੰਜ ਜਣਿਆਂ ਨੂੰ ਡਾਕਟਰੇਟ ਦੀ ਇਸ ਉਪਾਧੀ ਨਾਲ ਨਿਵਾਜਿਆ ਗਿਆ | ਫਰਾਂਸ ਵਿੱਚ ਇਸ ਪ੍ਰੋਗਰਾਮ ਦੇ ਆਯੋਜਕ ਮਿਸਟਰ ਅਮੀਰੋ ਦੀਨ ਫਾਰੂਕ ਸਮੇਤ ਇਲਾਕੇ ਦਾ ਮੇਅਰ , ਮੌਰੀਸਿੱਸ ਦੀ ਅੰਬੈਸੀ ਦਾ ਸੈਕੰਡ ਸੈਕਟਰੀ , ਬੋਬੀਨੀ ਜਿਲੇ ਦਾ ਪ੍ਰੈਸੀਡੈਂਟ ਮਿਸਟਰ ਰੂਸਲ, ਲਾ-ਕੋਰਨਵ ਦਾ ਐਮ.ਪੀ ਅਤੇ ਸਿੱਖ ਕਮਿਊਨਿਟੀ ਦੇ ਲੋਕ ਵੀ ਸਪੈਸ਼ਲ ਸੱਦੇ ਤੇ ਪਹੁੰਚੇ ਹੋਏ ਸਨ , ਜਿਨ੍ਹਾਂ ਵਿੱਚੋਂ ਜੋਗਿੰਦਰ ਕੁਮਾਰ , ਗੁਰਦਿਆਲ ਸਿੰਘ ਖਾਲਸਾ ਅਤੇ ਇਕਬਾਲ ਸਿੰਘ ਭੱਟੀ ਦੇ ਨਾਮ ਵਰਨਣ ਯੋਗ ਹਨ |
ਭਾਰਤੀ ਕਮਿਊਨਿਟੀ ਵਿੱਚੋਂ ਸ਼੍ਰੀ ਜੋਗਿੰਦਰ ਕੁਮਾਰ , ਜਥੇਦਾਰ ਗੁਰਦਿਆਲ ਸਿੰਘ ਖਾਲਸਾ , ਇਕਬਾਲ ਸਿੰਘ ਭੱਟੀ , ਹਰਿੰਦਰਪਾਲ ਸਿੰਘ ਸੇਠੀ ਅਤੇ ਬੀਬੀ ਸਰਬਜੀਤ ਕੌਰ ਆਦਿ ਨੂੰ ਵੀ ਸ਼ੌਲ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਆ ਗਿਆ | ਤਾਮਿਲ ਯੂਨੀਵਰਸਿਟੀ ਯੂ.ਐਸ.ਏ ਦਾ ਫਰਾਂਸ ਵਿੱਚ ਇਹ ਪਹਿਲਾ ਪ੍ਰੋਗਰਾਮ ਸੀ ਜੋ ਇਕੱਠ ਅਤੇ ਬੰਦੋਬਸਤ ਪੱਖੋਂ ਬਹੁਤ ਹੀ ਕਾਮਯਾਬ ਰਿਹਾ |