*ਰਾਜਪੁਰਾ ਤੋਂ ਨੀਨਾ ਮਿੱਤਲ ਨੂੰ ਦੇਣਗੇ ਭੁਆਂਟਣੀ ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਸਿੰਘ ਬਰਾੜ-ਸ਼੍ਰੋ.ਅ.ਦਲ ਫਰਾਂਸ ਯੂਨਿਟ*

विदेश
Spread the love

ਪੈਰਿਸ 12 ਜੁਲਾਈ (ਭੱਟੀ ਫਰਾਂਸ) ਪੈਰਿਸ ਤੋਂ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਫਰਾਂਸ ਯੂਨਿਟ ਦੇ ਪ੍ਰਧਾਨ ਜਸਵੰਤ ਸਿੰਘ ਭਦਾਸ, ਜਨਰਲ ਸਕੱਤਰ ਕੁਲਦੀਪ ਸਿੰਘ ਖਾਲਸਾ, ਸੀਨੀਅਰ ਮੈਂਬਰ ਕੇਵਲ ਸਿੰਘ ਜੱਬੋ, ਕੁਲਵੰਤ ਸਿੰਘ ਫੌਜੀ ਭਦਾਸ, ਕੁਲਵੰਤ ਸਿੰਘ ਹਰਿਆਣਾ, ਮਨਜੀਤ ਸਿੰਘ ਜਲਾਲਪੁਰੀਆ, ਨਵੀ ਜਲਾਲਪੁਰ ਆਦਿ ਨੇ ਕਿਹਾ ਕਿ ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਤਿਵੇਂ ਤਿਵੇਂ ਦੰਦ ਕਥਾਵਾਂ ਦਾ ਬਜਾਰ ਗਰਮ ਹੁੰਦਾ ਜਾਂ ਰਿਹਾ ਹੈ | ਇਸੇ ਕੜੀ ਦੇ ਤਹਿਤ ਪੰਜਾਬ ਤੋਂ ਰਾਜਪੁਰਾ ਵਿਧਾਨ ਸਭਾ ਸੀਟ ਦੀ ਗੱਲ ਕਰਦੇ ਹੋਏ ਜਸਵੰਤ ਭਦਾਸ ਨੇ ਆਪਣੇ ਸਾਥੀਆਂ ਦੇ ਹਵਾਲੇ ਨਾਲ਼ ਕਿਹਾ ਕਿ ਇਸ ਸੀਟ ਦਾ ਮੁਕਾਬਲਾ ਬਹੁਤ ਹੀ ਰੋਚਿਕ ਅਤੇ ਤਿਕੋਣਾ ਹੋਣ ਦੀ ਉਮੀਦ ਬੱਝ ਗਈ ਹੈ | ਐਪਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਦਾ ਸਾਂਝਾ ਉਮੀਦਵਾਰ ਚਰਨਜੀਤ ਸਿੰਘ ਬਰਾੜ ਕਾਂਗਰਸ ਅਤੇ ਆਪ ਦੇ ਉਮੀਦਵਾਰਾਂ ਨੂੰ ਭੁਆਂਟਣੀ ਦੇਣ ਦੇ ਸਮਰੱਥ ਜਾਪ ਰਿਹਾ ਹੈ, ਨੀਨਾ ਮਿੱਤਲ ਪੈਸੇ ਪੱਖੋਂ ਬੇਸ਼ੱਕ ਮਜਬੂਤ ਹੋਵੇ ਐਪਰ ਵੋਟ ਪ੍ਰਤੀਸ਼ੱਤ ਦੇ ਹਿਸਾਂਬ ਨਾਲ਼ ਉਹ ਬਰਾੜ ਦੇ ਸਾਹਮਣੇ ਟਿਕ ਨਹੀਂ ਸਕੇਗੀ | ਚਰਨਜੀਤ ਬਰਾੜ ਦੀ ਰਾਜਪੁਰਾ ਦੇ ਹਲਕੇ ਲੋਕਾਂ ਨਾਲ਼ ਜਿੱਥੇ ਹਰਮੀਆਂਤਾ ਹੈ, ਉੱਥੇ ਹੀ ਉਹ ਇੱਕ ਹੰਢੇ ਵਰਤੇ ਸਿਆਸਤਦਾਨ ਵੀ ਹਨ ਜਿਸ ਕਾਰਨ ਉਨ੍ਹਾਂ ਦੀ ਜਿੱਤ ਯਕੀਨੀ ਸਮਝੀ ਜਾਂ ਰਹੀ ਹੈ |

Leave a Reply

Your email address will not be published. Required fields are marked *